ਪਿੰਡ, ਸ਼ਹਿਰ ਅਤੇ ਮੁਹੱਲੇ ਤੋਂ ਬਾਅਦ ਕੋਰੋਨਾ ਕਿਤੇ ਸਾਡੇ ਘਰ ਨਾ ਆ ਜਾਵੇ!

08/04/2020 1:20:15 PM

ਕੋਰੋਨਾ ਵਾਇਰਸ ਲਾਗ ਦਾ ਕਹਿਰ ਦਿਨੋਂ-ਦਿਨ ਵੱਧਦਾ ਨਜ਼ਰ ਆ ਰਿਹਾ ਹੈ, ਜੋ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਕੋਰੋਨਾ ਮਹਾਮਾਰੀ ਵਿੱਚ ਸ਼ਾਇਦ ਹੀ ਕੋਈ ਐਸਾ ਹੋਵੇ, ਜਿਸ ਨੂੰ ਪ੍ਰਭਾਵ ਨਾ ਪਿਆ ਹੋਵੇ ਜਾਂ ਉਸਦੀ ਰੋਜ਼ਾਨਾ ਜ਼ਿੰਦਗੀ ’ਤੇ ਇਸ ਭਿਆਨਕ ਵਾਇਰਸ ਦਾ ਕੋਈ ਅਸਰ ਨਾ ਹੋਇਆ ਹੋਵੇ। ਕੋਵਿਡ-19 ਮਹਾਮਾਰੀ ਨੇ ਹਰ ਪੱਖੋਂ ਭਾਂਵੇ ਉਹ ਸਮਾਜਿਕ ਹੋਵੇ ਜਾਂ ਆਰਥਿਕ, ਸਭ ’ਤੇ ਗੁੱਝੀ ਸੱਟ ਜ਼ਰੂਰ ਮਾਰੀ ਹੈ। ਇਸ ਮਹਾਮਾਰੀ ਦੀ ਰੋਕਥਾਮ ਅਤੇ ਨਿਯੰਤਰਣ ਲਈ ਸਰਕਾਰਾਂ ਦਿਨ-ਰਾਤ ਕੰਮ ਕਰ ਰਹੀਆਂ ਹਨ।

ਪੜ੍ਹੋ ਇਹ ਵੀ ਖਬਰ - ਅਗਸਤ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਬਾਰੇ ਜਾਨਣ ਲਈ ਪੜ੍ਹੋ ਇਹ ਖ਼ਬਰ

ਇਹ ਠੀਕ ਹੈ ਕਿ ਇਸ ਬੀਮਾਰੀ ਤੋਂ ਬਚਾਅ ਲਈ ਸੁਚੇਤ ਰਹਿਣ ਅਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਘਰ-ਘਰ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਕੋਰੋਨਾ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਫਰੰਟ ਲਾਈਨ ਵਰਕਰ ਮੈਡੀਕਲ-ਪੈਰਾ-ਮੈਡੀਕਲ ਸਟਾਫ, ਪੁਲਸ ਕਰਮਚਾਰੀ, ਪੱਤਰਕਾਰ ਅਤੇ ਸਫਾਈ ਸੇਵਕ ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਮੂੰਹ ਅਤੇ ਨੱਕ ਕਿਸੇ ਕੱਪੜੇ ਨਾਲ ਜਾਂ ਮਾਸਕ ਨਾਲ ਢੱਕ ਕੇ ਰੱਖਣ ਦਾ ਸੰਦੇਸ਼ ਦੇ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਕੋਰੋਨਾ ਦਾ ਕਹਿਰ ਤੋਂ ਬਚਣ ਲਈ ਅਜੇ ਵੀ ਸਾਡੇ ਵੱਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ, ਜੋ ਸਾਡੇ ਲਈ ਇਕ ਸ਼ਰਮਨਾਕ ਗੱਲ ਹੈ। ਬਚਪਨ ਤੋਂ ਅਸੀਂ ਸੁਣਦੇ ਅਤੇ ਕਹਿੰਦੇ ਆ ਰਹੇ ਹਾਂ ਕਿ “ਏਕਤਾ ਵਿੱਚ ਬਲ ਹੈ”। ਸਾਡੇ ਦੇਸ਼ ’ਤੇ ਜੇ ਕੋਈ ਮੁਸੀਬਤ ਆਈ ਤਾਂ ਅਸੀਂ ਇੱਕ ਹੋ ਕੇ ਮੁਕਾਬਲਾ ਕਰਾਂਗੇ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਕੋਰੋਨਾ ਮਹਾਮਾਰੀ ਕੋਈ ਵੱਡੀ ਮੁਸੀਬਤ ਨਹੀਂ ਲੱਗ ਰਹੀ। ਉਕਤ ਸਾਰੇ ਲੋਕ ਇਨ੍ਹਾਂ ਸਭ ਕੁਝ ਹੋਣ ਦੇ ਬਾਵਜੂਦ ਵੀ ਅਣਿਗਹਿਲੀਆਂ ਕਰਕੇ ਕਰੋੜਾਂ ਰੁਪਏ ਚਲਾਣ ਭਰ ਚੁੱਕੇ ਹਨ ਪਰ ਸਰਕਾਰਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ।

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਜਦਕਿ ਅੱਜ ਲੋੜ ਹੈ ਗੰਭੀਰਤਾ ਦਿਖਾਉਣ ਦੀ, ਜਾਗਰੂਕ ਹੋਣ ਦੀ ਤੇ ਦੂਸਰਿਆਂ ਨੂੰ ਸੁਚੇਤ ਕਰਨ ਦੀ, ਤਾਂ ਜੋ ਇਸ ਕੋਵਿਡ-19 ਦੀ ਚੇਨ ਨੂੰ ਤੋੜਿਆ ਜਾ ਸਕੇ। ਇਹ ਬੀਮਾਰੀ ਇੱਕ ਛੂਤ ਦੀ ਬੀਮਾਰੀ ਹੈ, ਜੋ ਲਾਗ ਨਾਲ ਅੱਗੇ ਫੈਲਦੀ ਹੈ। ਇਸ ਲਈ ਘਰੋਂ ਕੋਈ ਜ਼ਰੂਰੀ ਕੰਮ ਹੋਣ ’ਤੇ ਹੀ ਬਾਹਰ ਜਾਓ ਤੇ ਬਾਹਰ ਜਾਣ ਲੱਗਿਆ ਸਾਵਧਾਨੀਆਂ ਵਰਤਣਾ ਨਾ ਭੁੱਲੋ। ਦੇਸ਼ਾਂ ਵਿਦੇਸ਼ਾਂ ਤੋਂ ਇਹ ਵਾਇਰਸ ਪਿੰਡ, ਸ਼ਹਿਰ ਅਤੇ ਸਾਡੇ ਮੁਹੱਲਿਆਂ ਤੱਕ ਤਾਂ ਪਹੁੰਚ ਗਿਆ ਹੈ। ਹੁਣ ਕਿਤੇ ਇਹ ਵਾਇਰਸ ਸਾਡੇ ਘਰ ਦਸਤਕ ਨਾ ਦੇ ਦੇਵੇ, ਇਸ ਤੋਂ ਪਹਿਲਾਂ ਹੀ ਸਿਆਣਪ ਵਰਤਦਿਆਂ ਜਾਰੀ ਅਡਵਾਇਜ਼ਰੀਆਂ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰ ਲਵੋ। ਕੋਰੋਨਾ ਦੀ ਜੰਗ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਉਤਰੇ ਉਨ੍ਹਾਂ ਯੋਧਿਆ ਦਾ ਸਾਥ ਦਿਓ ਅਤੇ ਅੱਜ ਹੀ ਆਪਣੇ ਆਪ ਨੂੰ ਵੀ ਇਸ ਜੰਗ ਵਿੱਚ ਸ਼ਾਮਲ ਕਰਕੇ ਕੋਰੋਨਾ ਯੋਧਾ ਬਣਕੇ ਇੱਕਜੁੱਟਤਾ ਦਾ ਸਬੂਤ ਦਿਓ।    

ਪੜ੍ਹੋ ਇਹ ਵੀ ਖਬਰ -  ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

PunjabKesari

ਡਾ.ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ
ਮੀਡੀਆ ਇੰਚਾਰਜ ਕੋਵਿਡ-19
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਫਰੀਦਕੋਟ
ਮੋ: 9814656257


rajwinder kaur

Content Editor

Related News