ਕਵਿਤਾ ਖ਼ਿੜਕੀ : ਕੋਰੋਨਾ ਦੇ ਦਿਨਾਂ ਵਿੱਚ...

Monday, Sep 28, 2020 - 01:27 PM (IST)

ਕਵਿਤਾ ਖ਼ਿੜਕੀ : ਕੋਰੋਨਾ ਦੇ ਦਿਨਾਂ ਵਿੱਚ...

ਕੋਰੋਨਾ ਦੇ ਦਿਨਾਂ ਵਿਚ

ਨਾ ਕੋਈ ਪੋਚੇ ਨਾ ਸੁਕਾਵੇ
ਆਨ ਲਾਈਨ ਕੰਮ ਸਕੂਲੋਂ ਆਵੇ।
ਨਾ ਫ਼ਿਕਰ ਤੜਕੇ ਉੱਠਣ ਦਾ ਨਾ ਸਾਨੂੰ ਨਹਾਉਣ ਦਾ।
ਸਮਾਂ ਵਾਧੂ ਦਿੱਤਾ ਵਿਚ ਕੋਰੋਨਾ ਰੱਬ ਨੇ ਸੌਣ ਦਾ।
ਕਈ ਰਹਿੰਦੇ ਸਮਾਂ ਨੇ ਖ਼ਰਾਬ ਕਰਦੇ,
ਕਈਆਂ ਨੂੰ ਸਮਾਂ ਮਿਲਿਆ ਕਲਾ ਚਮਕਾਉਣ ਦਾ।
ਨਵੇਂ ਨਵੇਂ ਪਕਵਾਨ ਅਸਾਂ ਸਿੱਖ ਲਏ,
5-5 ਵਾਲੇ ਮਾਸਕ 100-100 ਵਿਕ ਗਏ।
ਚੰਗੇ ਮਾੜੇ ਟੋਟੇ ਅਸਾਂ ਲਿਖ ਲਏ,
ਦਾਦੀ ਕੋਲ ਬੈਠ ਆਪਾਂ ਬਾਤਾਂ ਸੁਣੀਏ,
ਨਾਲ ਨਾਲ ਨਾਲੇ, ਕੋਟੀਆਂ, ਰੁਮਾਲ ਬੁਣੀਏ।
ਨਾਨਕੇ ਨਾ ਜਾਈਏ ਹੁਣ ਪਿੰਡ ਗੁਣੀਏ।
ਦਾਦੀ ਦੱਸੇ ਗੱਲ ਨੀਹਾਂ ਵਾਲੀ ਕੰਧ ਦੀ,
ਫਤਹਿ ਕਿਵੇਂ ਕੀਤੀ ਬੰਦੇ ਲੜ੍ਹ ਸਰਹੱਦ ਦੀ।
ਆਖਰੀ ਲੜਾਈ ਬੰਦਾ ਸਿੰਘ ਗੁਰਦਾਸ ਨੰਗਲ ਲੜਿਆ।
4 ਸਾਲਾ ਬਾਬਾ ਅਜੈ ਸਿੰਘ ਬੰਦੇ ਨਾਲ ਇਥੋਂ ਫੜਿਆ।
ਲਾਹੌਰ ਹੁੰਦਾ ਹੋਇਆ ਕਾਫ਼ਲਾ ਦਿੱਲੀ ਵੜਿਆ।
ਦਿਲ ਕੱਢ ਵੈਰੀਆਂ ਬੰਦੇ ਦੇ ਅੱਗੇ ਕਰਿਆ।
ਸ਼ਹੀਦੀਆਂ ਦੇ ਨਾਲ ਸਾਡਾ ਇਤਿਹਾਸ ਭਰਿਆ।
ਸਵਾ ਸਵਾ ਲੱਖ ਨਾਲ ਇੱਕ ਸਿੰਘ ਲੜਿਆ।
ਮਹਾਂਰਾਜੇ ਰਣਜੀਤ ਵਾਂਗੂੰ ਕਿੰਨੇ ਦੱਸੋ ਰਾਜ ਕਰਿਆ।
ਲੱਗਣਾ ਕੀ ਪਤਾ ਪ੍ਰੀਤ ਜਿੰਨੇ ਨਹੀਂ ਕਦੇ ਇਤਿਹਾਸ ਪੜ੍ਹਿਆ।

ਗਗਨਪ੍ਰੀਤ ਕੌਰ ਪ੍ਰਿੰਸੀਪਲ
7973929010

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ :ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 


author

rajwinder kaur

Content Editor

Related News