ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਬੀ.ਐਸ. ਟਿਵਾਣਾ ਦਾ ਸਨਮਾਨ

Friday, Jun 29, 2018 - 03:42 PM (IST)

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵੱਲੋਂ ਬੀ.ਐਸ. ਟਿਵਾਣਾ ਦਾ ਸਨਮਾਨ

ਅੱਜ ਪੰਜਾਬੀ ਵਿਸ਼ਵ ਪ੍ਰਚਾਰ ਸਭਾ ਵਲੋਂ ਸੈਣੀ ਭਵਨ ਸੈਕਟਰਸ਼ 24 ਚੰਡੀਗੜ੍ਹ ਵਿਖੇ ਇਕ ਸ਼ਾਨਦਾਰ ਸਨਮਾਨ ਸਮਾਰੋਹ ਅਤੇ ਗੀਤ ਮਹਿਫ਼ਲ ਦਾ ਸਮਾਗਮ ਕਰਵਾਇਆ ਗਿਆ। ਦੋ ਪੜਾਵਾਂ ਵਿਚ ਕੀਤੇ ਗਏ ਇਸ ਸਮਾਗਮ ਦੇ ਪਹਿਲੇ ਪੜਾਅ ਵਿਚ ਪ੍ਰਸਿੱਧ ਪੰਜਾਬੀ ਸਾਹਿਤ ਪ੍ਰੇਮੀ ਸ. ਬੀ.ਐਸ. ਟਿਵਾਣਾ ਮੈਂਬਰ (ਜੱਜ) ਪਰਮਾਨੈਂਟ ਲੋਕ ਅਦਾਲਤ ਮੋਹਾਲੀ ਨੂੰ ਸਭਾ ਵੱਲੋਂ 'ਮਾਣ ਪੰਜਾਬੀ ਦਾ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਵਿਚ ਉਨ੍ਹਾਂ ਨੂੰ ਇਕ ਮੋਮੈਂਟੋ, ਸ਼ਾਲ, ਸਨਮਾਨ ਪੱਤਰ, ਪੁਸਤਕਾਂ ਦਾ ਸੈੱਟ ਅਤੇ ਗੁਲਦਸਤੇ ਭੇਟ ਕੀਤੇ ਗਏ। ਉਨ੍ਹਾਂ ਦਾ ਇਹ ਸਨਮਾਨ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਸਮੂਹ ਅਹੁੱਦੇਦਾਰਾਂ ਵੱਲੋਂ ਕੀਤਾ ਗਿਆ।
ਇਸ ਮੌਕੇ ਤੇ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਮਾਜ ਸੇਵਕ ਸ਼੍ਰੀ ਪੰਕਜ ਸ਼ਰਮਾ ਵੱਲੋਂ ਕੀਤੀ ਗਈ ਅਤੇ ਪ੍ਰਧਾਨਗੀ ਮੰਡਲ ਵਿਚ ਡਾ. ਸ਼ਰਨਜੀਤ ਕੌਰ (ਕਹਾਣੀਕਾਰ), ਪ੍ਰਿੰ. ਬਹਾਦਰ ਸਿੰਘ ਗੋਸਲ ਪ੍ਰਧਾਨ, ਡਾ. ਬਲਜੀਤ ਸਿੰਘ (ਪ੍ਰਸਿਧ ਸਾਹਿਤਕਾਰ) ਅਤੇ ਸ. ਜਸਵੀਰ ਸਿੰਘ ਸਾਹਨੀ (ਨਾਵਲਕਾਰ) ਸ਼ਾਮਲ ਹੋਏ। ਸਭਾ ਦੇ ਮੈਂਬਰਾਂ ਵਲੋਂ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਖਸ਼ੀਅਤਾਂ ਦਾ ਵੀ ਮੋਮੈਂਟੋ, ਸ਼ਾਲ, ਪੁਸਤਕਾਂ ਦਾ ਸੈੱਟ ਅਤੇ ਹਾਰ ਭੇਟ ਕਰਕੇ ਸਨਮਾਨ ਕੀਤਾ ਗਿਆ।   
ਮੁੱਖ ਮਹਿਮਾਨ ਅਤੇ ਦੂਜੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਪ੍ਰਿੰ. ਗੋਸਲ ਨੇ ਸਭਾ ਵੱਲੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਦੇਸ਼-ਪ੍ਰਦੇਸ ਵਿਚ ਪੰਜਾਬੀ ਦੇ ਪ੍ਰਚਾਰ ਲਈ ਸਭਾ ਦੇ ਮੈਂਬਰਾਂ ਦੇ ਯੋਗਦਾਨ ਦਾ ਹਵਾਲਾ ਦਿੱਤਾ। ਸਮਾਗਮ ਦੀ ਸ਼ੁਰੂਆਤ ਪ੍ਰਿੰ. ਗੋਸਲ ਦੇ ਲਿਖੇ ਗੀਤ 'ਪੰਜਾਬ ਆਪ ਹੀ ਮਾਣ ਪਾਊਂਗਾ' ਜਗਤਾਰ ਸਿੰਘ ਜੋਗ ਦੁਆਰਾ ਗਾਏ ਗੀਤ ਨਾਲ ਕੀਤਾ ਗਿਆ। 
ਸਮਾਗਮ ਦੇ ਦੂਜੇ ਪੜਾਅ ਵਿਚ ਗੀਤ ਮਹਿਫ਼ਲ ਦਾ ਰੰਗਾਸ਼ਰੰਗ ਪ੍ਰੋਗਰਾਮ ਸ਼ੁਰੂ ਹੋਇਆ ਜਿਸ ਵਿਚ ਉੱਘੇ ਗਾਇਕ ਅਤੇ ਕਵੀਆਂ ਨੇ ਭਾਗ ਲਿਆ ਜਿੰਨ੍ਹਾਂ ਵਿਚ ਪਾਲ ਸਿੰਘ ਪਾਲ, ਧਿਆਨ ਸਿੰਘ ਕਾਹਲੋਂ, ਭਿੰਦਰ ਭਾਗੋ ਮਾਜਰੀਆ, ਸੇਵੀ ਰਾਇਤ, ਕ੍ਰਿਸ਼ਨ ਰਾਹੀ, ਮਨਜੀਤ ਕੌਰ ਮੋਹਾਲੀ, ਹਰਮਿੰਦਰ ਕੌਰ ਪਟਿਆਲਾ, ਸੁਰਿੰਦਰ ਕੌਰ ਭੋਗਲ, ਸ. ਤੇਜਾ ਸਿੰਘ ਥੂਹਾ, ਰਣਜੋਧ ਸਿੰਘ ਰਾਣਾ, ਬਲਦੇਵ ਸਿੰਘ ਪ੍ਰਦੇਸੀ, ਕਾਕਾ ਯਸ਼ਵੀਰ ਸਿੰਘ, ਦਰਸ਼ਨ ਤਿਊਣਾ ਆਦਿ ਨੇ ਆਪਣੇ ਗੀਤਾਂ ਰਾਹੀਂ ਰੰਗ ਬੰਨਿਆ। 
ਇਸ ਮੌਕੇ ਤੇ ਬੋਲਦਿਆਂ ਮੁੱਖ ਮਹਿਮਾਨ ਸ. ਬੀ.ਐਸ. ਟਿਵਾਣਾ ਨੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਆਪਣੇ ਵਲੋਂ ਮਾਇਕ ਸਹਾਇਤਾ ਵੀ ਦਿੱਤੀ ਅਤੇ ਭਵਿੱਖ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਧਾਨਗੀ ਮੰਡਲ ਵਿਚ ਸ਼ਸੋਭਿਤ ਵਿਦਵਾਨਾਂ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪੰਜਾਬੀ ਦੇ ਪ੍ਰਚਾਰ ਲਈ ਵਧ ਤੋਂ ਵਧ ਸਹਿਯੋਗ ਦੇਣ ਦਾ ਬਚਨ ਦਿੱਤਾ। ਇਸ ਮੌਕੇ ਤੇ ਸ. ਪਰਮਜੀਤ ਸਿੰਘ ਕਾਹਲੋਂ ਐਮ.ਸੀ. ਮੋਹਾਲੀ, ਸੁਖਵੰਤ ਸਿੰਘ ਸਰਾਓ ਸਰਪੰਚ (ਮੁਕਤਸਰ), ਸ. ਬਲਵਿੰਦਰ ਸਿੰਘ ਕਜਹੇੜੀ, ਡੀ.ਐਮ.ਓ. ਹਰਮਿੰਦਰ ਸਿੰਘ, ਸੰਤ ਸਿੰਘ ਦਿਆਲਪੁਰਾ, ਗੁਰਦਰਸ਼ਨ ਸਿੰਘ ਮਾਵੀ, ਐਮ.ਐਸ. ਬੇਦੀ ਪ੍ਰਧਾਨ ਗੁਰਦੁਆਰਾ ਸੈਕਟਰਸ਼37 ਚੰਡੀਗੜ੍ਹ, ਸ਼੍ਰੀ ਰਾਜੇਸ਼ ਸ਼ਰਮਾ, ਪਰਮਜੀਤ ਸਿੰਘ ਸੈਣੀ, ਹਰਜੀਤ ਸਿੰਘ, ਵਿਜੇ ਸ਼ਰਮਾ, ਨੀਲਮ ਸ਼ਰਮਾ, ਸਰਬਸਤਿਕਾਰ ਸਿੰਘ, ਹਰਜੀਤ ਸਿੰਘ, ਰਘਬੀਰ ਸਿੰਘ, ਹਰਬੰਸ ਸਿੰਘ, ਭਗਵੰਤ ਸਿੰਘ, ਦਰਸ਼ਨ ਸਿੰਘ, ਐਨ.ਐਸ. ਟਿਵਾਣਾ, ਮੋਹਣ ਸਿੰਘ ਸੈਣੀ ਆਦਿ ਸ਼ਾਮਲ ਸਨ। 
ਇਸ ਸਮਾਗਮ ਦੇ ਅੰਤ ਵਿਚ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਏ ਹੋਏ ਸਾਰੇ ਮਹਿਮਾਨਾਂ, ਸਾਹਿਤਕਾਰਾਂ, ਬੁੱਧੀ ਜੀਵੀਆਂ ਅਤੇ ਪੰਜਾਬੀ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਪੂਰੇ ਸਹਿਯੋਗ ਦੀ ਆਸ ਕੀਤੀ। ਸਮਾਗਮ ਦਾ ਮੰਚ ਸੰਚਾਲਨ ਸਾਂਝੇ ਤੌਰ ਤੇ ਸ਼੍ਰੀ ਅਵਤਾਰ ਸਿੰਘ ਮਹਿਤਪੁਰੀ ਜਨਰਲ ਸਕੱਤਰ ਅਤੇ ਸ. ਤੇਜਾ ਸਿੰਘ ਥੂਹਾ ਉਪ ਪ੍ਰਧਾਨ ਵਲੋਂ ਬਾਖੂਬੀ ਨਿਭਾਇਆ ਗਿਆ। 
(ਬਹਾਦਰ ਸਿੰਘ ਗੋਸਲ) 
ਉਪ ਪ੍ਰਧਾਨ (ਜਗਤਾਰ ਸਿੰਘ ਜੋਗ)
ਸੀਨੀਅਰ ਉਪ ਪ੍ਰਧਾਨ (ਅਵਤਾਰ ਸਿੰਘ ਮਹਿਤਪੁਰੀ)
ਜਨਰਲ ਸਕੱਤਰ


Related News