ਪੁੱਛੀ ਜਿਨ੍ਹਾਂ ਨੇ ਸਾਰ ਨਾ ''ਸਰਫ਼'' ਮੇਰੀ

11/20/2017 4:49:26 PM

ਮਾਂ ਬੋਲੀ ਕੀ ਹੈ? ਮਾਂ ਬੋਲੀ ਪ੍ਰਤੀ ਬੇਰੁਖੀ ਅਤੇ ਮਤਰੇਈ ਮਾਂ ਵਾਲਾ ਸਲੂਕ ਕੀ ਹੁੰਦਾ ਹੈ? ਇਹ ਸਵਾਲ ਬਹੁਤੀਆਂ ਕਲਮਾਂ ਨੇ ਸਮੇਂ-ਸਮੇਂ ਤੇ ਉਭਾਰੇ, ਜੋ ਅੱਜ ਤਕ ਜਾਰੀ ਹਨ। ਬੜਾ ਅਜੀਬ ਲੱਗਦਾ ਹੈ ਜਦੋਂ ਮਾਂ ਬੋਲੀ ਪ੍ਰਤੀ ਵਾ_ਵਰੋਲਾ ਖੜ੍ਹਾ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਮਾਂ ਬੋਲੀ ਦੀ ਪਰਿਭਾਸ਼ਾ ਹੀ ਨਹੀਂ ਪਤਾ। ਫਿਰ ਉਸ ਪ੍ਰਤੀ ਬੇਰੁਖੀ ਦੀ ਪਛਾਣ ਵੀ ਨਹੀਂ ਪਤਾ। ਰੌਲਾ ਪਾਇਆ ਜਾਂਦਾ ਹੈ ਕਿ ਮਾਂ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਇਆ ਹੈ। ਇਹ ਚਰਚਾ ਵੋਟਾਂ ਸਮੇਂ ਜਾਂ ਸਾਲ ਵਿਚ ਪੰਜਾਬ ਦਿਵਸ ਮੋਕੇ ਚਲਦੀ ਹੈ। 
ਭਲਿਓ ਲੋਕੋ ਮਾਂ ਬੋਲੀ ਮਾਂ ਦੇ ਮੂੰਹੋਂ ਬੋਲੇ ਉਹ ਸ਼ਬਦ ਜੋ ਬੱਚਾ ਗ੍ਰਹਿਣ ਕਰਦਾ ਹੈ ਉਹੀ ਉਸਦੀ ਮਾਂ ਬੋਲੀ ਹੁੰਦੀ ਹੈ।ਇਸ ਲਈ ਜੋ ਪੰਜਾਬੀ ਪੁੱਤਰ ਪੰਜਾਬੀ ਮਾਂ ਬੋਲੀ ਤੋਂ ਦੂਰ ਹੈ ਉਸਨੂੰ ਪੰਜਾਬੀ ਪੁੱਤਰ ਕਹਿਲਹਾਉਣ ਦੀ ਹ¤ਕ ਨਹੀਂ। ਜੇ ਮਾਂ ਦੇ ਪੁਤਰ ਮਾਂ ਦੀ ਬੋਲੀ ਨੂੰ ਛੱਡ ਕੇ ਹੋਰ ਬੋਲੀ ਬੋਲਣ ਤਾਂ ਮਾਂ ਮਤਰੇਈ ਹੈ ਜਾਂ ਪੁੱਤ ਬੇਗਾਨੇ ਹਨ। ਮਾਂ ਬੋਲੀ ਮਾਂ ਦੇ ਪੁਤਰ ਛੱਡ ਹੀ ਨਹੀਂ ਸਕਦੇ । ਮਾਂ_ਪੁੱਤ ਦਾ ਸਮੇਲ ਜਿਸਮ ਰੂਹ ਵਾਲਾ ਹੁੰਦਾ ਹੈ। ਇਸ ਲਈ ਜੋ ਮਾਂ ਬੋਲੀ ਨੂੰ ਗ੍ਰਹਿਣ ਨਹੀਂ ਕਰਦੇ ਉਹ ਬੇਗਾਨੇ ਹਨ। ਜੋ ਮਾਂ ਦਾ ਸਪੂਤ ਹੋਵੇਗਾ ਉਹ ਮਾਂ ਦੇ ਗੁਣ ਗ੍ਰਹਿਣ ਕਰੇਗਾ। ਭਾਵ ਆਪਣੀ ਮਾਂ ਬੋਲੀ ਬੋਲੇਗਾ। ਸਾਡੀ ਖੋਟ ਨੀਤੀ ਅਤੇ ਖੁਰਾਸਾਨੀ ਦੁਲਤਿਆਂ ਨੇ ਖੁਦ ਮਾਂ ਬੋਲੀ ਨੂੰ ਵਿਸਾਰਨ ਦਾ ਯਤਨ ਕੀਤਾ ਹੈ। ਆਪਣੇ ਅੰਦਰ ਝਾਤੀ ਮਾਰੀਏ ਕਿ ਕਿੰਨਿਆਂ ਨੇ ਆਪਣੇ ਬੱਚੇ ਪੰਜਾਬੀ ਸਕੂਲਾਂ ਵਿਚ ਲਾਏ ਹੋਏ ਹਨ। ਪੰਜਾਬੀ ਮਾਂ ਬੋਲੀ ਅਸਲ ਅਰਥਾਂ ਵਿਚ ਨੁਕਰੇ ਲੱਗ ਚੁੱਕੀ ਹੈ। ਸਰਕਾਰੀ ਅਮਲ ਵੀ ਕਾਗਾਂ ਤਕ ਸੀਮਤ ਹਨ। ਅਸੀਂ ਵੀ ਸਰਕਾਰ ਨੂੰ ਮਾਂ ਬੋਲੀ ਪ੍ਰਤੀ ਪੂਰਨ ਸਹਿਯੋਗ ਨਹੀਂ ਦੇ ਰਹੇ ਹਾਂ। ਕਿਸੇ ਸਰਕਾਰ ਤੇ ਬੇਰੁਖੀ ਦਾ ਦੋਸ਼ ਮੜਨ ਨਾਲੋਂ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ। 
ਬੇਹੱਦ ਹੈਰਾਨੀਜਨਕ ਲਗਦਾ ਹੈ ਕਿ ਜਿਨ੍ਹਾਂ ਸਿਆਸੀ ਗਲਿਆਰਿਆਂ ਨੇ ਮਾਂ ਬੋਲੀ ਦੇ ਅਧਾਰ ਤੇ ਪੰਜਾਬੀ ਸੂਬਾ ਲਿਆ ਉਹ ਵੀ ਮਾਂ ਦਾ ਕਰਜ਼ ਨਹੀਂ ਉਤਾਰ ਸਕੇ। ਮਾਂ ਬੋਲੀ ਦੇ ਸਿਰ ਤੋਂ ਸਤਾ ਹਥਿਆ ਕੇ ਮਗਰੋਂ ਭੁੱਲੀ ਗਏ। ਫਿਰ ਆਸ ਕਿਸ ਤੋਂ ਲਗਾਈ ਜਾਂਦੀ? ਸਾਲ 1948 ਵਿਚ ਭਾਸ਼ਾਂ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਰਤੀ ਭਾਸ਼ਾਵਾਂ ਵਿਚ ਪੰਜਾਬੀ ਵੱਡੀ ਭਾਸ਼ਾ ਸੀ। ਜਨਵਰੀ 1968 ਤੋਂ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਅਧਿਸੂਚਨਾ 30 ਦਸੰਬਰ 1967 ਨੂੰ ਜਾਰੀ ਹੋਈ। ਪੰਜਾਬੀ ਨਾਲ ਬੇਰੁੱਖੀ ਦਾ ਸਬੂਤ ਇਸ ਤੋਂ ਵੱਡਾ ਕਿਹੜਾ ਹੋ ਸਕਦਾ ਹੈ ਕਿ ਪੰਜਾਬੀ ਪ੍ਰੇਮੀਆਂ ਨੂੰ ਸਮੇਂ_ਸਮੇਂ ਹੋਕਾ ਦੇ ਕੇ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਸਰਕਾਰੀ ਪੱਤਰ ਜਾਰੀ ਕਰਵਾਉਣੇ ਪੈਂਦੇ ਹਨ। ਜਦੋਂ_ਜਹਿਦ ਚਲਦੀ ਰਹਿੰਦੀ ਹੈ। ਪੰਜਾਬ ਨੂੰ ਲੱਗੇ ਗ੍ਰਹਿਣ ਅਤੇ ਚੰਦਰੀ ਨੇ ਪੰਜਾਬ ਦੇ ਸਾਰੇ ਪਖਪੂੰਭਾਵਿਤ ਕੀਤੇ। ਜਿਸ ਦੀ ਮਾਰ ਨੌਜਵਾਨ ਵਰਗ ਨੂੰ ਝਲਣੀ ਪਈ। ਇਹ ਵਰਗ ਰੋਟੀ ਖਾਤਿਰ ਬਾਹਰਲੇ ਮੁਲਕਾਂ ਦਾ ਰੁਖ ਕਰਨ ਲੱਗਿਆ। ਇਸ ਲਈ ਇਹ ਵਰਗ ਹਲਾਤਾਂ ਅਨੁਸਾਰ ਪੰਜਾਬੀ ਤੋਂ ਦੂਰ ਹੋਇਆ। ਇਸ ਪਿਛੇ ਰਾਜਨੀਤਿਕ ਜਮਾਤ ਜਿੰਮੇਵਾਰ ਹੈ। 
ਸਾਡੀ ਸੱਭਿਅਤਾ ਅਤੇ ਸੱਭਿਆਚਾਰ ਨੂੰ ਗ੍ਰਹਿਣ ਵੀ ਇਸੇ ਕਰਕੇ ਲੱਗਾ ਕਿ ਅਸੀਂ ਮਾਂ ਬੋਲੀ ਵਿਸਾਰ ਦਿੱਤੀ ਹੈ। ਮਾਂ ਬੋਲੀ ਤੋਂ ਬਿਨ੍ਹਾਂ ਪੰਜਾਬੀ ਸੱਭਿਆਚਾਰ ਬੇਜਾਨ ਹੈ। ਖੁਰਾਸਾਨੀ ਦੁਲਤੇ ਮਾਰਨ ਵਾਲੇ ਪੰਜਾਬੀ ਦਾ ਮਜਾਕ ਵੀ ਉਡਾਉਂਦੇ ਹਨ। ਇਹ ਲੋਕ ਮਾਂ ਦੀ ਕਦਰ ਵੀ ਨਹੀਂ ਕਰਦੇ। ਇਹ ਲੋਕ ਵਾਰਿਸ, ਬੁਲਾ,ਸ਼ਿਵ, ਪਾਤਰ, ਅਮਿੰ੍ਰਤਾ ਪ੍ਰੀਤਮ ਅਤੇ ਪੋ. ਮੋਹਨ ਸਿੰਘ ਨੂੰ ਕਿਊਂ ਨਹੀਂ ਦੇਖਦੇ?  ਕੁਝ ਲੋਕ ਕਹਿੰਦੇ ਹਨ ਕਿ ਬੈਂਡ ਭਾਲਦੇ ਹਨ 7 ਪੜ੍ਹਨੀ ਪੰਜਾਬੀ। ਉਨ੍ਹਾਂ ਦੀ ਗੱਲ ਵੀ ਠੀਕ ਹੈ, ਪਰ ਇਹ ਮੁੱਦਾ ਰਾਜਨੀਤਿਕ ਵਰਗ ਦੀ ਜਬਰਦਸਤ ਜਵਾਬ ਦੇਹੀ ਲੱਭਦਾ ਹੈ। 
1954 ਵਿਚ ਫਿਰੋਂਦੀਨਸ਼ਰਫ ਨੂੰ ਪੰਜਾਬ ਵਿਭਾਗ ਪੈਪਸ਼ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਉਹਨਾ ਸਮਿਆਂ ਵਿਚ ਵੀ ਉਸ ਵੱਲੋਂ ਪੰਜਾਬੀ ਬੋਲੀ ਪ੍ਰਤੀ ਬੇਰੁੱਖੀ ਤੇ ਇਉਂ ਕਰਾਰੀ ਚੋਟ ਮਾਰੀ ਸੀ:_
ਮੁਠਾਂ ਮੀਟ ਕੇ ਨੁਕਰੇ ਰਹਾਂ ਬੈਠੀ, ਟੁੱਟੀ ਹੋਈ ਸਤਾਰ, ਰਬਾਬੀਆਂ ਦੀ, 
ਪੁੰਛੀ ਜਿਨ੍ਹਾਂ ਨੇ ਸਾਰ ਨਾ ਸਰਗ਼ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ
ਮਾਣ ਮਤੇ ਪੰਜਾਬੀ ਪੂੰੇਮੀ ਦਾ ਇਹ ਕਾਵਿ ਟੋਟਾ 1954 ਤੋਂ ਅੱਜ ਤੱਕ ਸਮੇਂ ਦਾ ਹਾਣੀ ਹੈ। ਮਾੜੀ  ਗੱਲ ਇਹ ਹੈ ਕਿ ਮਾਂ ਬੋਲੀ ਦੇ ਸਿਰ ਤੇ ਸੱਤਾ ਸੰਭਾਲ ਕੇ ਵੀ ਮਾਂ ਬੋਲੀ ਦਾ ਵਿਸਥਾਰ ਅਤੇ ਸਤਿਕਾਰ ਨਹੀਂ ਕੀਤਾ। ਅੱਜ ਲੋੜ ਹੈ ਕਿਸੇ ਤੇ ਚਿੱਕੜ ਸੁਟਣ ਨਾਲੋਂ ਸਿਰਫ ਆਪਣੀ ਮਾਂ ਦੇ ਹੀ ਪੁਤਰ ਬਣ ਕੇ ਰਹੀਏ। ਮਾਂ ਬੋਲੀ ਪੰਜਾਬੀ ਅਪਣਾਈਏ, ਇਹੀ ਮਾਂ ਨੂੰ ਸਿੱਜਦਾ ਹੈ। ਅੱਜ ਸਮੇਂ ਦੀ ਹਕੂਮਤ ਨੂੰ ਵੀ ਚਾਹੀਦਾ ਹੈ ਕਿ ਪਹਿਲੇ ਸਮਿਆਂ ਵਿਚ ਜੋ ਬੀਤੀ ਸੋ ਬੀਤੀ ਦੀ ਕਹਾਵਤ ਅਨੁਸਾਰ ਹੁਣ ਪੰਜਾਬੀ ਮਾਂ ਬੋਲੀ ਪ੍ਰਤੀ ਨਵੇਂ ਰਾਹਾਂ ਦੇ ਪਾਂਧੀ ਬਣਨਾ ਚਾਹੀਦਾ ਹੈ। ਇਸ ਲਈ ਮੌਕੇ ਦੀ ਸਰਕਾਰ ਨੂੰ ਮਾਂ ਬੋਲੀ ਦਾ ਅਸ਼ੀਰਵਾਦ ਲੈਣ ਦਾ ਇਕ ਢੁੱਕਵਾਂ ਮੋਕਾ ਹੈ। ਪੰਜਾਬੀ ਬੋਲੀ ਅਤੇ ਪੰਜਾਬੀ ਪ੍ਰੇਮੀ ਹੁਣ ਮੌਜੂਦਾ ਸਰਕਾਰ ਤੋਂ ਖੋਇਆ ਰੁਤਬਾ ਬਹਾਲ ਕਰਨ ਦੀ ਆਸ ਵੀ ਲਗਾਈ ਬੈਠੇ ਹਨ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445


Related News