36ਵੀਂ ਸਾਲਾਨਾ ਯਾਦ ਮਨਾਉਣਾ ਅਜੋਕੀ ਪੀੜ੍ਹੀ ਲਈ ਮਹਾਨ ਸੰਦੇਸ਼ : ਗੁਰਸ਼ਰਨ ਕੌਰ

Monday, Dec 17, 2018 - 04:34 PM (IST)

36ਵੀਂ ਸਾਲਾਨਾ ਯਾਦ ਮਨਾਉਣਾ ਅਜੋਕੀ ਪੀੜ੍ਹੀ ਲਈ ਮਹਾਨ ਸੰਦੇਸ਼ : ਗੁਰਸ਼ਰਨ ਕੌਰ

ਮਾਤਰੀ ਰਿਣ ਬਹੁਤ ਭਾਰੀ ਅਤੇ ਮਾਂ ਬੋਲੀ ਵੱਡੀ ਜ਼ਿੰਮੇਦਾਰੀ ਹੈ। ਮਾਂ ਦੀ ਮਮਤਾ ਸਾਡਾ ਜੀਵਨ ਤੇ ਮਾਂ ਬੋਲੀ ਸਾਡੀ ਪਛਾਣ। ਮਾਂ ਦੀ ਸੇਵਾ ਸਦਕਾ ਹੀ ਘਰ-ਪਰਿਵਾਰ ਅਤੇ ਸਮਾਜ-ਸੰਸਾਰ ਸੁੱਖਮਈ ਹੋ ਨਿਬੜਦਾ ਹੈ। ਕੁੱਝ ਅਜਿਹੇ ਵਿਚਾਰ ਬੀਬੀ ਗੁਰਸ਼ਰਨ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਨੇ ਆਖੇ ਜਦੋਂ ਉਹ ਮੁਹਾਲੀ ਵਿਖੇ ਸ਼ਾਇਰ ਬਾਬੂ ਰਾਮ ਦੀਵਾਨਾ ਵਲੋਂ ਆਪਣੇ ਗ੍ਰਹਿ ਵਿਖੇ ਆਪਣੇ ਸਵਰਗਵਾਸੀ ਮਾਤਾ ਦੀ ਮਨਾਈ ਜਾ ਰਹੀ ਸਾਲਾਨਾ ਯਾਦ (36ਵੀਂ ਬਰਸੀ) ਵਿਚ ਸ਼ਿਰਕਤ ਕਰਨ ਲਈ ਪੁੱਜੇ। ਉਨ੍ਹਾਂ ਦੇ ਨਾਲ ਸ. ਦਲਜੀਤ ਸਿੰਘ ਅਰੋੜਾ, ਸੰਪਾਦਕ ਮਾਸਿਕ ਪੱਤ੍ਰਿਕਾ 'ਸੋਚ ਦੀ ਸ਼ਕਤੀ' ਪਟਿਆਲਾ ਵੀ ਤਸ਼ਰੀਫ ਲਿਆਏ। ਆਰੰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਬੇਬੇ ਨਾਨਕੀ ਜੱਥਾ, ਫੇਜ਼-1, ਮੋਹਾਲੀ ਨੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕੀਤਾ। ਕੀਰਤਨ ਉਪਰੰਤ ਸ੍ਰੀ ਦੀਵਾਨਾ ਨੇ ਸਵਾਗਤੀ ਸ਼ਬਦ ਆਖੇ ਅਤੇ ਮੈਡਮ ਸੁਧਾ ਜੈਨ ਸੁਦੀਪ ਨੇ ਕਵਿਤਾ ਪੇਸ਼ ਕੀਤੀ। ਸ੍ਰੀ ਦੀਵਾਨਾ ਦੀ ਬੇਨਤੀ ਤੇ ਉਚੇਚੇ ਤੌਰ ਤੇ ਪੁੱਜੇ ਸ. ਕਰਮ ਸਿੰਘ ਬਾਬਰਾ ਜੀ, ਜਨਰਲ ਸਕੱਤਰ ਰਾਮਗੜ੍ਹੀਆ ਸਭਾ (ਰਜਿ:) ਮੋਹਾਲੀ ਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਮੋਹਾਲੀ ਨੇ ਮਾਂ ਦੀ ਉਸਤਤ ਕਰਦਿਆਂ ਆਖਿਆ ਕਿ ਜਿਹੜੇ ਬੱਚੇ ਤਨਦੇਹੀ ਨਾਲ ਮਾਤਾ-ਪਿਤਾ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਥੋੜ੍ਹ ਨਹੀਂ ਰਹਿੰਦੀ। ''ਪੂਤਾ ਮਾਤਾ ਕੀ ਆਸੀਸ'' ਅਨੁਸਾਰ ਉਨ੍ਹਾਂ ਨੂੰ ਹਰ ਪ੍ਰਕਾਰ ਦੇ ਦੁਨਿਆਵੀ ਸੁੱਖ ਮਿਲਦੇ ਹਨ ਤੇ ਉਹ ਚੜਦੀ ਕਲਾ ਵਿਚ ਰਹਿੰਦੇ ਹਨ। ਸ੍ਰੀ ਬਾਬਰਾ ਨੇ ਸ੍ਰੀ ਦੀਵਾਨੇ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਮਾਇਕ ਯੋਗਦਾਨ ਵੀ ਬਖਸ਼ਿਆ। ਸ. ਮੋਹਨਬੀਰ ਸਿੰਘ ਸ਼ੇਰਗਿੱਲ ਜੀ, ਸਾਬਕਾ ਐਮ. ਸੀ. ਤੇ ਡਾਇਰੈਕਟਰ, ਪੈਰਾਗਾਨ ਸਕੂਲ ਸੈਕਟਰ-69, ਮੋਹਾਲੀ ਜੋ ਹਰ ਸਾਲ ਇਸ ਸਮਾਗਮ ਵਿਚ ਉਚੇਚੇ ਤੌਰ ਤੇ ਹਾਜ਼ਰ ਹੋ ਕੇ ਸ੍ਰੀ ਦੀਵਾਨਾ ਨੂੰ ਹੱਲਾਸ਼ੇਰੀ ਦਿੰਦੇ ਅਤੇ ਕਵੀਆਂ ਦੀ ਹੌਂਸਲਾ ਅਫ਼ਜ਼ਾਈ ਵੀ ਕਰਦੇ ਰਹਿੰਦੇ ਹਨ ਨੇ ਮਾਤਾ ਭਾਗਵੰਤ ਜੀ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ ਮਾਂ ਨੂੰ ਰੱਬ ਵਰਗੀ ਗਰਦਾਨਿਆ ਅਤੇ ਆਪਣੇ ਮਾਤਾ ਜੀ ਦੀਆਂ ਆਦਰਸ਼ਕ ਸਿੱਖਿਆਵਾਂ ਦਾ ਜ਼ਿਕਰ ਵੀ ਭਾਵਕ ਹੋ ਕੇ ਕੀਤਾ। ਉਨ੍ਹਾਂ ਸਮੂਹ ਮਾਪਿਆਂ ਭਾਵੇਂ ਅਮੀਰ ਜਾਂ ਗਰੀਬ ਹੋਣ ਨੂੰ ਪ੍ਰੇਰਿਆ ਕਿ ਬੱਚਿਆਂ ਨੂੰ ਤਾਲੀਮ ਜ਼ੂਰਰ ਦਿੱਤੀ ਜਾਵੇ ਕਿਉਂਕਿ ਪੜ੍ਹਾਈ ਅੰਦਰਲੇ ਨੇਤਰ ਖੋਲ੍ਹਦੀ ਹੈ। ਅਣਪੜ੍ਹਿਆਂ ਦਾ ਜੀਵਨ ਬੇਸੁਆਦ ਤੇ ਰਸਹੀਣ ਹੁੰਦਾ ਹੈ। ਇਸ ਮੌਕੇ ਸ੍ਰੀ ਅਰੋੜਾ ਜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਸ. ਇੰਦਰਜੀਤ ਸਿੰਘ ਜੋਧਕਾ, ਸ੍ਰੀ ਕੇ.ਐਲ.ਸ਼ਰਮਾ, ਸ. ਕੇਹਰ ਸਿੰਘ, ਸ. ਦਵਿੰਦਰ ਮੋਹਨ ਸਿਘ ਬੇਦੀ, ਪ੍ਰਦੀਪ ਅਰੋੜਾ (ਮੇਰਠ), ਸ. ਅਮਰਜੀਤ ਸਿੰਘ ਸਹਿਗਲ, ਸ. ਜੋਗਿੰਦਰ ਸਿੰਘ ਚਾਹਲ,  ਸ. ਨਰੰਜਨ ਸਿੰਘ ਵਿਰਕ, ਸ. ਰਵੇਲ ਸਿੰਘ ਛਾਬੜਾ, ਸ੍ਰੀ ਜ਼ਖਮੀ ਜਲਾਲਾਬਾਦੀ, ਸ. ਤਰਲੋਚਨ ਸਿੰਘ (ਪ੍ਰਕਾਸ਼ਕ), ਰਾਮ ਲਾਲ ਕੁਮਾਰ, ਸ. ਪ੍ਰੀਤਮ ਸਿੰਘ ਭੱਲਾ, ਸ. ਇੰਦਰਜੀਤ ਸਿੰਘ ਭਾਟੀਆ, ਸ. ਸੁਰਜੀਤ ਸਿੰਘ ਆਦਿ ਹਾਜ਼ਰ ਸਨ। ਕੀਰਤਨੀ ਜੱਥੇ ਅਤੇ ਪਤਵੰਤਿਆਂ ਨੂੰ ਸਿਰੋਪੇ ਭੇਂਟ ਕਰਕੇ ਸਤਿਕਾਰਿਆ ਗਿਆ। ਸ੍ਰੀ ਦੀਵਾਨੇ ਦੇ ਪਰਿਵਾਰ ਵਲੋਂ ਸਾਰੀ ਸੰਗਤ ਦਾ ਸ਼ਰਧਾ ਸਹਿਤ ਸੇਵਾ ਕੀਤੀ ਗਈ।
ਬਾਬੂ ਰਾਮ ਦੀਵਾਨਾ,
ਮ. ਨੰ: 553, ਫੇਜ਼-3ਏ,
ਮੋਹਾਲੀ। ਮੋ. ਨੰ: 94652-18029


 


author

Neha Meniya

Content Editor

Related News