ਜ਼ੀਰਕਪੁਰ ਸਬਜ਼ੀ ਮੰਡੀ 'ਚ ਲੱਗੀ ਭਿਆਨਕ ਅੱਗ
Tuesday, Dec 18, 2018 - 12:58 AM (IST)

ਜ਼ੀਰਕਪੁਰ— ਜ਼ੀਰਕਪੁਰ 'ਚ ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਪੰਚਕੁਲਾ ਮੋੜ ਨੇੜੇ ਪੁਲ ਹੇਠਾਂ ਸਥਿਤ ਛੋਟੀ ਸਬਜ਼ੀ ਮੰਡੀ 'ਚ ਸੋਮਵਾਰ ਦੇਰ ਰਾਤ ਕਰੀਬ 10 ਵਜੇ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਮੰਡੀ ਨੇੜੇ ਸਥਿਤ ਕਈ ਦੁਕਾਨਾਂ ਅਤੇ ਸ਼ੋਅ ਰੂਮ ਅੱਗ ਦੀ ਲਪੇਟ 'ਚ ਆ ਗਏ। ਖਬਰਾਂ ਮੁਤਾਬਕ ਇਥੇ ਤਿੰਨ ਗੈਸ ਸਿਲੰਡਰ ਫਟੇ ਹਨ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ। ਅੱਗ ਲੱਗਣ ਕਾਰਨ ਇਥੇ ਲੋਕਾਂ 'ਚ ਭੱਜਦੜ ਮਚ ਗਈ, ਜਿਸ ਦੇ ਚੱਲਦੇ ਅੰਬਾਲਾ-ਚੰਡੀਗੜ੍ਹ ਹਾਈਵੇ ਜਾਮ ਹੋ ਗਿਆ ਹੈ।
ਅੱਗ ਨੂੰ ਬੁਝਾਉਣ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹਨ, ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ। ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਵਲੋਂ ਜਾਮ ਹੋਏ ਹਾਈਵੇ ਨੂੰ ਹਟਾਉਣ ਦੀ ਵੀ ਕੋਸ਼ਿਸ਼ ਜਾਰੀ ਹੈ।