ਡੁੱਬ ਰਹੇ ਕੁੱਤੇ ਨੂੰ ਬਚਾਉਣ ਨਹਿਰ ''ਚ ਉਤਰੇ ਨੌਜਵਾਨ, ਪਾਣੀ ਦੇ ਤੇਜ਼ ਵਹਾਅ ''ਚ ਖ਼ੁਦ ਰੁੜ੍ਹੇ

11/14/2023 8:23:06 PM

ਲੁਧਿਆਣਾ (ਸੰਨੀ)- ਸਥਾਨਕ ਇਆਲੀ ਚੌਂਕ ਕੋਲ ਸਿੱਧਵਾਂ ਨਹਿਰ ਵਿਚ ਡੁੱਬ ਰਹੇ ਕੁੱਤੇ ਨੂੰ ਬਚਾਉਣ ਦੇ ਲਈ 2 ਨੌਜਵਾਨ ਨਹਿਰ 'ਚ ਉਤਰ ਗਏ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਨੌਜਵਾਨ ਵੀ ਪਾਣੀ 'ਚ ਰੁੜ੍ਹ ਗਏ। ਇਸ ਦੌਰਾਨ ਉਥੇ ਡਿਊਟੀ ’ਤੇ ਤਾਇਨਾਤ ਟਰੈਫਿਕ ਕਰਮਚਾਰੀ ਏ.ਐੱਸ.ਆਈ ਬਲਜੀਤ ਸਿੰਘ ਅਤੇ ਉਥੇ ਗੁਜ਼ਰ ਰਹੇ ਇਕ ਰਾਹਗੀਰ ਨੇ ਹਿੰਮਤ ਦਿਖਾਉਂਦੇ ਹੋਏ ਉਨਾਂ ਨੂੰ ਬਚਾਉਣ ਦੇ ਯਤਨ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ

ਰਾਹਗੀਰ ਨੇ ਜਿਥੇ ਆਪਣੀ ਪੱਗ ਉਤਾਰ ਕੇ ਨੌਜਵਾਨਾਂ ਵੱਲ ਸੁੱਟੀ, ਉਥੇ ਟਰੈਫਿਕ ਏ.ਐੱਸ.ਆਈ ਨੇ ਨੇੜੇ ਪੈਟਰੋਲ ਪੰਪ ਤੋਂ ਰੱਸੀ ਲਿਆ ਕੇ ਨੌਜਵਾਨਾਂ ਨੂੰ ਬਚਾਇਆ। ਨੌਜਵਾਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਰਾਹਗੀਰ ਤੁਰੰਤ ਉਥੋਂ ਚਲਾ ਗਿਆ ਜਦਕਿ ਬਾਹਰ ਕੱਢੇ ਗਏ ਨੌਜਵਾਨਾਂ ਨੇ ਪੰਜਾਬ ਪੁਲਸ ਨੇ ਇਸ ਜਾਂਬਾਜ਼ ਅਧਿਕਾਰੀ ਦਾ ਧਨਵਾਦ ਕੀਤਾ।

ਇਹ ਵੀ ਪੜ੍ਹੋ : ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਕੋਲੋਂ ਪਿਸਤੌਲ ਦੀ ਨੋਕ 'ਤੇ ਖੋਹੀ ਨਕਦੀ ਤੇ 3 ਮੋਬਾਇਲ ਫ਼ੋਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harpreet SIngh

Content Editor

Related News