ਹਰਿਆਣਾ ਰੋਡਵੇਜ਼ ਦੀ ਬੱਸ ਨੇ 2 ਭਰਾਵਾਂ ਨੂੰ ਮਾਰੀ ਟੱਕਰ, ਇਕ ਦੀ ਮੌਤ

Monday, Sep 11, 2023 - 07:26 PM (IST)

ਹਰਿਆਣਾ ਰੋਡਵੇਜ਼ ਦੀ ਬੱਸ ਨੇ 2 ਭਰਾਵਾਂ ਨੂੰ ਮਾਰੀ ਟੱਕਰ, ਇਕ ਦੀ ਮੌਤ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ 'ਚ ਚੰਡੀਗੜ੍ਹ ਮਾਰਗ 'ਤੇ ਕੋਸਮੋ ਮਾਲ ਦੇ ਸਾਹਮਣੇ ਹਰਿਆਣਾ ਰੋਡਵੇਜ਼ ਦੀ ਬੱਸ ਹੇਠ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਦੋਵੇਂ ਮੋਟਰਸਾਈਕਲ 'ਤੇ ਅੰਬਾਲਾ ਵਿਖੇ ਕੱਪੜਾ ਲੈਣ ਜਾ ਰਹੇ ਸਨ। ਇਸ ਦੌਰਾਨ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਕ ਸਾਈਡ 'ਤੇ ਡਿੱਗ ਗਿਆ, ਜਦਕਿ ਦੂਜੇ ਦੀ ਬੱਸ ਹੇਠਾਂ ਆ ਕੇ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਫੁਰਕਾਨ ਵਾਸੀ ਮੁੱਲਾਂਪੁਰ ਵਜੋਂ ਹੋਈ ਹੈ ਅਤੇ ਜ਼ਖ਼ਮੀ ਦੀ ਪਛਾਣ ਮੁਹੰਮਦ ਸ਼ਾਦਾਬ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਵਿਆਹ ਵਾਲਾ ਘਰ ਬਣਿਆ ਜੰਗ ਦਾ ਮੈਦਾਨ, ਪ੍ਰੇਮਿਕਾ ਨੇ ਮੌਕੇ ’ਤੇ ਪਹੁੰਚ ਲਾੜੇ ਸਣੇ ਬਰਾਤੀਆਂ ਦੀ ਕੀਤੀ ਛਿੱਤਰ-ਪਰੇਡ

ਹਰਿਆਣਾ ਰੋਡਵੇਜ਼ ਦੀ ਇਹ ਬੱਸ ਫਰੀਦਾਬਾਦ ਡਿਪੂ ਦੀ ਹੈ, ਜੋ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ। ਹਾਦਸੇ ਤੋਂ ਬਾਅਦ ਚੰਡੀਗੜ੍ਹ-ਦਿੱਲੀ ਹਾਈਵੇ 'ਤੇ ਲੰਮਾ ਜਾਮ ਲੱਗ ਗਿਆ। ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਪੁਲਸ ਨੇ ਹਰਿਆਣਾ ਰੋਡਵੇਜ਼ ਦੀ ਇਸ ਬੱਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ। ਉਥੇ ਹੀ ਹਰਿਆਣਾ ਰੋਡਵੇਜ਼ ਦੀ ਇਕ ਹੋਰ ਬੱਸ ਗਲਤ ਸਾਈਡ ਤੋਂ ਆ ਰਹੀ ਸੀ, ਜਿਸ 'ਤੇ ਗੁੱਸੇ 'ਚ ਆਏ ਲੋਕਾਂ ਨੇ ਬੱਸ 'ਤੇ ਪਥਰਾਅ ਕਰਕੇ ਇਸ ਦੀ ਭੰਨਤੋੜ ਕਰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News