ਛੋਟੇ ਹਾਥੀ ਨੂੰ ਟਰੱਕ ਨੇ ਮਾਰੀ ਟੱਕਰ, ਨੌਜਵਾਨ ਦੀ ਮੌਤ
Saturday, Jan 10, 2026 - 05:50 PM (IST)
ਮਾਨਸਾ(ਜੱਸਲ)- ਇਕ ਟਰੱਕ ਚਾਲਕ ਵਲੋਂ ਪਿੰਡ ਨੰਗਲ ਖੁਰਦ ਵਿਖੇ ਛੋਟੇ ਹਾਥੀ 'ਤੇ ਪਿੰਡਾਂ ਵਿਚ ਮੇਜ ਕੁਰਸੀਆਂ ਤੇ ਸਾਮਾਨ ਵੇਚਣ ਵਾਲੇ ਵਿਅਕਤੀ ਨੂੰ ਟੱਕਰ ਮਾਰ ਦੇਣ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਸ ਨੇ ਟਰੱਕ ਕਬਜ਼ੇ ਵਿਚ ਲੈ ਲਿਆ ਹੈ। ਛੋਟੇ ਹਾਥੀ ਨੂੰ ਟੱਕਰ ਮਾਰ ਦੇਣ ਤੋਂ ਬਾਅਦ ਟਰੱਕ ਇਕ ਪੈਟਰੋਲ ਪੰਪ ਵਿਚ ਵੀ ਜਾ ਵੜਿਆ, ਜਿੱਥੇ ਉਸ ਨੇ ਕਾਫ਼ੀ ਭੰਨਤੋੜ ਕੀਤੀ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਾਤਰ ਕੁੜੀਆਂ ਦਾ ਗਿਰੋਹ ਸਰਗਰਮ, ਹੈਰਾਨ ਕਰੇਗਾ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਨੌਜਵਾਨ ਸੁਖਚੈਨ ਸਿੰਘ ਵਾਸੀ ਝੁਨੀਰ ਛੋਟੇ ਹਾਥੀ ਤੇ ਪਿੰਡਾਂ ਵਿਚ ਮੇਜ ਕੁਰਸੀਆਂ ਅਤੇ ਹੋਰ ਸਮਾਨ ਵੇਚਦਾ ਸੀ। ਜਦ ਉਹ ਪਿੰਡ ਨੰਗਲ ਖੁਰਦ ਸਿਰਸਾ ਰੋਡ 'ਤੇ ਸੀ ਤਾਂ ਮਾਨਸਾ ਪਾਸਿਓਂ ਜਾ ਰਹੇ ਇਕ ਟਰੱਕ ਨੇ ਛੋਟੇ ਹਾਥੀ ਨੂੰ ਜ਼ੋਰਦਾਰ ਟੱਕਰ ਮਾਰੀ। ਜਿਸ ਵਿਚ ਨੌਜਵਾਨ ਸੁਖਚੈਨ ਸਿੰਘ ਝੁਨੀਰ ਦੀ ਮੌਤ ਹੋ ਗਈ ਅਤੇ ਛੋਟਾ ਹਾਥੀ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਿਊਟੀਸ਼ੀਅਨ ਨੂੰ ਮਾਰੀਆਂ ਤਾਬੜਤੋੜ ਗੋਲੀਆਂ, ਫੈਲੀ ਦਹਿਸ਼ਤ
ਟਰੱਕ ਬੇਕਾਬੂ ਹੋ ਕੇ ਨਾਲ ਲੱਗਦੇ ਪੈਟਰੋਲ ਪੰਪ ਵਿਚ ਵੀ ਜਾ ਵੜਿਆ। ਜਿੱਥੇ ਉਸ ਨੇ ਕਾਫ਼ੀ ਭੰਨਤੋੜ ਕੀਤੀ। ਚਾਲਕ ਟਰੱਕ ਛੱਡ ਕੇ ਮੌਕੇ 'ਤੇ ਫਰਾਰ ਹੋ ਗਿਆ। ਕੋਟਧਰਮੂ ਪੁਲਸ ਚੌਂਕੀ ਦੇ ਏ.ਐਸ.ਆਈ ਦਲੇਰ ਸਿੰਘ ਨੇ ਦੱਸਿਆ ਕਿ ਟਰੱਕ ਵਲੋਂ ਛੋਟੇ ਹਾਥੀ ਨੂੰ ਟੱਕਰ ਮਾਰ ਦੇਣ ਨਾਲ ਨੌਜਵਾਨ ਸੁਖਚੈਨ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸ ਨੇ ਪੈਟਰੋਲ ਪੰਪ ਦਾ ਵੀ ਕਾਫੀ ਨੁਕਸਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਟਰੱਕ ਨੂੰ ਕਬਜੇ ਵਿਚ ਲੈ ਲਿਆ ਹੈ। ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
