ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਖੇਤ ''ਚ ਬੈਠੇ ਨੌਜਵਾਨ ਨੂੰ ਮਾਰੀ ਗੋਲੀ

Thursday, Jun 16, 2022 - 07:54 PM (IST)

ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਖੇਤ ''ਚ ਬੈਠੇ ਨੌਜਵਾਨ ਨੂੰ ਮਾਰੀ ਗੋਲੀ

ਬੁਢਲਾਡਾ/ਬਰੇਟਾ (ਬਾਂਸਲ) : ਖੇਤ 'ਚ ਬੈਠੇ ਨੌਜਵਾਨ ਦੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ, ਜਿਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬਹਾਦਰਪੁਰ ਡਸਕਾ ਲਿੰਕ ਰੋਡ 'ਤੇ ਹਰਦੀਪ ਦੀ ਮੋਟਰ 'ਤੇ ਕੁਲਦੀਪ ਯਾਦਵ (35) ਪੁੱਤਰ ਕ੍ਰਿਸ਼ਨ ਯਾਦਵ ਵਾਸੀ ਪਿੰਡ ਉਕਲਾਨਾ (ਹਿਸਾਰ) ਆਪਣੀ ਮਾਸੀ ਦੇ ਪੁੱਤ ਕੋਲ ਬੈਠਾ ਸੀ। 2 ਅਣਪਛਾਤੇ ਮੋਟਰਸਾਈਕਲ ਸਵਾਰ ਜਿਨ੍ਹਾਂ ਨੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਨੇ ਕੁਲਦੀਪ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਪੱਟ ਵਿੱਚ ਜਾ ਲੱਗੀ।

ਇਹ ਵੀ ਪੜ੍ਹੋ : ਮੋਹਾਲੀ ਦੀ ਕੈਡਿਟ ਦਿਲਪ੍ਰੀਤ ਕੌਰ ਨੇ NDA ਦੀ ਸਾਂਝੀ ਮੈਰਿਟ 'ਚ 27ਵਾਂ ਸਥਾਨ ਕੀਤਾ ਹਾਸਲ

ਜ਼ੇਰੇ ਇਲਾਜ ਕੁਲਦੀਪ ਨੇ ਦੱਸਿਆ ਕਿ ਮੁਲਜ਼ਮ ਦੂਸਰੀ ਗੋਲੀ ਚਲਾਉਣ ਲੱਗੇ ਸਨ ਪਰ ਚੱਲ ਨਹੀਂ ਸਕੀ। ਮੌਕੇ 'ਤੇ ਐੱਸ.ਐੱਚ.ਓ. ਸਿਟੀ ਗੁਰਲਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਪੀੜਤ ਦੇ ਬਿਆਨ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਐੱਸ.ਐੱਚ.ਓ. ਬਰੇਟਾ ਨੇ ਮੌਕੇ 'ਤੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਜਾਇਜ਼ਾ ਲਿਆ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲਾਵਰ ਫਰਾਰ ਦੱਸੇ ਜਾ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News