ਖੁਦ ਨੂੰ ਅੱਗ ਲਾਉਣ ਵਾਲੇ ਨੌਜਵਾਨ ਦੀ ਮੌਤ

09/19/2019 10:47:56 PM

ਕੁਰਾਲੀ,(ਬਠਲਾ): ਸਥਾਨਕ ਚੰਡੀਗੜ੍ਹ ਰੋਡ 'ਤੇ ਖੁਦ ਨੂੰ ਅੱਗ ਲਾਉਣ ਵਾਲੇ ਨੌਜਵਾਨ ਦੀ ਪੀ. ਜੀ. ਆਈ. 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਬੁੱਧਵਾਰ ਸ਼ਾਮ ਇਕ ਨੌਜਵਾਨ ਨੇ ਆਪਣੇ ਉਤੇ ਤੇਲ ਪਾ ਕੇ ਅੱਗ ਲਾ ਲਈ ਸੀ ਤੇ ਗੰਭੀਰ ਹਾਲਤ 'ਚ ਉਸ ਨੂੰ ਕੁਰਾਲੀ ਸਿਵਲ ਹਸਪਤਾਲ ਤੇ ਬਾਅਦ 'ਚ ਚੰਡੀਗੜ੍ਹ ਪੀ. ਜੀ. ਆਈ. ਭਰਤੀ ਕਰਵਾਇਆ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਉਕਤ ਨੌਜਵਾਨ ਦੀ ਰਾਤ ਪੀ. ਜੀ. ਆਈ. ਮੌਤ ਹੋ ਗਈ।
ਪੁਲਸ ਵਲੋਂ ਮ੍ਰਿਤਕ ਦੇ ਫੋਨ ਤੇ ਕਾਲ ਡਿਟੇਲ ਦੀ ਜਾਂਚ ਕਰਨ ਮਗਰੋਂ ਉਸ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਪਾਲ ਸਿੰਘ ਦੇ ਤੌਰ 'ਤੇ ਹੋਈ, ਜੋ ਕਿ ਸੰਗਰੂਰ ਜ਼ਿਲੇ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਘਰ ਤੇ ਪਿੰਡ ਦਾ ਸਹੀ ਪਤਾ ਨਾ ਲੱਗਣ ਕਾਰਨ ਪੁਲਸ ਨੂੰ ਉਸ ਦੇ ਵਾਰਸਾਂ ਦੀ ਤਲਾਸ਼ ਕਰਨ 'ਚ ਮੁਸ਼ਕਲ ਹੋ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਹਸਪਤਾਲ ਵਿਚ ਰਖਵਾ ਦਿੱਤੀ ਗਈ ਹੈ, ਜਦੋਂਕਿ ਉਸ ਦੇ ਘਰ ਤਕ ਪਹੁੰਚਣ ਅਤੇ ਵਾਰਿਸਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਤੇ ਉਸ ਦੇ ਪਿਤਾ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ ਵਾਰਿਸਾਂ ਦੇ ਆਉਣ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।


Related News