ਆਯੂਰਵੈਦਿਕ ਵਿਭਾਗ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

Friday, Jun 21, 2019 - 03:21 PM (IST)

ਆਯੂਰਵੈਦਿਕ ਵਿਭਾਗ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਸੰਗਰੂਰ (ਯਾਦਵਿੰਦਰ) : ਅੱਜ ਅੰਤਰਰਾਸ਼ਟਰੀ ਯੋਗ ਦਿਵਸ ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਗਿਆ। ਆਯੂਰਵੈਦਿਕ ਵਿਭਾਗ ਪੰਜਾਬ ਵੱਲੋਂ ਮਨਾਏ ਇਸ ਸਮਾਗਮ 'ਚ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਣਸ਼ਿਆਮ ਥੋਰੀ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਹਨ। ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ, ਪੁਲਸ ਕਪਤਾਨ ਸ਼ਰਨਜੀਤ ਸਿੰਘ, ਐੱਸ. ਡੀ. ਐੱਮ ਸ਼੍ਰੀ ਅਭਿਕੇਸ਼ ਗੁਪਤਾ, ਸਹਾਇਕ ਕਮਿਸ਼ਨਰ ਸ਼੍ਰੀ ਅੰਕੁਰ ਮਹਿੰਦਰੂ, ਡਾ. ਕਿਰਪਾਲ ਸਿੰਘ ਐੱਸ. ਐੱਮ. ਓ. ਆਦਿ ਨੇ ਯੋਗ ਦਿਵਸ ਮੌਕੇ ਯੋਗਾ ਕੀਤਾ।

ਆਰਟ ਆਫ ਲਿਵਿੰਗ ਸੰਸਥਾ ਦੇ ਆਗੂ ਸ਼੍ਰੀ ਯੋਗੇਸ਼ ਖੁਰਾਨਾ ਨੇ ਆਯੂਰਵੈਦਿਕ ਵਿਭਾਗ ਦੇ ਯੋਗ ਮਾਹਿਰਾਂ ਡਾ ਰਵੀ ਕਾਂਤ ਮਦਾਨ, ਡਾ. ਅਮਨ ਕੌਸ਼ਲ, ਡਾ. ਮਲਕੀਅਤ ਸਿੰਘ, ਡਾ, ਲਲਿਤ ਕਾਂਸਲ ਆਦਿ ਨਾਲ ਮਿਲ ਕੇ ਸਭ ਨੂੰ ਯੋਗ ਕਰਵਾਇਆ ਜਦਕਿ ਮੁੱਢਲੀ ਸਹਾਇਤਾ ਲਈ ਡਾ. ਮੁਹੰਮਦ ਅਕਮਲ ਅਤੇ ਉਪਵੈਦ ਸ਼੍ਰੀ ਜਗਤਾਰ ਸਿੰਘ ਨੇ ਡਿਊਟੀ ਤਨਦੇਹੀ ਨਾਲ ਨਿਭਾਈ। ਡਾ. ਵਾਹਿਦ ਮੁਹੰਮਦ ਦੀ ਅਗਵਾਈ 'ਚ ਸ਼੍ਰੀ ਯੋਗੇਸ਼ ਸ਼ਰਮਾ, ਸ਼੍ਰੀ ਕਰਮਜੀਤ ਪਾਲ ਅਤੇ ਸ਼੍ਰੀ ਰਾਮ ਸਰੂਪ ਨੇ ਪੂਰੇ ਖੇਡ ਮੈਦਾਨ 'ਚ ਯੋਗ ਸਾਧਕਾਂ ਵੱਲ ਪੂਰਾ ਧਿਆਨ ਰੱਖਿਆ ਤਾਂ ਜੋ ਕਿਸੇ ਵੀ ਯੋਗ ਸਾਧਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਜ਼ਿਲਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ ਰੇਨੂੰਕਾ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਯੋਗ ਨੂੰ ਸਿਰਫ 21 ਜੂਨ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ ਇਸ ਨੂੰ ਆਪਣੀ ਅਸਲ ਜ਼ਿੰਦਗੀ 'ਚ ਵੀ ਅਪਣਾਉਣਾ ਚਾਹੀਦਾ ਹੈ। ਦੱਸ ਦਈਏ ਕਿ ਯੋਗ ਦਿਵਸ ਮੌਕੇ ਵੱਡੀ ਗਿਣਤੀ 'ਚ ਸ਼ਾਮਲ ਲੋਕਾਂ ਨੇ ਯੋਗ 'ਚ ਹਿੱਸਾ ਲਿਆ। ਸੁਪਰਡੈਂਟ ਆਯੂਰਵੈਦਾ ਸ਼੍ਰੀ ਰਾਕੇਸ਼ ਸ਼ਰਮਾ ਨੇ ਯੋਗ ਨੂੰ ਅਸਲ ਜ਼ਿੰਦਗੀ 'ਚ ਅਪਨਾਉਣ ਦੀ ਲੋੜ 'ਤੇ ਜ਼ੋਰ ਦਿੱਤਾ।


author

Anuradha

Content Editor

Related News