ਲੇਖਕਾ ਅਤੇ ਸਮਾਜ ਸੇਵੀ ਰਾਵੀ ਪੰਧੇਰ ਨੇ ਆਪਣਾ ਜਜ਼ਬਾਤੀ ਸਫ਼ਰ ਕੀਤਾ ਪੇਸ਼

Sunday, May 18, 2025 - 09:34 PM (IST)

ਲੇਖਕਾ ਅਤੇ ਸਮਾਜ ਸੇਵੀ ਰਾਵੀ ਪੰਧੇਰ ਨੇ ਆਪਣਾ ਜਜ਼ਬਾਤੀ ਸਫ਼ਰ ਕੀਤਾ ਪੇਸ਼

ਚੰਡੀਗੜ੍ਹ- ਰਾਵੀ ਪੰਧੇਰ ਵੱਲੋਂ ਲਿਖੇ ਮਨਮੋਹਕ ਕਾਵਿ ਸੰਗ੍ਰਹਿ "ਈਕੋਜ਼ ਆਫ਼ ਦ ਸੋਲ" ਦਾ ਘੁੰਡ ਚੁਕਾਈ ਪ੍ਰੋਗਰਾਮ ਸ਼ਾਨਦਾਰ ਰਿਹਾ। ਅੱਜ ਇੱਥੇ ਬੇਜ ਕੈਫੇ ਵਿਖੇ ਕਰਵਾਏ ਇਸ ਪ੍ਰੋਗਰਾਮ ਵਿੱਚ ਸਾਹਿਤਕ ਉਤਸ਼ਾਹੀਆਂ, ਕਿਤਾਬ ਪ੍ਰੇਮੀਆਂ ਅਤੇ ਮੀਡੀਆ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ।ਸਟੇਜ 'ਤੇ ਪਹੁੰਚਣ ‘ਤੇ ਹਾਜ਼ਰੀਨ ਨੇ ਰਾਵੀ ਪੰਧੇਰ ਦਾ ਤਾੜੀਆਂ ਨਾਲ ਸਵਾਗਤ ਕੀਤਾ।

PunjabKesari

ਨਿਮਰਤਾ ਅਤੇ ਜਨੂੰਨ ਨਾਲ, ਰਾਵੀ ਪੰਧੇਰ ਨੇ "ਈਕੋਜ਼ ਆਫ਼ ਦ ਸੋਲ" ਲਿਖਣ ਪਿੱਛੇ ਆਪਣੀ ਪ੍ਰੇਰਨਾ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਜਜ਼ਬਾਤੀ ਸਫ਼ਰ ਬਾਰੇ ਦੱਸਿਆ ਜਿਸਨੇ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੀਆਂ ਕਵਿਤਾਵਾਂ ਨੂੰ ਆਕਾਰ ਦਿੱਤਾ। ਜਦੋਂ ਰਾਵੀ ਪੰਧੇਰ ਨੇ ਚੋਣਵੀਆਂ ਕਵਿਤਾਵਾਂ ਪੜ੍ਹੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਬੜੇ ਧਿਆਨ ਨਾਲ ਸੁਣਿਆ। ਇਹ ਉਨ੍ਹਾਂ ਦੀਆਂ ਭਾਵਨਾਵਾਂ ਦੀ ਗੂੰਜ ਸੀ।

PunjabKesari
ਇਹ ਕਿਤਾਬ ਦਿਲਾਂ ਨੂੰ ਛੂਹਣ ਅਤੇ ਪ੍ਰੇਰਿਤ ਕਰਨ ਦਾ ਵਾਅਦਾ ਕਰਦੀ ਹੈ। ਰਾਵੀ ਪੰਧੇਰ ਨੇ ਦੱਸਿਆ ਕਿ ਆਪਣੀਆਂ ਦਿਲ ਨੂੰ ਟੁੰਬਦੀਆਂ ਕਵਿਤਾਵਾਂ ਅਤੇ ਬਿਰਤਾਂਤ ਨਾਲ, ਇਹ ਸੰਗ੍ਰਹਿ ਸਾਹਿਤਕ ਜਗਤ 'ਤੇ ਸਥਾਈ ਪ੍ਰਭਾਵ ਪਾਵੇਗਾ।ਕਵਿਤਾਵਾਂ ਪੜ੍ਹਣ ਉਪਰੰਤ ਇੱਕ ਵਿਚਾਰ-ਵਟਾਂਦਰਾ ਸੈਸ਼ਨ ਕਰਵਾਇਆ ਗਿਆ ਜਿੱਥੇ ਲੇਖਿਕਾ ਨੇ ਦਰਸ਼ਕਾਂ ਨਾਲ ਗੱਲਬਾਤ ਕੀਤੀ, ਤੇ ਉਨ੍ਹਾਂ ਦੀ ਸਿਰਜਣਾਤਮਕ ਪ੍ਰਕਿਰਿਆ ਅਤੇ ਕਿਤਾਬ ਵਿਚਲੇ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਹੋਏ ਸਵਾਲ-ਜਵਾਬ ਸੈਸ਼ਨ ਵਿੱਚ ਹਾਜ਼ਰੀਨ ਨੇ ਡੂੰਘੇ ਸਵਾਲ ਪੁੱਛੇ।

PunjabKesari
ਪ੍ਰੋਗਰਾਮ ਦੌਰਾਨ ਸ਼ਾਮ ਤੱਕ ਮਹਿਮਾਨ ਇਕੱਠੇ ਹੁੰਦੇ ਰਹੇ ਅਤੇ ਸਾਹਿਤ ਤੇ ਜੀਵਨ ਬਾਰੇ ਚਰਚਾ ਕਰਦੇ ਰਹੇ। ਕਿਤਾਬ 'ਤੇ ਦਸਤਖਤ ਕਰਨ ਵਾਲੇ ਸੈਸ਼ਨ ਦੌਰਾਨ ਹਾਜ਼ਰੀਨ ਨੂੰ ਰਾਵੀ ਪੰਧੇਰ ਨਾਲ ਨਿੱਜੀ ਤੌਰ 'ਤੇ ਮਿਲਣ, ਆਪਣੀਆਂ ਕਾਪੀਆਂ 'ਤੇ ਦਸਤਖਤ ਕਰਵਾਉਣ ਅਤੇ ਪ੍ਰਸ਼ੰਸਾ ਦੇ ਸ਼ਬਦ ਸਾਂਝੇ ਕਰਨ ਦਾ ਮੌਕਾ ਮਿਲਿਆ। ਪ੍ਰੋਗਰਾਮ ਦੀ ਸਮਾਪਤੀ ਰਾਵੀ ਪੰਧੇਰ ਨੇ ਦਿਲੋਂ ਧੰਨਵਾਦ ਕਰਦਿਆਂ, ਆਪਣੇ ਅਜ਼ੀਜ਼ਾਂ, ਪ੍ਰਕਾਸ਼ਕਾਂ ਅਤੇ ਪਾਠਕਾਂ ਦੇ ਸਮਰਥਨ ਦਾ ਧੰਨਵਾਦ ਕਰਦਿਆਂ ਕੀਤੀ। ਸਮਾਪਤੀ ਮੌਕੇ ਮਹਿਮਾਨ ਆਪਣੇ ਨਾਲ ਪ੍ਰਸਪਰ ਸਬੰਧ ਦੀ ਭਾਵਨਾ ਲੈ ਕੇ ਗਏ ਅਤੇ ਉਹ ਰਾਵ ਪੰਧੇਰ ਦੇ ਭਾਵੁਕ ਸ਼ਬਦਾਂ ਵਿੱਚ ਡੁੱਬਣ ਲਈ ਉਤਸੁਕ ਸਨ।


author

Hardeep Kumar

Content Editor

Related News