ਸਕੂਟਰੀ ਤੋਂ ਡਿੱਗੀ ਔਰਤ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਮੌਤ
Thursday, May 19, 2022 - 10:28 AM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਫੁੱਲੂਵਾਲਾ ਰੋਡ ਚੌਂਕ ’ਤੇ ਸਕੂਟਰੀ ਤੋਂ ਡਿੱਗ ਕੇ ਔਰਤ ਦੇ ਇੱਟਾਂ ਦੀ ਭਰੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ, ਸਹੁਰਾ ਅਤੇ ਪੁੱਤਰੀ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਆਲਮਪੁਰ ਮੰਦਰਾਂ ਤੋਂ ਬੁਢਲਾਡਾ ਨੂੰ ਆ ਰਹੇ ਮਿੱਠੂ ਸਿੰਘ (60), ਜਸਵੀਰ ਕੌਰ (33) ਅਤੇ ਉਸਦਾ ਪੁੱਤਰੀ ਲਵਦੀਪ (10) ਸਕੂਟਰੀ ’ਤੇ ਸਵਾਰ ਹੋ ਕੇ ਆ ਰਹੇ ਸਨ ਕਿ ਫੁੱਲੂਵਾਲਾ ਚੌਕ ਰੋਡ ’ਤੇ ਸਕੂਟਰੀ ਦਾ ਸੰਤੁਲਨ ਵਿਗੜ ਗਿਆ ਅਤੇ ਅਚਾਨਕ ਸੜਕ ’ਤੇ ਡਿੱਗ ਪਏ।
ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ
ਅਚਾਨਕ ਪਿੱਛੋਂ ਇੱਟਾਂ ਨਾਲ ਭਰੀ ਆ ਰਹੀ ਟਰੈਕਟਰ-ਟਰਾਲੀ ਚਾਲਕ ਟਰੈਕਟਰ ਸੰਭਾਲ ਨਹੀਂ ਸਕਿਆ ਅਤੇ ਟਰੈਕਟਰ-ਟਰਾਲੀ ਔਰਤ ਉੱਤੇ ਜਾ ਚੜ੍ਹੀ, ਜਿੱਥੇ ਗੰਭੀਰ ਹਾਲਤ ਵਿਚ ਔਰਤ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ। ਸਹੁਰਾ ਮਿੱਠੂ ਸਿੰਘ ਅਤੇ ਉਸ ਦੀ ਪੁੱਤਰੀ ਲਵਦੀਪ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ -ਅਜਿਹੇ ਸੜਕ ਹਾਦਸਿਆਂ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ