ਆਰਥਿਕ ਤੰਗੀ ਕਾਰਨ ਔਰਤ ਨੇ ਜ਼ਹਿਰੀਲੀ ਦਵਾਈ ਪੀ ਕੀਤੀ ਖੁਦਕੁਸ਼ੀ
Friday, May 27, 2022 - 11:29 PM (IST)

ਬੁਢਲਾਡਾ/ਬੋਹਾ (ਬਾਂਸਲ) : ਪਿੰਡ ਸ਼ੇਰਖਾਂ ਵਾਲਾ ਵਿਖੇ ਇਕ ਮਜ਼ਦੂਰ ਔਰਤ ਨੇ ਆਰਥਿਕ ਤੰਗੀ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਪਿੰਡ ਬਾਗੜੀਆਂ ਵਿਖੇ ਵਿਆਹੀ ਹਰਜੀਤ ਕੌਰ ਪਿਛਲੇ 10 ਸਾਲ ਤੋਂ ਆਪਣੇ ਪਤੀ ਗੁਰਪ੍ਰੀਤ ਸਿੰਘ ਸਮੇਤ ਆਪਣੇ ਪੇਕੇ ਪਿੰਡ ਸ਼ੇਰਖਾਂ ਵਾਲਾ ਵਿਖੇ ਰਹਿ ਰਹੀ ਸੀ। ਦੋਵੇਂ ਪਤੀ-ਪਤਨੀ ਪਿੰਡ 'ਚ ਮਿਹਨਤ-ਮਜ਼ਦੂਰੀ ਦਾ ਕੰਮ ਕਰਦੇ ਸਨ ਪਰ ਘੱਟ ਕਮਾਈ ਕਾਰਨ ਉਨ੍ਹਾਂ ਦੇ ਸਿਰ ਚੜ੍ਹੇ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ ਸੀ।
ਇਹ ਵੀ ਪੜ੍ਹੋ : BSF ਜਵਾਨ ਦੀ ਗੋਲੀ ਲੱਗਣ ਨਾਲ ਮੌਤ, ਜਾਂਚ 'ਚ ਜੁਟੀ ਪੁਲਸ
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਅੱਜ ਹਰਜੀਤ ਕੌਰ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਯਤਨ ਕੀਤਾ ਤਾਂ ਉਸ ਦੇ ਪਤੀ ਨੇ ਉਸ ਦੇ ਹੱਥੋਂ ਦਵਾਈ ਵਾਲੀ ਬੋਤਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੋਤਲ 'ਚੋਂ ਕੁਝ ਦਵਾਈ ਉੱਛਲ ਕੇ ਉਸ ਦੇ ਪਤੀ ਦੇ ਮੂੰਹ 'ਤੇ ਪੈ ਜਾਣ ਕਾਰਨ ਉਹ ਵੀ ਬੇਹੋਸ਼ ਹੋ ਗਿਆ। ਪਿੰਡ ਵਾਸੀਆਂ ਵੱਲੋਂ ਦੋਵਾਂ ਪਤੀ-ਪਤਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਬੁਢਲਾਡਾ ਲਿਜਾਇਆ ਜਾ ਰਿਹਾ ਸੀ ਤਾਂ ਹਰਜੀਤ ਕੌਰ ਰਸਤੇ 'ਚ ਹੀ ਦਮ ਤੋੜ ਗਈ ਪਰ ਡਾਕਟਰਾਂ ਨੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਦੀ ਜਾਨ ਤਾਂ ਬਚਾ ਲਈ। ਕੇਸ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਇਸ ਸਬੰਧੀ ਧਾਰਾ 174 ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Breaking News ਅੰਮ੍ਰਿਤਸਰ : ਪੁਲਸ ਦੇ ਸਾਹਮਣੇ ਦੁਕਾਨਦਾਰ 'ਤੇ ਜਾਨਲੇਵਾ ਹਮਲਾ, ਲੱਖਾਂ ਦੀ ਹੋਈ ਲੁੱਟ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ