ਫੈਵੀਕਵਿਕ ਦੀ ਮਦਦ ਨਾਲ ATM ''ਚ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼

12/12/2023 2:02:58 AM

ਚੰਡੀਗੜ੍ਹ (ਸੁਸ਼ੀਲ)- ਏ.ਟੀ.ਐੱਮ. ਮਸ਼ੀਨ ਵਿਚ ਫੈਵੀਕਵਿਕ ਲਗਾ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ 'ਤੇ ਅਲੱਗ-ਅਲੱਗ ਸੂਬਿਆਂ ਵਿਚ 19 ਮਾਮਲੇ ਦਰਜ ਹਨ। ਮੁਲਜ਼ਮ ਬਿਨ੍ਹਾਂ ਸੁਰੱਖਿਆ ਗਾਰਡ ਵਾਲੇ ਏ.ਟੀ.ਐੱਮ. ਨੂੰ ਨਿਸ਼ਾਨਾ ਬਣਾਉਂਦੇ ਸਨ। ਮੁਲਜ਼ਮ ਰੋਹਿਤ ਕੁਮਾਰ, ਧਰਮਿੰਦਰ ਕੁਮਾਰ, ਬਿਹਾਰ ਦੇ ਗਯਾ ਜ਼ਿਲ੍ਹੇ ਦੇ ਬਿਮਲੇਸ਼ ਕੁਮਾਰ ਅਤੇ ਬਿਹਾਰ ਦੇ ਨਵਾਡਾ ਜ਼ਿਲ੍ਹੇ ਦੇ ਰਾਹੁਲ ਕੁਮਾਰ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਦੋ ਮੋਬਾਈਲ ਫ਼ੋਨ, ਚਾਕੂ, ਸਕਰੂ ਡਰਾਈਵਰ, ਨੀਡਲ ਨੋਜ਼, ਚਾਰ ਸਿਮ ਕਾਰਡ ਅਤੇ 10 ਏ.ਟੀ.ਐੱਮ. ਕਾਰਡ ਬਰਾਮਦ ਕੀਤੇ ਹਨ।

ਉਕਤ ਮੁਲਜ਼ਮ ਸੂਬੇ ਵਿਚ ਦੋ ਤੋਂ ਤਿੰਨ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਸਨ, ਜਿਸ ਕਰ ਕੇ ਪੁਲਸ ਉਨ੍ਹਾਂ ਨੂੰ ਫੜ ਨਹੀਂ ਸਕਦੀ ਸੀ। ਮੁਲਜ਼ਮਾਂ ਨੇ ਚੰਡੀਗੜ੍ਹ ਵਿਚ ਦੋ ਵਾਰਦਾਤਾਂ ਕੀਤੀਆਂ ਸਨ। ਪਹਿਲੀ ਘਟਨਾ ਵਿਚ ਸੈਕਟਰ-39 ਕੇਨਰਾ ਬੈਂਕ ਵਿਚ ਜਗਪਾਲ ਦੇ ਕਾਰਡ ਤੋਂ 71 ਹਜ਼ਾਰ ਰੁਪਏ ਅਤੇ ਦੂਜੀ ਘਟਨਾ ਵਿਚ ਖੁੱਡਾ ਲੌਹਰਾ ਵਿਚ ਮਨਹੋਰ ਸਿੰਘ ਦੇ ਖਾਤੇ ਵਿਚੋਂ 65 ਹਜ਼ਾਰ ਦੀ ਠੱਗੀ ਕੀਤੀ ਸੀ।

ਇਹ ਵੀ ਪੜ੍ਹੋ- ਗੋਇੰਦਵਾਲ ਜੇਲ੍ਹ ਤੋਂ ਚੱਲ ਰਹੇ ਡਰੱਗ ਨੈੱਟਵਰਕ ਦਾ ਪਰਦਾਫਾਸ਼, ਮੁਲਜ਼ਮ ਗ੍ਰਿਫਤਾਰ

ਇਸ ਤਰ੍ਹਾਂ ਵਾਰਦਾਤ ਨੂੰ ਦਿੰਦੇ ਸਨ ਅੰਜ਼ਾਮ
ਰੋਹਿਤ, ਧਰਮਿੰਦਰ, ਬਿਮਲੇਸ਼ ਅਤੇ ਰਾਹੁਲ ਬਿਨ੍ਹਾਂ ਸੁਰੱਖਿਆ ਗਾਰਡ ਵਾਲੇ ਏ.ਟੀ.ਐੱਮ. 'ਤੇ ਜਾਂਦੇ ਸਨ। ਉੱਥੇ ਗਾਹਕ ਸੇਵਾ 'ਤੇ ਖੁਦ ਦਾ ਨੰਬਰ ਲਿਖਕੇ ਚਿਪਕਾ ਦਿੰਦੇ ਹਨ। ਇਸ ਤੋਂ ਬਾਅਦ ਗਿਰੋਹ ਦੇ ਮੈਂਬਰ ਏ.ਟੀ.ਐੱਮ. ਮਕੈਨਿਕ ਬਣਕੇ ਅੰਦਰ ਆਉਂਦੇ ਅਤੇ ਚਾਕੂ, ਸਕਰੂ ਡਰਾਈਵਰ, ਨੀਡਲ ਨੋਜ਼ ਦੇ ਪਲਾਅਰਜ਼ ਦੀ ਮੱਦਦ ਨਾਲ ਏ.ਟੀ.ਐੱਮ. ਖੋਲ੍ਹਦੇ ਹਨ। ਮਸ਼ੀਨ ਨੂੰ ਖੋਲ੍ਹਣ ਤੋਂ ਬਾਅਦ ਫੈਵੀਕਵਿਕ ਦੀ ਮਦਦ ਨਾਲ ਮਸ਼ੀਨ ਨੂੰ ਬੰਦ ਕਰ ਦਿੰਦਾ ਹੈ।

ਗਾਹਕ ਦਾ ਏ.ਟੀ.ਐੱਮ. ਕਾਰਡ ਫੈਵੀਕਵਿਕ ਦੀ ਮਦਦ ਨਾਲ ਏ.ਟੀ.ਐੱਮ. ਮਸ਼ੀਨ ਵਿਚ ਫਸਾਇਆ ਜਾਂਦਾ ਹੈ। ਪੈਸੇ ਕਢਵਾਉਣ ਆਏ ਵਿਅਕਤੀ ਨੇ ਲਿਖੇ ਨੰਬਰ ’ਤੇ ਫੋਨ ਕੀਤਾ ਤਾਂ ਉਹ ਕਸਟਮ ਕੇਅਰ ਹੋਣ ਦਾ ਬਹਾਨਾ ਲਾ ਕੇ ਪਿੰਨ ਨੰਬਰ ਦੇਣ ਲਈ ਕਹਿੰਦਾ। ਇਸ ਦੌਰਾਨ ਗਰੋਹ ਦੇ ਮੈਂਬਰ ਪਿੱਛੇ ਖੜ੍ਹੇ ਹੋ ਕੇ ਪਿੰਨ ਨੰਬਰ ਦੇਖਦੇ ਸਨ। ਏ.ਟੀ.ਐੱਮ. ਮਸ਼ੀਨ ਤੋਂ ਕਾਰਡ ਨਹੀਂ ਨਿਕਲਿਆ ਅਤੇ ਗਾਹਕ ਨੇ ਦਿੱਤੇ ਨੰਬਰ 'ਤੇ ਦੁਬਾਰਾ ਫੋਨ ਕੀਤਾ, ਜਿਸ 'ਤੇ ਦੂਜੇ ਪਾਸੇ ਵਾਲੇ ਵਿਅਕਤੀ ਨੇ ਪੁੱਛਿਆ ਕਿ ਕੀ ਉਹ ਕਿਸੇ ਹੋਰ ਏ.ਟੀ.ਐੱਮ.ਮਸ਼ੀਨ 'ਤੇ ਕੰਮ ਕਰ ਰਿਹਾ ਹੈ, ਕੁਝ ਸਮੇਂ ਬਾਅਦ ਆਵੇਗਾ ਅਤੇ ਮਸ਼ੀਨ ਖੋਲ੍ਹਣ ਤੋਂ ਬਾਅਦ ਏ.ਟੀ.ਐੱਮ. ਕਾਰਡ ਸੌਂਪ ਦੇਵੇਗਾ। ਫਿਰ ਗਾਹਕ ਵਾਪਿਸ ਆ ਜਾਂਦਾ ਹੈ। ਗਿਰੋਹ ਦੇ ਮੈਂਬਰ ਏ.ਟੀ.ਐੱਮ. ਮਸ਼ੀਨ ਖੋਲ੍ਹ ਕੇ, ਕਾਰਡ ਕੱਢ ਕੇ, ਨਕਦੀ ਕੱਢ ਕੇ ਭੱਜ ਜਾਂਦੇ ਸਨ।

ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ

ਇਨ੍ਹਾਂ ਸੂਬਿਆਂ 'ਚ ਦੇ ਚੁੱਕੇ ਹਨ ਵਾਰਦਾਤਾਂ ਨੂੰ ਅੰਜਾਮ
ਚੰਡੀਗੜ੍ਹ ਵਿਚ ਦੋ, ਨੋਇਡਾ ਵਿਚ ਤਿੰਨ, ਗਾਜ਼ੀਆਬਾਦ ਵਿਚ ਤਿੰਨ, ਦਿੱਲੀ ਵਿਚ ਚਾਰ, ਰਾਜਪੁਰ ਵਿਚ ਇੱਕ, ਕਪੂਰਥਲਾ ਵਿਚ ਦੋ ਅਤੇ ਜਲੰਧਰ ਵਿਚ ਇੱਕ ਘਟਨਾ ਨੂੰ ਅੰਜ਼ਾਮ ਦੇ ਚੁੱਕੇ ਹਨ। ਇਸ ਤੋਂ ਇਲਾਵਾ ਜਾਂਚ ਵਿਚ ਸਾਹਮਣੇ ਆਇਆ ਕਿ ਦੋਸ਼ੀ ਧਰਮਿੰਦਰ ਅਤੇ ਵਿਮਲੇਸ਼ ਖਿਲਾਫ ਉੱਤਰ ਪ੍ਰਦੇਸ਼ ਵਿਚ ਅਪਰਾਧਿਕ ਮਾਮਲਾ ਦਰਜ ਹੈ। ਸਾਈਬਰ ਸੈੱਲ ਨੇ ਗੁਰਦਾਸਪੁਰ ਦੇ ਮਹਿਤਾ ਤੋਂ ਰੋਹਿਤ ਕੁਮਾਰ, ਧਰਮਿੰਦਰ ਕੁਮਾਰ, ਬਿਮਲੇਸ਼ ਕੁਮਾਰ ਅਤੇ ਰਾਹੁਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਚਾਰੇ ਮੁਲਜ਼ਮ ਚਾਰ ਦਿਨਾਂ ਦੇ ਪੁਲਸ ਰਿਮਾਂਡ ’ਤੇ ਚੱਲ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵਧ ਰਿਹਾ ਐੱਚ.ਆਈ.ਵੀ. ਦਾ ਪ੍ਰਕੋਪ, ਸਾਲ 2017 ਦੇ ਮੁਕਾਬਲੇ ਦੁੱਗਣੇ ਹੋਏ ਮਾਮਲੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harpreet SIngh

Content Editor

Related News