ਪਤੀ ਦਾ ਦੋਸ਼ : ਦਾਊਦ ਤੋਂ ਮਰਵਾਉਣ ਦੀਆਂ ਧਮਕੀਆਂ ਦੇ ਰਹੀ ਪਤਨੀ, ਨੌਕਰ ਬਣਾ ਕੇ ਰੱਖਿਆ

07/03/2022 5:45:01 PM

ਚੰਡੀਗੜ੍ਹ : ਵਿਦੇਸ਼ ਰਹਿੰਦੀ ਘਰਵਾਲੀ 'ਤੇ ਉਸ ਦੇ ਘਰਵਾਲੇ ਵੱਲੋਂ ਗੰਭੀਰ ਦੋਸ਼ ਲਾਉਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਘਰਵਾਲੇ ਦਾ ਕਹਿਣਾ ਹੈ ਕਿ ਉਸਦੀ ਘਰਵਾਲੀ ਆਪਣੇ ਹੀ ਜੀਜੇ ਨਾਲ ਮਿਲ ਕੇ ਉਸ ਨੂੰ ਦਾਊਦ ਤੋਂ ਮਰਵਾਉਣ ਦੀਆਂ ਧਮਕੀਆਂ ਦੇ ਰਹੀ ਹੈ। ਘਰਵਾਲੇ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਘਰਵਾਲੀ ਨੇ ਦੁਬਈ 'ਚ ਉਸ ਨੂੰ ਕਾਫ਼ੀ ਸਮੇਂ ਤੱਕ ਨੌਕਰ ਬਣਾ ਕੇ ਰੱਖਿਆ ਸੀ ਅਤੇ ਆਪਣੇ ਰਿਸ਼ਤੇਦਾਰਾਂ ਕੋਲੋਂ ਉਸ ਦੀ ਕੁੱਟ-ਮਾਰ ਵੀ ਕਰਵਾਉਂਦੀ ਸੀ। ਇਹ ਦੋਸ਼ ਘਰਵਾਲੇ ਨੇ ਆਪਣੀ ਦਾਇਰ ਕੀਤੀ ਜ਼ਮਾਨਤ ਪਟੀਸ਼ਨ 'ਚ ਲਗਾਏ ਹਨ। ਇਸ ਮਾਮਲੇ 'ਚ ਘਰਵਾਲੀ ਨੇ ਆਪਣੇ ਘਰਵਾਲੇ ਖ਼ਿਲਾਫ਼ ਵੂਮੈਨ ਸੈੱਲ (ਚੰਡੀਗੜ੍ਹ) 'ਚ ਦਹੇਜ਼ ਮੰਗਣ ਅਤੇ ਘਰੇਲੂ ਹਿੰਸਾ ਕਰਨ ਦਾ ਦੋਸ਼ ਲਾ ਕੇ ਮਾਮਲਾ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ’ਚ ਨਸ਼ੇ ਦੀ ਦਲ-ਦਲ ’ਚ ਫਸਿਆ ਮੁੰਡਾ, ਸੰਗਲਾਂ ਨਾਲ ਬੰਨ੍ਹਣ ਨੂੰ ਮਜਬੂਰ ਹੋਇਆ ਪਰਿਵਾਰ

ਦੱਸ ਦੇਈਏ ਕਿ ਪੁਲਸ ਨੇ ਇਸ ਮਾਮਲੇ 'ਚ ਘਰਵਾਲੇ ਖ਼ਿਲਾਫ਼ ਕੋਈ ਐੱਫ.ਆਈ.ਆਰ ਦਰਜ ਨਹੀਂ ਕੀਤੀ ਹੈ। ਘਰਵਾਲੇ ਨੇ ਵੀ ਗ੍ਰਿਫ਼ਤਾਰੀ ਤੋਂ ਬਚਣ ਲਈ ਜ਼ਿਲ੍ਹਾ ਹਾਈਕੋਰਟ 'ਚ ਅੰਤਿਮ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਹੈ। ਘਰਵਾਲੇ ਦੇ ਵਕੀਲ ਐਡਵੋਕੇਟ ਦਿਕਸ਼ਿਤ ਅਰੌੜਾ ਨੇ ਦੱਸਿਆ ਕਿ ਅਦਾਲਤ ਨੇ ਉਸ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰਕੇ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ 4 ਦਿਨ ਪਹਿਲਾਂ ਉਸ ਨੂੰ ਨੋਟਿਸ ਜਾਰੀ ਕੀਤੀ ਜਾਵੇਗਾ। ਜਾਣਕਾਰੀ ਦਿੰਦਿਆਂ ਘਰਵਾਲੇ ਨੇ ਦੱਸਿਆ ਕਿ ਉਸਦਾ ਵਿਆਹ 2012 ’ਚ ਹੋਇਆ ਸੀ ਅਤੇ ਉਸ ਦੀ ਘਰਵਾਲੀ ਦੁਬਈ ਵਿਖੇ ਨੌਕਰੀ ਕਰਦੀ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਨ੍ਹਾਂ ਵਿਚਾਲੇ ਝਗੜਾ ਰਹਿਣ ਲੱਗਾ ਪਰ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿਚ ਪੈਣ ਨਾਲ ਉਨ੍ਹਾਂ ਦਾ ਰਿਸ਼ਤਾ ਠੀਕ ਹੋ ਗਿਆ ਸੀ। ਜਿਸ ਤੋਂ ਬਾਅਦ ਘਰਵਾਲੀ ਦੇ ਕਹਿਣ 'ਤੇ ਉਹ ਵੀ ਦੁਬਈ ਚਲਾ ਗਿਆ ਸੀ ਪਰ ਉੱਥੇ ਉਸਦੀ ਘਰਵਾਲੀ ਨਾਲ ਉਸ ਦੀ ਭੈਣ ਅਤੇ ਜੀਜਾ ਵੀ ਰਹਿੰਦੇ ਹਨ। ਉਕਤ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਆਪਣੇ ਜੀਜੇ ਨਾਲ ਮਿਲ ਕੇ ਉਸ ਨੂੰ ਧਮਕੀਆਂ ਦਿੰਦੀ ਹੈ।  

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News