ਤੇਜ਼ ਰਫਤਾਰ ਤੇਲ ਵਾਲੇ ਟੈਂਕਰ ਨੇ ਲਈ ਪਤਨੀ ਦੀ ਜਾਨ, ਪਤੀ ਗੰਭੀਰ ਜ਼ਖਮੀ

06/07/2023 3:14:30 PM

ਜੋਧਾਂ (ਸਰੋਏ) : ਬੀਤੇ ਦਿਨ ਇਕ ਤੇਜ਼ ਰਫਤਾਰ ਤੇਲ ਵਾਲੇ ਟੈਂਕਰ ਦੇ ਡਰਾਈਵਰ ਵਲੋਂ ਅਣਗਹਿਲੀ ਨਾਲ ਗੱਡੀ ਚਲਾਉਂਦਿਆਂ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ ਗਈ। ਜਿਸ ਕਾਰਨ ਮੋਟਰਸਾਈਕਲ ’ਤੇ ਸਵਾਰ ਮਨਦੀਪ ਕੌਰ ਵਾਸੀ ਲੋਹਗੜ੍ਹ (ਨੇੜੇ ਗੁੱਜਰਵਾਲ) ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਜਗਤਾਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੂੰ ਦਿੱਤੇ ਬਿਆਨਾਂ ’ਚ ਜਗਤਾਰ ਸਿੰਘ ਉਰਫ ਕਾਲਾ ਪੁੱਤਰ ਨਾਹਰ ਸਿੰਘ ਵਾਸੀ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਮਨਦੀਪ ਕੌਰ ਨਾਲ ਮੁੰਡੇ ਦੀ ਦਵਾਈ ਲੈਣ ਲਈ ਬਠਿੰਡਾ ਜਾ ਰਹੇ ਸਨ। ਜਲਾਲਦੀਵਾਲ ਕੋਲ ਢਾਬੇ ਕੋਲ ਪੁੱਜਾ ਤਾਂ ਪਿੱਛਿਓਂ ਆ ਰਹੇ ਤੇਜ਼ ਰਫਤਾਰ ਤੇਲ ਵਾਲੇ ਟੈਂਕਰ ਪੀ. ਬੀ. 13-ਏ. ਆਰ. 5925 ਦੇ ਡਰਾਈਵਰ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਸਾਨੂੰ ਮਗਰਲੇ ਪਾਸੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਟੈਂਕਰ ਦਾ ਟਾਇਰ ਮੇਰੀ ਪਤਨੀ ਮਨਦੀਪ ਕੌਰ ਦੇ ਸਿਰ ਤੋਂ ਲੰਘ ਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਬਰਲਟਨ ਪਾਰਕ ਸਪੋਰਟਸ ਹੱਬ ਨੂੰ ਲੈ ਕੇ ਨਵੇਂ ਲੋਕਲ ਬਾਡੀਜ਼ ਮੰਤਰੀ ’ਤੇ ਟਿਕੀਆਂ ਸਭ ਦੀਆਂ ਨਜ਼ਰਾਂ

ਪੁਲਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਪੀੜਤ ਜਗਤਾਰ ਸਿੰਘ ਕਾਲਾ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਟੈਂਕਰ ਦੇ ਡਰਾਈਵਰ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : ਦੇਰ ਸ਼ਾਮ ਚੱਲੀ ਤੇਜ਼ ਹਨ੍ਹੇਰੀ ਅਤੇ ਬਰਸਾਤ ਨਾਲ ਤਾਪਮਾਨ ’ਚ 2 ਡਿਗਰੀ ਗਿਰਾਵਟ, ਅੱਜ ਵੀ ਮੌਸਮ ਰਹੇਗਾ ਸੁਹਾਵਣਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News