ਪਤਨੀ ਨੂੰ ਮਾਰ ਕੇ ਨਹਿਰ ''ਚ ਸੁੱਟਣ ਦੇ ਦੋਸ਼ ''ਚ ਪਤੀ ਵਿਰੁੱਧ ਕੇਸ ਦਰਜ

Saturday, Aug 24, 2019 - 02:47 PM (IST)

ਪਤਨੀ ਨੂੰ ਮਾਰ ਕੇ ਨਹਿਰ ''ਚ ਸੁੱਟਣ ਦੇ ਦੋਸ਼ ''ਚ ਪਤੀ ਵਿਰੁੱਧ ਕੇਸ ਦਰਜ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪਤਨੀ ਨੂੰ ਨਹਿਰ 'ਚ ਸੁੱਟ ਕੇ ਮਾਰਨ ਦੇ ਦੋਸ਼ 'ਚ ਪੁਲਸ ਨੇ ਪਤੀ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਲਹਿਰਾ ਦੇ ਪੁਲਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਕਰਮਜੀਤ ਕੌਰ ਵਾਸੀ ਝਲੂਰ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਲੜਕੀ ਕਿਰਨਪਾਲ ਕੌਰ ਦਾ ਵਿਆਹ 12 ਸਾਲ ਪਹਿਲਾਂ ਜਗਜੀਤ ਸਿੰਘ ਉਰਫ ਬੂਟਾ ਵਾਸੀ ਕੋਟਲਲੂਆਣਾ ਦੇ ਨਾਲ ਹੋਇਆ ਸੀ। ਵਿਆਹ ਦੇ ਬਾਅਦ ਹੀ ਉਹ ਮੇਰੀ ਲੜਕੀ ਦੀ ਕੁੱਟਮਾਰ ਕਰਨ ਲੱਗਿਆ ਅਤੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ। ਜਿਸ ਕਾਰਨ ਮੇਰੀ ਲੜਕੀ ਮੇਰੇ ਕੋਲ ਆ ਕੇ ਰਹਿਣ ਲੱਗੀ। 17 ਅਗਸਤ ਨੂੰ ਮੇਰਾ ਜਵਾਈ ਜਗਜੀਤ ਸਿੰਘ ਮੋਟਰਸਾਈਕਲ ਤੇ ਝਲੂਰ ਆ ਗਿਆ ਅਤੇ ਕਹਿਣ ਲੱਗਿਆ ਕਿ ਮੈਂ ਇਥੇ ਹੀ ਰਹਾਂਗਾ ਅਤੇ ਉਹ ਮੇਰੀ ਲੜਕੀ ਨੂੰ ਲੈ ਕੇ ਕੁਝ ਜ਼ਰੂਰੀ ਸਾਮਾਨ ਲੈਣ ਲਈ ਮੋਟਰਸਾਈਕਲ ਤੇ ਬਿਠਾਕੇ ਲੈ ਗਿਆ। ਵਾਪਸ ਆ ਕੇ ਕਹਿਣ ਲੱਗਿਆ ਕਿ ਕਿਰਨਪਾਲ ਕੌਰ ਮੇਰੇ ਨਾਲ ਨਹੀਂ ਗਈ ਸੀ। ਉਹ ਬੱਸ ਸਟੈਂਡ ਤੇ ਉਤਰ ਗਈ ਸੀ। ਮੈਂ ਆਪਣੀ ਲੜਕੀ ਦੀ ਭਾਲ ਕੀਤੀ, ਭਾਲ ਕਰਦੇ ਸਮੇਂ ਮੈਨੂੰ ਪਤਾ ਲੱਗਿਆ ਕਿ ਮੇਰੀ ਲੜਕੀ ਦੀ ਲਾਸ਼ ਬੋਹਾ ਏਰੀਆ ਵਿਚ ਨਹਿਰ ਵਿਚੋਂ ਮਿਲੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਜਵਾਈ ਜਗਜੀਤ ਸਿੰਘ ਨੇ ਹੀ ਮੇਰੀ ਲੜਕੀ ਨੂੰ ਮਾਰਕੇ ਨਹਿਰ ਵਿਚ ਸੁੱਟਿਆ ਹੈ। ਮੁਦੱਈ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News