ਸਹੁਰਾ ਪਰਿਵਾਰ ਨੇ ਕੀਤੀ ਮਿਸਾਲ ਕਾਇਮ, ਵਿਧਵਾ ਨੂੰਹ ਨੂੰ ਧੀ ਬਣਾ ਤੋਰੀ ਡੋਲੀ

2/10/2020 4:49:39 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ): ਅਗਾਂਹਵਧੂ ਸੋਚ ਅਤੇ ਮਨੁੱਖਤਾ ਦੀ ਮਿਸਾਲ ਕਾਇਮ ਕਰਦੇ ਹੋਏ ਪਿੰਡ ਮਾਛੀਕੇ ਦੇ ਮੱਘਰ ਸਿੰਘ ਪੁੱਤਰ ਸਵ: ਭਗਵਾਨ ਸਿੰਘ ਨੇ ਆਪਣੀ ਵਿਧਵਾ ਨੂੰਹ ਦਾ ਧੀ ਬਣਾ ਕੇ ਦੂਸਰਾ ਵਿਆਹ ਕੀਤੇ ਜਾਣ ਨੂੰ ਲੈ ਕੇ ਲੋਕਾਂ ਅੰਦਰ ਭਰੀ ਚਰਚਾ ਦਾ ਮਹੌਲ ਹੈ। ਸਾਲ 2015 ਵਿਚ ਬੀਬੀ ਸੰਦੀਪ ਕੌਰ ਪੁੱਤਰੀ ਗੁੱਡੂ ਸਿੰਘ ਨਿਵਾਸੀ ਪਿੰਡ ਗੁਰਮ ਜ਼ਿਲਾ ਬਰਨਾਲਾ ਦਾ ਵਿਆਹ ਸੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਮਾਛੀਕੇ (ਮੋਗਾ) ਨਾਲ ਹੋਇਆ ਸੀ, ਪਰ ਇਕ ਸਾਲ ਬਾਅਦ ਸੁਰਜੀਤ ਸਿੰਘ ਦੀ ਮੌਤ ਹੋਣ ਤੇ ਸੰਦੀਪ ਕੌਰ ਦੇ ਸਹੁਰਾ ਪਰਿਵਾਰ ਨੇ ਉਸਨੂੰ ਆਪਣੀ ਧੀ ਬਣਾ ਕੇ ਰੱਖਿਆ ਅਤੇ ਉਸਨੂੰ 3 ਸਾਲ ਦੀ ਬੀ ਐੱਸ ਸੀ ਨਰਸਿੰਗ ਦੀ ਪੜ੍ਹਾਈ ਪੂਰੀ ਕਰਵਾਈ ਅਤੇ ਹੁਣ ਦੋ ਦਿਨ ਪਹਿਲਾ ਮੱਘਰ ਸਿੰਘ ਪੁੱਤਰ ਸਵ. ਭਗਵਾਨ ਸਿੰਘ ਅਤੇ ਉਸਦੇ ਪਰਿਵਾਰ ਨੇ ਬੀਬੀ ਸੰਦੀਪ ਕੌਰ ਲਈ ਵਰ ਲੱਭ ਕੇ ਆਪਣੇ ਹੱਥੀਂ ਉਸ ਨੂੰ ਡੋਲੀ ਵਿਚ ਬਿਠਾਇਆ। ਮੱਘਰ ਸਿੰਘ ਨੇ ਇਸ ਤਰ੍ਹਾਂ ਕਰਕੇ ਜਿੱਥੇ ਆਪਣੇ ਦੋਵਾਂ ਪੁੱਤਰਾਂ ਸਵ. ਸੁਰਜੀਤ ਸਿੰਘ ਅਤੇ ਭਾਰਤੀ ਫੌਜ ਵਿਚ ਤਾਇਨਾਤ ਸ਼ਮਸ਼ੇਰ ਸਿੰਘ ਦੀ ਅਗਾਂਹਵਧੂ ਸੋਚ ਨੂੰ ਕਾਇਮ ਰੱਖਿਆ, ਉਥੇ ਸਮਾਜ ਵਿਚ ਧੀਆਂ ਪ੍ਰਤੀ ਇਕ ਚੰਗੀ ਸੋਚ ਦੀ ਪ੍ਰੇਰਨਾ ਵੀ ਦਿੱਤੀ।


Shyna

Edited By Shyna