ਜਲਾਲਾਬਾਦ ਦੀ ਕਣਕ ਮੰਡੀ ''ਤੇ ਇਸ ਵਾਰ ਅਕਾਲੀਆਂ ਦੀ ਰਹੇਗੀ ਬਾਜ ਵਾਲੀ ਅੱਖ (ਵੀਡੀਓ)

04/06/2018 12:13:22 PM

ਜਲਾਲਾਬਾਦ (ਬਿਉਰੋ) - ਇਸ ਵਾਰ ਕਣਕ ਦਾ ਸੀਜ਼ਨ ਪੰਜਾਬ ਦੀ ਸਿਆਸਤ ਨੂੰ ਗਰਮਾ ਸਕਦਾ ਹੈ, ਜਿਸ ਕਾਰਨ ਸੁਖਬੀਰ ਸਿੰਘ ਬਾਦਲ ਦਾ ਹਲਕਾ ਜਲਾਲਾਬਾਦ ਇਸਦਾ ਕੇਂਦਰ ਬਿੰਦੂ ਬਣ ਸਕਦਾ ਹੈ। ਦਰਅਸਲ ਅਕਾਲੀ ਦਲ ਇਸ ਵਾਰ ਜਲਾਲਾਬਾਦ ਮੰਡੀ ਦੀ ਹਰ ਹਰਕਤ 'ਤੇ ਤਿੱਖੀ ਨਜ਼ਰ ਰੱਖਣ ਦੀ ਤਿਆਰੀ 'ਚ ਹੈ। ਸਰਕਾਰ ਵੱਲੋਂ ਖਰੀਦ ਦੇ ਕੀ ਪ੍ਰਬੰਧ ਕੀਤੇ ਗਏ ਹਨ, ਕਿਸਾਨਾਂ ਦੀ ਸਹੂਲਤ ਲਈ ਕੀ ਹੈ ਅਤੇ ਕੀ ਨਹੀਂ ਹੈ ਆਦਿ ਇਨ੍ਹਾਂ ਸਭ 'ਤੇ ਅਕਾਲੀ ਦਲ ਇਸ ਵਾਰ ਬਾਜ ਦੀ ਤਰ੍ਹਾਂ ਅੱਖ ਰੱਖੇਗਾ।
ਉਧਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਮੰਡੀ 'ਚ ਕਣਕ ਨੂੰ ਲੈ ਕੇ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂਕਿ ਅਕਾਲੀਆਂ ਦੇ ਹੱਥ ਕੋਈ ਵੀ ਮੁੱਦਾ ਨਾ ਆ ਸਕੇ। ਇਸ ਸੰਬੰਧ 'ਚ ਫਾਜ਼ਿਲਕਾ ਦੀ ਡੀ. ਸੀ. ਇਸ਼ਾ ਕਾਲੀਆ ਅਤੇ ਕਾਂਗਰਸੀ ਆਗੂ ਰਾਜਬਖਸ਼ ਕੰਬੋਜ ਨੇ ਕਿਹਾ ਕਿ ਸਾਰੇ ਕੰਮ ਪੂਰੇ ਤਰੀਕੇ ਨਾਲ ਕੀਤੇ ਗਏ ਹਨ। ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਸਿਰ 'ਤੇ ਹਨ ਅਤੇ ਅਜਿਹੇ 'ਚ ਜਿੱਥੇ ਅਕਾਲੀ ਦਲ ਕਾਂਗਰਸ ਨੂੰ ਘੇਰਨ ਦਾ ਕੋਈ ਵੀ ਮੌਕਾ ਗੁਵਾਉਣਾ ਨਹੀਂ ਚਾਹੁੰਦੀ। ਇਸਦੇ ਨਾਲ ਹੀ ਕਾਂਗਰਸ ਵੀ ਹਰ ਕਦਮ ਬਚ ਬਚਾਅ ਕੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ।


Related News