ਕੋਵਿਡ ਦੇ ਮੱਦੇਨਜ਼ਰ ਬਦਲੇਗਾ ਵੋਟਾਂ ਦਾ ਕਾਊਂਟਿੰਗ ਸਿਸਟਮ, 2 ਹਿੱਸਿਆਂ 'ਚ ਲੱਗਣਗੇ ਟੇਬਲ

03/06/2022 3:48:36 PM

ਲੁਧਿਆਣਾ (ਹਿਤੇਸ਼) : ਪੰਜਾਬ 'ਚ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਲਾਈਆਂ ਗਈਆਂ ਪਾਬੰਦੀਆਂ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਤੱਕ ਜਾਰੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵਿਧਾਨ ਸਭਾ ਸੀਟ 'ਤੇ ਵੋਟ ਪਾਉਣ ਤੋਂ ਬਾਅਦ ਗਿਣਤੀ ਲਈ ਵੱਧ ਤੋਂ ਵੱਧ 14 ਟੇਬਲ ਲਗਾਏ ਜਾ ਸਕਦੇ ਹਨ ਪਰ ਇਸ ਵਾਰ ਕੋਵਿਡ ਦੇ ਮੱਦੇਨਜ਼ਰ ਇੱਕ ਜਗ੍ਹਾ 'ਤੇ ਭੀੜ ਨੂੰ ਰੋਕਣ ਲਈ ਕਾਊਂਟਿੰਗ ਟੇਬਲਾਂ ਦੀ ਗਿਣਤੀ ਨੂੰ ਘਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ ’ਚ ਫਿਰ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, 1 ਹਜ਼ਾਰ ਤੋਂ 1500 ਰੁਪਏ ’ਚ ਤੈਅ ਹੁੰਦੇ ਸੀ ਰੇਟ

ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੇਕਰ 7 ਟੇਬਲ ਲਗਾਏ ਜਾਂਦੇ ਹਨ ਤਾਂ ਇੱਕ ਰਾਊਂਡ ਦਾ ਕਾਊਂਟਿੰਗ 'ਚ ਕਰੀਬ 40 ਮਿੰਟ ਦਾ ਸਮਾਂ ਲੱਗਣ ਕਾਰਨ ਨਤੀਜੇ ਆਉਣ 'ਚ ਦੇਰੀ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਹਰ ਵਿਧਾਨ ਸਭਾ ਸੀਟ ਲਈ 2 ਹਿੱਸਿਆਂ ਵਿੱਚ 7-7 ਟੇਬਲ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਟੇਬਲ ਇੱਕੋ ਇਮਾਰਤ ਵਿੱਚ ਸਥਿਤ 2 ਹਾਲ ਵਿੱਚ ਲਗਾਏ ਜਾ ਰਹੇ ਹਨ, ਜਿਨ੍ਹਾਂ 'ਚੋਂ ਇੱਕ ਹਾਲ ਵਿੱਚ ਰਿਟਰਨਿੰਗ ਅਫ਼ਸਰ ਅਤੇ ਦੂਜੇ ਹਾਲ 'ਚ ਏ. ਆਰ. ਓ. ਮੌਜੂਦ ਰਹਿਣਗੇ, ਜਦੋਂ ਕਿ ਹਰੇਕ ਰਾਊਂਡ ਦਾ ਨਤੀਜਾ ਨਾਲੋ-ਨਾਲ ਐਲਾਨਿਆ ਜਾਵੇਗਾ।

ਇਹ ਵੀ ਪੜ੍ਹੋ : ਬਹੁ-ਚਰਚਿਤ ਈਸੇਵਾਲ ਗੈਂਗਰੇਪ ਮਾਮਲੇ ’ਚ ਅਦਾਲਤ ਦਾ ਵੱਡਾ ਫ਼ੈਸਲਾ, 5 ਦੋਸ਼ੀਆਂ ਨੂੰ ਉਮਰ ਕੈਦ ਦਾ ਐਲਾਨ

ਇਹ ਵੀ ਹਨ ਗਾਈਡਲਾਈਨਜ਼
ਭਾਵੇਂ ਕਾਊਂਟਿੰਗ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਪਰ ਉਮੀਦਵਾਰਾਂ ਦੇ ਕਾਊਂਟਿੰਗ ਏਜੰਟਾਂ ਨੂੰ ਇੱਕ ਘੰਟਾ ਪਹਿਲਾਂ ਪੁੱਜਣ ਲਈ ਕਿਹਾ ਗਿਆ ਹੈ, ਜਿਸ ਦੇ ਲਈ ਬਕਾਇਦਾ ਪਛਾਣ ਪੱਤਰ ਜਾਰੀ ਕਰ ਦਿੱਤੇ ਗਏ ਹਨ।

ਹਰੇਕ ਟੇਬਲ 'ਤੇ ਮੌਜੂਦ ਰਹਿਣਗੇ ਮਾਈਕ੍ਰੋ ਆਬਜ਼ਰਵਰ
ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਊਂਟਿੰਗ ਲਈ ਦੂਜੇ ਰਾਜਾਂ ਦੇ ਅਧਿਕਾਰੀਆਂ ਨੂੰ ਵੀ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ, ਜਦਕਿ ਗਿਣਤੀ ਦੌਰਾਨ ਹਰੇਕ ਟੇਬਲ 'ਤੇ ਮਾਈਕ੍ਰੋ ਆਬਜ਼ਰਵਰ ਮੌਜੂਦ ਰਹਿਣਗੇ।


Harnek Seechewal

Content Editor

Related News