ਪਿੰਡ ਲਮੋਚੜ ਕਲਾਂ ਦਾ ਬੱਸ ਸਟੈਂਡ ਬਣਿਆ ਤਾਸ਼ ਦਾ ਅੱਡਾ

06/16/2019 5:53:48 PM

ਜਲਾਲਾਬਾਦ (ਸੇਤੀਆ) - ਆਮ ਲੋਕਾਂ ਦੀ ਸਹੂਲਤ ਲਈ ਸਰਕਾਰਾਂ ਵਲੋਂ ਰੋਡ 'ਤੇ ਪੈਂਦੇ ਪਿੰਡਾਂ 'ਚ ਬੱਸ ਸਟੈਂਡ ਬਣਾਏ ਗਏ ਹਨ ਤਾਂਕਿ ਸਵਾਰਿਆਂ ਬੱਸ ਦਾ ਇੰਤਜ਼ਾਰ ਆਰਾਮ ਨਾਲ ਬੈਠ ਕੇ ਕਰ ਸਕਣ। ਦੂਜੇ ਪਾਸੇ ਪਿੰਡ ਲਮੋਚੜ ਕਲਾਂ ਦਾ ਬੱਸ ਸਟਾਪ ਇਨ੍ਹੀਂ ਦਿਨ੍ਹੀਂ ਆਮ ਸਵਾਰਿਆਂ ਦੇ ਬੈਠਣ ਦਾ ਨਾਂ ਰਹਿ ਕੇ ਜੂਆਰੀਆਂ ਅਤੇ ਤਾਸ਼ ਦੇ ਖਿਡਾਰੀਆਂ ਦਾ ਅੱਡਾ ਬਣ ਗਿਆ ਹੈ। ਇਸ ਜਗ੍ਹਾ 'ਤੇ ਵੱਡੀ ਗਿਣਤੀ 'ਚ ਪਿੰਡ ਦੇ ਵਿਹਲੇ ਲੋਕ ਸਾਰਾ ਦਿਨ ਤਾਸ਼ ਕੁੱਟਦੇ ਹਨ। ਜਾਣਕਾਰੀ ਅਨੁਸਾਰ ਪਿੰਡ ਲਮੋਚੜ ਕਲਾਂ 'ਚ ਆਮ ਸਵਾਰਿਆਂ ਖਾਸ ਕਰ ਮਹਿਲਾ ਯਾਤਰੀਆਂ ਦੇ ਬੈਠਣ ਲਈ ਬੱਸ ਸਟੈਂਡ ਬਣਾਇਆ ਗਿਆ ਸੀ ਤਾਂਕਿ ਲੋਕ ਆਰਾਮ ਨਾਲ ਬੈਠ ਕੇ ਬੱਸ ਦਾ ਇੰਤਜ਼ਾਰ ਕਰ ਸਕਣ ਪਰ ਦੂਜੇ ਪਾਸੇ ਇਸ ਸਟਾਪ 'ਤੇ ਜੂਆਰੀਆਂ ਨੇ ਕਬਜ਼ਾ ਕਰ ਲਿਆ ਹੈ। ਇਹ ਲੋਕ ਸਵੇਰੇ ਤੋਂ ਲੈ ਕੇ ਅਨਿਯਮਿਤ ਸਮੇਂ ਤੱਕ ਹਜੂਮ ਬਣਾ ਕੇ ਇਥੇ ਬੈਠੇ ਰਹਿੰਦੇ ਹਨ ਅਤੇ ਔਰਤਾਂ ਸ਼ਰਮ ਦੇ ਮਾਰੇ ਇਸ ਬੱਸ ਸਟਾਪ 'ਤੇ ਨਹੀਂ ਰੁਕਦੀਆਂ। 

ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਸੀ ਇਨ੍ਹਾਂ ਨੂੰ ਇਸ ਤਾਂ ਤੋਂ ਉਠਣ ਲਈ ਕਹਿੰਦੇ ਹਾਂ ਤਾਂ ਇਹ ਸਾਡੀ ਗੱਲ ਨਹੀਂ ਮੰਨਦੇ। ਇਸ ਸੰਬੰਧੀ ਜਦੋਂ ਪਿੰਡ ਦੀ ਮਹਿਲਾ ਸਰਪੰਚ ਛਿੰਦੋ ਬਾਈ ਦੇ ਪਤੀ ਬਲਵੀਰ ਸਿਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਚਿਤਾਵਨੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਅਨਾਉਸਮੈਂਟ ਕਰਵਾ ਦਿੱਤੀ ਹੈ ਅਤੇ ਜੇਕਰ ਭਵਿੱਖ 'ਚ ਕੋਈ ਪੁਲਸ ਕਾਰਵਾਈ ਹੁੰਦੀ ਹੈ ਤਾਂ ਇਹ ਲੋਕ ਉਸ ਦੇ ਆਪ ਜਿੰਮੇਵਾਰ ਹੋਣਗੇ। ਇਸ ਸੰਬੰਧੀ ਥਾਣਾ ਸਦਰ ਮੁਖੀ ਮੈਡਮ ਪਰਮਿਲਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ ਅਤੇ ਉਹ ਇਸ ਸੰਬੰਧੀ ਸਰਪੰਚ ਨੂੰ ਕਹਿਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕੋਈ ਵਿਅਕਤੀ ਜੂਆ ਖੇਡਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


rajwinder kaur

Content Editor

Related News