ਪਿੰਡ ਕਲੀਪੁਰ ਅਨੇਕਾਂ ਸਹੂਲਤਾਂ ਤੋਂ ਵਾਂਝਾ: ਸਰਪੰਚ

09/19/2019 10:05:29 AM

ਬੁਢਲਾਡਾ (ਮਨਜੀਤ) : ਬੁਢਲਾਡਾ ਸ਼ਹਿਰ ਦੀ ਬੁੱਕਲ ਵਿਚ ਵਸਦੇ ਪਿੰਡ ਕਲੀਪੁਰ ਦੇ ਲੋਕ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਪਿੰਡ ਅੰਦਰ ਨਾ ਕੋਈ ਖੇਡ ਸਟੇਡੀਅਮ, ਨਾ ਕੋਈ ਪਾਰਕ, ਨਾ ਹੀ ਡਿਸਪੈਂਸਰੀ, ਨਾ ਹੀ ਪਸ਼ੂਆਂ ਦਾ ਹਸਪਤਾਲ ਹੈ। ਇਸ ਤੋਂ ਇਲਾਵਾ ਪੀਣ ਯੋਗ ਸ਼ੁੱਧ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ।

ਸਰਪੰਚ ਨੇ ਇਹ ਵੀ ਦੱਸਿਆ ਕਿ ਪਿੰਡ ਵਿਚ ਛੱਪੜਾਂ ਦੇ ਆਲੇ-ਦੁਆਲੇ ਰੀਟੇਨਿੰਗ ਬਾਲ ਅਤੇ ਘਾਟ ਬਣਾਏ ਜਾਣ ਤੇ ਟੋਬਿਆਂ ਨੂੰ ਸੁੰਦਰੀਕਰਨ ਦਿੱਤਾ ਜਾਣਾ ਬਾਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਦੇ ਅੰਦਰ ਕਾਫੀ ਲੰਮੇ ਸਮੇਂ ਤੋਂ ਬਣੀਆਂ ਸੜਕਾਂ ਅਤੇ ਗਲੀਆਂ ਦਾ ਬੁਰਾ ਹਾਲ ਹੈ, ਜਿਨ੍ਹਾਂ ਨੂੰ ਤੁਰੰਤ ਬਣਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਗੰਦੇ ਪਾਣੀ ਦੀ ਨਿਕਾਸੀ ਲਈ ਅੰਡਰ ਗਰਾਊਂਡ ਪਾਇਪਾਂ ਪਾਉਣੀਆਂ ਵੀ ਅਤਿ ਜ਼ਰੂਰੀ ਹਨ ਤਾਂ ਜੋ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਹੋ ਸਕੇ।

ਪਿੰਡ ਦੇ ਪੰਚ ਰਾਜਪਾਲ ਸਿੰਘ ਨੇ ਦੱਸਿਆ ਕਿ ਬੁਢਲਾਡਾ–ਰਤੀਆ ਰੋਡ ਮੁੱਖ ਸੜਕ ਤੇ ਬੱਸ ਸਟੈਂਡ ਦੀ ਹਾਲਤ ਤਰਸਯੋਗ ਹੈ। ਜੇਕਰ ਬੱਸ ਸਟੈਂਡ ਬਣਾ ਕੇ ਉਥੇ ਸ਼ੈੱਡ ਲਾਇਆ ਜਾਵੇ ਤਾਂ ਸਵਾਰੀਆਂ ਲਈ ਇਕ ਵੱਡੀ ਸਹੂਲਤ ਹੋਵੇਗੀ। ਪਿੰਡ ਦੇ ਸੀਨੀਅਰੀ ਕਾਂਗਰਸੀ ਆਗੂ ਮਿੱਠੂ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪਿੰਡ ਕਲੀਪੁਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਪਿੰਡ ਕਲੀਪੁਰ ਹੋਰਨਾਂ ਪਿੰਡਾਂ ਦੇ ਬਰਾਬਰ ਦਾ ਬਣ ਸਕੇ। ਇਸ ਮੌਕੇ ਛਿੰਦਰਪਾਲ ਕੌਰ, ਪਾਲ ਸਿੰਘ, ਸਰਬਜੀਤ ਕੌਰ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ।


cherry

Content Editor

Related News