ਵਿਕਾਸ ਸ਼ਰਮਾ ਨੇ ਬਤੌਰ ਚੀਫ ਐਗਜ਼ੀਕਿਊਟਿਵ ਅਫਸਰ ਦਾ ਸੰਭਾਲਿਆ ਅਹੁਦਾ

09/21/2019 9:04:51 PM

ਮਾਨਸਾ, (ਸੰਦੀਪ ਮਿੱਤਲ)— ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਵਿਖੇ ਵਿਕਾਸ ਸ਼ਰਮਾ ਨੇ ਵੇਦਾਂਤਾ ਗਰੁੱਪ ਦੇ ਬਤੌਰ ਚੀਫ ਐਗਜ਼ੀਕਿਊਟਿਵ ਅਫਸਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਬਾਲਕੋ ਛੱਤੀਸਗੜ੍ਹ ਵਿਖੇ ਤਾਇਨਾਤ ਸਨ। ਸ਼੍ਰੀ ਸ਼ਰਮਾ ਨੇ ਸਮੂਹ ਸਟਾਫ ਨੂੰ ਵਿਸ਼ਵਾਸ ਦਿੱਤਾ ਕਿ ਉਹ ਆਪਣੀ ਡਿਊਟੀ ਨੂੰ ਫਰਜ਼ ਸਮਝ ਕੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਵੇਦਾਂਤਾ ਗਰੁੱਪ ਸਮਾਜ ਸੇਵਾ ਦੇ ਖੇਤਰ 'ਚ ਵਧੀਆ ਕੰਮ ਕਰਕੇ ਮਿਸਾਲ ਕਾਇਮ ਕਰ ਰਿਹਾ ਹੈ। ਇਸ ਵੇਲੇ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਆਸ-ਪਾਸ ਦੇ 21 ਪਿੰਡਾਂ ਅੰਦਰ ਕਿਸਾਨਾਂ ਨੂੰ ਘੱਟ ਖਰਚੇ ਤੇ ਲਾਭਦਾਇਕ ਖੇਤੀ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਖੇਤੀ ਮਾਹਿਰਾਂ ਰਾਹੀਂ ਖੇਤੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਤੇ ਵਿਧੀਆਂ ਬਾਰੇ ਜਾਣੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਬਹਿਣੀਵਾਲ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ ਤੇ ਇਸ ਵਿਚਲੀਆਂ ਘਾਟਾਂ ਨੂੰ ਵੀ ਜਲਦ ਪੂਰਾ ਕਰਨ ਲਈ ਯਤਨਸ਼ੀਲ ਹਾਂ। ਇਸ ਮੌਕੇ ਵੇਦਾਂਤਾ ਗਰੁੱਪ ਦੇ ਕ੍ਰਿਤੀਕਾ ਦਿੱਲੀ, ਪ੍ਰੀਤੀ ਰਾਵਤ ਅਤੇ ਅਨੁਰੀਮਾ ਭੱਟਾਚਾਰੀਆ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।


KamalJeet Singh

Content Editor

Related News