ਗਲਤ ਢੰਗ ਨਾਲ ਖੜ੍ਹੇ ਵਾਹਨਾਂ ਦੇ ਕੱਟੇ ਚਲਾਨ

08/21/2018 11:43:35 AM

ਬਾਘਾਪੁਰਾਣਾ, (ਚਟਾਨੀ, ਰਾਕੇਸ਼)—ਸ਼ਹਿਰ ਅੰਦਰ ਪੇਚੀਦਾ ਬਣੀ ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਲਈ ਨਵ-ਨਿਯੁਕਤ ਡੀ. ਐੱਸ. ਪੀ. ਨੇ ਪੁਲਸ ਪਾਰਟੀ ਸਮੇਤ ਸ਼ਹਿਰ ਦੇ ਬਾਜ਼ਾਰਾਂ 'ਚ ਗਸ਼ਤ ਕੀਤੀ। ਇਸ ਮੌਕੇ ਦੁਕਾਨਦਾਰਾਂ ਨੂੰ ਸਮੁੱਚਾ ਸਾਮਾਨ ਆਪਣੇ ਘੇਰੇ ਤੱਕ ਸੀਮਤ ਕਰਨ ਦੀਆਂ ਹਦਾਇਤਾਂ ਦੇ ਕੇ ਭਵਿੱਖ 'ਚ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਆਖੀ।

ਟੀਮ ਵੱਲੋਂ ਬਾਜ਼ਾਰਾਂ 'ਚ ਸੜਕ ਦੇ ਕਿਨਾਰਿਆਂ 'ਤੇ ਗਲਤ ਢੰਗ ਨਾਲ ਖੜ੍ਹੇ ਵਾਹਨਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਤੇ ਚਲਾਨ ਕੱਟੇ ਗਏ। ਬੱਸ ਸਟੈਂਡ ਤੋਂ ਬਾਹਰ ਸੜਕ 'ਤੇ ਖੜ੍ਹਦੀਆਂ ਬੱਸਾਂ ਨੂੰ ਮੌਕੇ 'ਤੇ ਹੀ ਅੱਡੇ ਅੰਦਰ ਪ੍ਰਵੇਸ਼ ਕਰਵਾਇਆ ਗਿਆ ਅਤੇ ਇਕ ਟ੍ਰੈਫਿਕ ਕਰਮੀ ਦੀ ਪੱਕੀ ਤਾਇਨਾਤੀ ਵੀ ਬੱਸ ਅੱਡੇ ਦੇ ਬਾਹਰ ਕੀਤੀ ਗਈ। ਉਨ੍ਹਾਂ ਨੇ ਟ੍ਰੈਫਿਕ ਟੀਮ ਨੂੰ ਵੀ ਸਖਤ ਨਿਰਦੇਸ਼ ਦਿੱਤੇ ਕਿ ਉਹ ਸਕੂਲ ਲੱਗਣ ਅਤੇ ਛੁੱਟੀ ਹੋਣ ਸਮੇਂ ਚੌਕ ਅਤੇ ਹੋਰਨਾਂ ਸੜਕਾਂ 'ਤੇ ਆਪਣੀ ਗਸ਼ਤ ਨੂੰ ਨਿਰੰਤਰ ਯਕੀਨੀ ਬਣਾਉਣ।


Related News