ਫੋਨ-ਪੇ ਐਪ ਦੀ ਵਰਤੋਂ ਕਰਨ ਵਾਲੀ ਉਪਭੋਗਤਾ ਹੋਈ ਠੱਗੀ ਦਾ ਸ਼ਿਕਾਰ

Tuesday, Jul 16, 2019 - 12:53 AM (IST)

ਫੋਨ-ਪੇ ਐਪ ਦੀ ਵਰਤੋਂ ਕਰਨ ਵਾਲੀ ਉਪਭੋਗਤਾ ਹੋਈ ਠੱਗੀ ਦਾ ਸ਼ਿਕਾਰ

ਲੁਧਿਆਣਾ (ਤਰੁਣ)— ਮੋਬਾਇਲ ਜ਼ਰੀਏ ਆਪ੍ਰੇਟ ਹੋਣ ਵਾਲੀਅਾਂ ਕਈ ਐਪਲੀਕੇਸ਼ਨਾਂ ਹਨ, ਜਿਨ੍ਹਾਂ ਦਾ ਫਾਇਦਾ ਆਮ ਜਨਤਾ ਨੂੰ ਮਿਲਦਾ ਹੈ। ਕਈ ਤਰ੍ਹਾਂ ਬਿੱਲ ਇਨ੍ਹਾਂ ‘ਐਪ’ ਜ਼ਰੀਏ ਜਮ੍ਹਾ ਹੁੰਦੇ ਹਨ ਪਰ ‘ਐਪ’ ਦੀ ਆਡ਼ ਵਿਚ ਕਈ ਅਪਰਾਧਕ ਅਨਸਰ ਆਮ ਜਨਤਾ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਜਿਸ ਕਾਰਨ ਸਾਈਬਰ ਕ੍ਰਾਈਮ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ।
ਇਸ ਦਾ ਹੀ ਇਕ ਮਾਮਲਾ ਥਾਣਾ ਡਵੀਜ਼ਨ ਨੰ. 4 ਦੇ ਇਲਾਕੇ ’ਚ ਸਾਹਮਣੇ ਆਇਆ ਹੈ, ਜਿੱਥੇ ਇਕ ਚਾਹ ਵੇਚਣ ਵਾਲੇ ਵਿਅਕਤੀ ਦੀ ਪਤਨੀ ਨੂੰ ਮੋਬਾਇਲ ‘ਐਪ’ ਦੀ ਆਡ਼ ਵਿਚ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਪੀਡ਼ਤ ਨੇਹਾ ਨਿਵਾਸੀ ਕਲਿਆਣ ਨਗਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਚਾਹ ਵੇਚਣ ਦਾ ਕੰਮ ਹੈ। ਉਸ ਨੇ ਘਰ ਦਾ ਬਿਜਲੀ ਦਾ ਬਿੱਲ ਜਮ੍ਹਾ ਕਰਵਾਉਣ ਲਈ ਫੋਨ-ਪੇ ‘ਐਪ’ ਦੀ ਵਰਤੋਂ ਕੀਤੀ ਸੀ। 5300 ਰੁਪਏ ਦਾ ਬਿੱਲ ਉਸ ਨੇ ‘ਐਪ’ ਦੇ ਜ਼ਰੀਏ ਜਮ੍ਹਾ ਕਰਵਾਏ ਪਰ ਉਸ ਦੇ ਬੈਂਕ ਅਕਾਊਂਟ ’ਚੋਂ 5300 ਦੀ ਨਕਦੀ 2 ਵਾਰ ਡੈਬਿਟ ਹੋਈ।
ਗੂਗਲ ’ਤੇ ਸਰਚ ਕਰ ਲਿਆ ਕਸਟਮਰ ਕੇਅਰ ਨੰਬਰ
ਨੇਹਾ ਨੇ ਦੱਸਿਆ ਕਿ ਇਸ ਬਾਰੇ ਉਸ ਨੇ ਕਸਟਮਰ ਕੇਅਰ ’ਤੇ ਗੱਲਬਾਤ ਲਈ ਜਦ ਗੂਗਲ ’ਤੇ ਸਰਚ ਕੀਤਾ ਤਾਂ ਫੋਨ-ਪੇ ‘ਐਪ’ ਦਾ ਨੰਬਰ ਮਿਲਿਆ। ਜਦ ਉਸ ਨੇ ਨੰਬਰ ’ਤੇ ਗੱਲ ਕੀਤੀ ਤਾਂ ਕਸਟਮਰ ਕੇਅਰ ਐਗਜ਼ੀਕਿਊਟਵ ਨੇ ਕੁੱਝ ਦੇਰ ਵਿਚ ਹੀ 5300 ਦੀ ਨਕਦੀ ਉਸ ਦੇ ਅਕਾਊਂਟ ਵਿਚ ਕ੍ਰੈਡਿਟ ਕਰਨ ਦੀ ਗੱਲ ਬੋਲੀ। ਬਹੁਤ ਹੀ ਸੰਦੀਦਗੀ ਨਾਲ ਉਕਤ ਵਿਅਕਤੀ ਨੇ ਉਸ ਨਾਲ ਗੱਲਬਾਤ ਕੀਤੀ। ਉਸ ਨੂੰ ਜ਼ਰਾ ਵੀ ਅਹਿਸਾਸ ਨਹੀਂ ਹੋਇਆ ਕਿ ‘ਐਪ’ ਕਸਟਮਰ ਕੇਅਰ ਐਗਜ਼ੀਕਿਊਟਵ ਦੀ ਆਡ਼ ਵਿਚ ਨੌਸਰਬਾਜ਼ ਬੈਠਾ ਹੈ।
2 ਘੰਟਿਅਾਂ ’ਚ ਕੱਢੇ 85,000
ਨੇਹਾ ਨੇ ਦੱਸਿਆ ਕਿ ਉਹ ਕਾਫੀ ਦੇਰ ਤੱਕ ਉਕਤ ਨੌਸਰਬਾਜ਼ ਨਾਲ ਗੱਲ ਕਰਦੀ ਰਹੀ। ਜਿਵੇਂ-ਜਿਵੇਂ ਨੌਸਰਬਾਜ਼ ਉਸ ਨੂੰ ਦੱਸਦਾ ਗਿਆ ਉਹ ਕਰਦੀ ਚਲੀ ਗਈ। ਨੌਸਰਬਾਜ਼ ਨੇ ਉਸ ਦਾ ਬੈਂਕ ਅਕਾਊਂਟ ਨੰਬਰ ਲਿਆ ਅਤੇ 85 ਹਜ਼ਾਰ ਦੀ ਨਕਦੀ ਉਸ ਦੇ ਅਕਾਊਂਟ ’ਚੋਂ ਕੱਢਵਾ ਲਈ। ਉਸ ਨੇ ਬਹੁਤ ਹੀ ਸੋਚੇ-ਸਮਝੇ ਢੰਗ ਨਾਲ ਉਸ ਤੋਂ ਮੋਬਾਇਲ ’ਤੇ ਆਉਣ ਵਾਲੇ ਓ. ਟੀ. ਪੀ. ਨੰਬਰ ਵੀ ਪ੍ਰਾਪਤ ਕਰ ਲਏ। ਇਸ ਗੱਲਬਾਤ ਦੌਰਾਨ ਉਸ ਨੂੰ ਜ਼ਰਾ ਅਹਿਸਾਸ ਨਹੀਂ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਗਈ ਹੈ।


author

Inder Prajapati

Content Editor

Related News