ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

09/16/2020 7:57:34 PM

ਸੰਗਰੂਰ,(ਸਿੰਗਲਾ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈ. ਟੀ. ਟੀ. ਟੈਟ ਪਾਸ ਅਧਿਆਪਕ ਅੱਜ ਬੀ. ਐਸ. ਐਨ. ਐਲ. ਪਾਰਕ 'ਚ ਇਕੱਠੇ ਹੋ ਕੇ ਫਿਰ ਸਿੱਖਿਆ ਮੰਤਰੀ ਦੀ ਕੋਠੀ ਤੱਕ ਨਾਅਰੇਬਾਜ਼ੀ ਕਰਦੇ ਹੋਏ ਰੋਸ ਮਾਰਚ ਕੱਢਿਆ ਗਿਆ ।
ਜਿਸ ਦੌਰਾਨ ਕਿ ਪੁਲਸ ਵੱਲੋਂ ਸਿੱਖਿਆ ਦੇ ਮੰਤਰੀ ਦੀ ਕੋਠੀ ਅੱਗੇ ਬੈਰੀਗੇਟ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਦੀ ਕੋਠੀ ਤੱਕ ਜਾਣ ਤੋਂ ਰੋਕਿਆ ਗਿਆ । ਜਿਸ ਤੋਂ ਬਾਅਦ ਕੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਉੱਥੇ ਹੀ ਕਈ ਘੰਟਿਆਂ ਤੱਕ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਤੇ ਰੋਡ ਜਾਮ ਕਰਕੇ ਰੱਖਿਆ ਗਿਆ । ਜਿਸ ਤੋਂ ਬਾਅਦ ਕਿ ਸਿੱਖਿਆ ਮੰਤਰੀ ਦੇ ਪੀਏ ਗੁਰਵਿੰਦਰ ਗਿਫਟੀ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਤੁਹਾਡੇ ਜਲਦ ਹੀ ਸਿੱਖਿਆ ਮੰਤਰੀ ਨਾਲ  ਪੈਨਲ ਮੀਟਿੰਗ ਕਰਵਾਈ ਜਾਵੇਗੀ ।

ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਬੇਰੁਜ਼ਗਾਰੀ ਦੇ ਅੰਕੜੇ ਦਿਨੋ-ਦਿਨ ਵਧ ਰਹੇ ਹਨ। ਉਸ ਸਮੇਂ ਪੰਜਾਬ ਸਰਕਾਰ ਨੌਜਵਾਨਾਂ ਨੂੰ  ਰੁਜ਼ਗਾਰ ਨਾ ਦੇਣ ਦੇ ਮਕਸਦ ਵਿੱਚ ਲੱਗੀ ਹੋਈ ਹੈ ਹਰ ਮਹੀਨੇ ਕੋਈ ਨਾ ਕੋਈ ਤਾਨਾਸ਼ਾਹੀ ਫਰਮਾਨ ਕਰਕੇ ਵੱਖ ਵੱਖ ਵਿਭਾਗਾਂ ਵਿਚ ਅਸਾਮੀਆਂ ਨੂੰ ਖਤਮ ਕਰ ਰਹੀ ਹੈ । ਬੇਰੁਜ਼ਗਾਰ ਅਧਿਆਪਕ ਇਸ ਤਾਨਾਸ਼ਾਹੀ ਫ਼ਰਮਾਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ । ਕਿਉਂਕਿ ਜਦੋਂ ਈ.ਟੀ.ਟੀ. ਦੀਆਂ  ਅਸਾਮੀਆਂ 12000 ਦੇ ਕਰੀਬ ਖਾਲੀ ਪਈਆਂ ਹਨ । ਉਹ ਸਮੇਂ ਦੇ 2364 ਪੋਸਟਾਂ ਕੱਢ ਕੇ ਬੇਰੁਜ਼ਗਾਰਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ।ਇਸ ਮੌਕੇ ਬੇਰੁਜ਼ਗਾਰ ਅਧਿਆਪਕ ਵੱਲੋਂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਤੇ  ਵਿਖੇ ਹੋਏ ਲਾਠੀਚਾਰਜ, ਝੂਠੇ ਪਰਚੇ ਤੇ ਗ੍ਰਿਫ਼ਤਾਰੀਆਂ ਦੀ ਨਿਖੇਧੀ ਹੋਈ ਝੂੱਠੇ ਪਰਚੇ ਰੱਦ ਕਰਨ ਦੀ ਮੰਗ ਕਰਦੀ ਹੈ । ਇਸ ਮੌਕੇ ਭਰਾਤਰੀ ਜਥੇਬੰਦੀ ਦੇ ਹਿਮਾਇਤ ਕਰਨ ਲਈ  ਬਿੱਕਰ ਹੱਥੋਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ,ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ , ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ,ਪੀ.ਆਰ.ਐੱਸ. ਯੂ ਤੇ ਗੁਰਵਿੰਦਰ  ਮੌਜੂਦ ਸਨ।
ਮੰਗਾਂ :-
1) 2364 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਦੇ ਵਿੱਚ ਵਾਧਾ ਕਰਕੇ 12000 ਅਸਾਮੀਆਂ ਕੀਤੀਆਂ ਜਾਣ।
2) ਦੂਜਾ ਪੇਪਰ ਰੱਦ ਕੀਤਾ ਜਾਵੇ ।
3) ਉਮਰ ਹੱਦ ਚ ਛੋਟ ਦੇ ਕੇ 37 ਸਾਲ ਤੋਂ 42 ਸਾਲ ਕੀਤੀ ਜਾਵੇ ।
4) ਜ਼ਰੂਰੀ ਸੇਵਾਵਾਂ ਤਹਿਤ ਆਉਂਦੇ ਸਿਹਤ ਤੇ ਸਿੱਖਿਆ ਖੇਤਰਾਂ ਵਿੱਚ ਨਿੱਜੀ ਕਰਨ ਤੇ ਮੁਕੰਮਲ ਰੋਕ ਲਗਾਈ ਜਾਵੇ।
5) ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।
6) ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ ।
ਇਸ ਮੌਕੇ ਮੋਜੂਦ  ਸਾਥੀ ਗੁਰਜੰਟ ਪਟਿਆਲਾ, ਜੀਵਨ ਸੰਗਰੂਰ, ਸੁਰਜੀਤ ਚਪਾਤੀ , ਜਰਨੈਲ ਸੰਗਰੂਰ ,ਮਨੀ ਸੰਗਰੂਰ ,ਰਾਜ ਕੁਮਾਰ ਮਾਨਸਾ ,ਰਵਿੰਦਰ ਅਬੋਹਰ ,ਸੁਰਿੰਦਰ ਅਬੋਹਰ , ਪ੍ਰਿਥਵੀ ਅਬੋਹਰ, ਗਗਨ ਤੇ ਵਰਿੰਦਰ ,ਮੰਗਲ ਮਾਨਸਾ ਆਦਿ ਮੌਜੂਦ ਸਨ ।



 


Deepak Kumar

Content Editor

Related News