ਥਾਈਲੈਂਡ ''ਚ ਹੇਠਲੇ ਸਦਨ ''ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਬਿੱਲ ਪਾਸ

03/27/2024 4:07:55 PM

ਬੈਂਕਾਕ (ਭਾਸ਼ਾ)- ਥਾਈਲੈਂਡ ਦੀ ਸੰਸਦ ਦੇ ਹੇਠਲੇ ਸਦਨ ਨੇ ਬੁੱਧਵਾਰ ਨੂੰ ਇੱਕ ਵਿਆਹ ਸਮਾਨਤਾ ਬਿੱਲ ਨੂੰ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ, ਜਿਸ ਵਿਚ ਸਮਲਿੰਗੀ ਵਿਆਹ ਸਮੇਤ ਕਿਸੇ ਵੀ ਲਿੰਗ ਪਛਾਣ ਵਾਲੇ ਲੋਕਾਂ ਵਿਚਕਾਰ ਵਿਆਹ ਸਬੰਧਾਂ ਨੂੰ ਮਾਨਤਾ ਦਿੱਤੀ ਗਈ ਹੈ। ਇਸ ਬਿੱਲ ਦੇ ਕਾਨੂੰਨ ਬਣਨ ਦੇ ਨਾਲ, ਥਾਈਲੈਂਡ ਕਿਸੇ ਵੀ ਲਿੰਗ ਪਛਾਣ ਦੇ ਜੀਵਨ ਸਾਥੀਆਂ ਦੇ ਸਮਾਨਤਾ ਦੇ ਅਧਿਕਾਰਾਂ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਦੇਣ ਵਾਲਾ ਦੱਖਣ-ਪੂਰਬੀ ਏਸ਼ੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਪ੍ਰਤੀਨਿਧੀ ਸਭਾ ਵਿੱਚ ਮੌਜੂਦ 415 ਮੈਂਬਰਾਂ ਵਿੱਚੋਂ 400 ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ, ਜਦੋਂ ਕਿ 10 ਨੇ ਇਸ ਦੇ ਵਿਰੋਧ ਵਿੱਚ ਵੋਟ ਪਾਈ। ਪੰਜ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।

ਇਹ ਵੀ ਪੜ੍ਹੋ: ਐੱਸ.ਜੈਸ਼ੰਕਰ ਨੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਬਹੁਪੱਖੀ ਦੁਵੱਲੇ ਸਬੰਧਾਂ 'ਤੇ ਹੋਈ ਚਰਚਾ

ਬਿੱਲ ਵਿਚ ਸਿਵਲ ਅਤੇ ਕਮਰਸ਼ੀਅਲ ਕੋਡ ਵਿੱਚ ਸੋਧ ਕਰਕੇ 'ਪੁਰਸ਼ਾਂ ਅਤੇ ਔਰਤਾਂ' ਅਤੇ 'ਪਤੀ ਅਤੇ ਪਤਨੀ' ਸ਼ਬਦਾਂ ਦੀ ਥਾਂ 'ਲੋਕ' ਅਤੇ 'ਵਿਆਹੁਤਾ ਜੀਵਨਸਾਥੀ' ਸ਼ਬਦ ਪਾਏ ਗਏ ਹਨ। ਇਹ ਬਿੱਲ 'LGBTQ Plus' ਜੋੜਿਆਂ ਨੂੰ ਪੂਰੇ ਕਾਨੂੰਨੀ, ਵਿੱਤੀ ਅਤੇ ਮੈਡੀਕਲ ਅਧਿਕਾਰ ਪ੍ਰਦਾਨ ਕਰੇਗਾ। ਇਹ ਬਿੱਲ ਹੁਣ ਸੈਨੇਟ ਕੋਲ ਜਾਵੇਗਾ, ਜੋ ਹੇਠਲੇ ਸਦਨ ਦੁਆਰਾ ਪਾਸ ਕੀਤੇ ਗਏ ਕਿਸੇ ਬਿੱਲ ਨੂੰ ਘੱਟ ਹੀ ਰੱਦ ਕਰਦਾ ਹੈ। ਇਸ ਤੋਂ ਬਾਅਦ ਬਿੱਲ ਨੂੰ ਮਨਜ਼ੂਰੀ ਲਈ ਥਾਈਲੈਂਡ ਦੇ ਰਾਜਾ ਕੋਲ ਭੇਜਿਆ ਜਾਵੇਗਾ। ਇਸ ਦੇ ਕਾਨੂੰਨ ਦੇ ਬਣਨ ਤੋਂ ਬਾਅਦ, ਥਾਈਲੈਂਡ ਦੱਖਣ-ਪੂਰਬੀ ਏਸ਼ੀਆ ਦਾ ਪਹਿਲਾ ਅਤੇ ਏਸ਼ੀਆ ਵਿਚ ਤਾਈਵਾਨ ਅਤੇ ਨੇਪਾਲ ਤੋਂ ਬਾਅਦ ਏਸ਼ੀਆ ਦਾ ਤੀਜਾ ਦੇਸ਼ ਬਣ ਜਾਵੇਗਾ, ਜਿੱਥੇ ਅਜਿਹਾ ਕਾਨੂੰਨ ਪਾਸ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਰੂਸ ਦੇ ਸੰਸਦ ਮੈਂਬਰ ਅੱਤਵਾਦੀ ਹਮਲੇ ਮਗਰੋਂ ਮੌਤ ਦੀ ਸਜ਼ਾ 'ਤੇ ਲੱਗੀ ਰੋਕ ਹਟਾਉਣ 'ਤੇ ਕਰ ਰਹੇ ਹਨ ਵਿਚਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News