ਬੇਰੁਜ਼ਗਾਰੀ ਤੋਂ ਪਰੇਸ਼ਾਨ 19 ਸਾਲਾ ਗੱਭਰੂ ਨੇ ਗਲ ਲਾਈ ਮੌਤ

Tuesday, Jun 14, 2022 - 12:42 PM (IST)

ਬੇਰੁਜ਼ਗਾਰੀ ਤੋਂ ਪਰੇਸ਼ਾਨ 19 ਸਾਲਾ ਗੱਭਰੂ ਨੇ ਗਲ ਲਾਈ ਮੌਤ

ਸਹਿਣਾ (ਧਰਮਿੰਦਰ ਸਿੰਘ) : ਬਲਾਕ ਸ਼ਹਿਣਾ ਦੇ ਪਿੰਡ ਢਿਲਵਾਂ ਦੀ ਨੰਦੀ ਬਸਤੀ ਦੇ ਰਹਿਣ ਵਾਲੇ 19 ਸਾਲ ਦੇ ਸੁਖਪ੍ਰੀਤ ਸਿੰਘ ਪੁੱਤਰ ਸੇਵਕ ਸਿੰਘ ਨੇ ਬੀਤੀ ਰਾਤ ਖ਼ੁਦਕੁਸ਼ੀ ਕਰ ਲਈ ਹੈ। ਇਸ ਮੌਕੇ ਮ੍ਰਿਤਕ ਸੁਖਪ੍ਰੀਤ ਦੇ ਪਿਤਾ ਸੇਵਕ ਸਿੰਘ ਅਤੇ ਭੈਣ ਰਾਜ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਪ੍ਰੀਤ ਦਿਹਾੜੀ 'ਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਕੋਈ ਚੰਗਾ ਕੰਮ ਨਾ ਮਿਲਣ ਕਾਰਨ ਸੁਖਪ੍ਰੀਤ ਪਿਛਲੇ ਕਈ ਦਿਨਾਂ ਪ੍ਰੇਸ਼ਾਨ ਸੀ। ਜਦੋਂ ਪਰਿਵਾਰ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਖਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ ਹੈ। ਘਰ ਦੇ ਕਰੀਬ ਰਹਿੰਦੇ ਲੋਕਾਂ ਨੇ ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। 

ਇਹ ਵੀ ਪੜ੍ਹੋ- ਕਹਿਰ ਦੀ ਗਰਮੀ ਕਾਰਨ ਮਾਲਵਾ ਖੇਤਰ 'ਚ ਮਚ ਰਹੀਆਂ ਫ਼ਸਲਾਂ, ਪਾਣੀ ਦੀ ਘਾਟ ਕਾਰਨ ਬੰਜਰ ਬਣੀਆਂ ਜ਼ਮੀਨਾਂ

ਜਾਣਕਾਰੀ ਮਿਲਣ 'ਤੇ ਸਥਾਨਕ ਥਾਣੇ ਦੇ ਸਬ ਇੰਸਪੈਕਟਰ ਮੈਡਮ ਰੇਣੂ ਪਰੋਚਾ ਸਮੇਤ ਪੁਲਸ ਟੀਮ ਨੇ ਮੌਕੇ 'ਤੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੇ ਵੱਖੋ-ਵੱਖਰੀ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਮ੍ਰਿਤਕ ਦੀ ਜੇਬ ਵਿਚੋਂ ਕੁਝ ਪਰਚੀਆਂ ਵੀ ਮਿਲੀਆਂ ਹਨ , ਜਿਸ ਤੋਂ ਕੋਈ ਹੋਰ ਜਾਣਕਾਰੀ ਵੀ ਮਿਲ ਸਕਦੀ ਹੈ।

ਇਹ ਵੀ ਪੜ੍ਹੋ- ਦੁਕਾਨਦਾਰਾਂ ਵਿਚਾਲੇ ਹੋਈ ਆਪਸੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News