ਨਾਬਾਲਗਾ ਨੂੰ ਭਜਾ ਕੇ ਲਿਜਾਣ ਦੇ ਦੋਸ਼ ’ਚ 4 ਨਾਮਜ਼ਦ
Friday, Nov 23, 2018 - 01:34 AM (IST)
ਗੁਰੂਹਰਸਹਾਏ, (ਆਵਲਾ)- ਇਕ 16 ਸਾਲਾਂ ਦੀ ਨਾਬਾਲਗ ਲਡ਼ਕੀ ਨੂੰ ਵਿਆਹ ਦੇ ਝਾਂਸਾ ਦੇ ਕੇ ਭਜਾ ਕੇ ਲਿਜਾਣ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ 4 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾਂ ਵਿਚ ਇਕ ਵਿਅਕਤੀ ਨੇ ਦੋਸ਼ ਲਾਇਆ ਕਿ ਦੋਸ਼ੀ ਰਮਨਦੀਪ ਸਿੰਘ ਉਸ ਦੀ 16 ਸਾਲਾਂ ਦੀ ਨਾਬਾਲਗ ਲਡ਼ਕੀ ਨੂੰ ਮਨਪ੍ਰੀਤ ਸਿੰਘ, ਮਨਦੀਪ ਕੌਰ ਉਰਫ ਭੋਲੀ ਤੇ ਆਸ਼ਾ ਰਾਣੀ ਦੀ ਮਦਦ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਲੋਕਾਂ ਖਿਲਾਫ ਅਗਲੀ ਕਾਰਵਾਈ ਜਾਰੀ ਹੈ।
