ਪੰਜਾਬ : ਇਨ੍ਹਾਂ ਦੋ ਪਹੀਆ ਵਾਹਨਾਂ ''ਤੇ ਲੱਗੀ ਮੁਕੰਮਲ ਪਾਬੰਦੀ, ਜਾਰੇ ਹੋ ਗਏ ਨਵੇਂ ਹੁਕਮ

Friday, May 15, 2026 - 03:57 PM (IST)

ਪੰਜਾਬ : ਇਨ੍ਹਾਂ ਦੋ ਪਹੀਆ ਵਾਹਨਾਂ ''ਤੇ ਲੱਗੀ ਮੁਕੰਮਲ ਪਾਬੰਦੀ, ਜਾਰੇ ਹੋ ਗਏ ਨਵੇਂ ਹੁਕਮ

ਮਾਲੇਰਕੋਟਲਾ (ਅਖਿਲੇਸ਼, ਸਵਾਤੀ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਲੇਰਕੋਟਲਾ ਦੀ ਹਦੂਦ ਅੰਦਰ ਬੁਲਟ ਮੋਟਰਸਾਈਕਲ ਦੇ ਉੱਚੀ ਆਵਾਜ਼ ਅਤੇ ਪਟਾਕੇ ਮਾਰਨ ਵਾਲੇ ਸਾਈਲੰਸਰ ਲਗਾਉਣ, ਬਦਲਣ, ਵੇਚਣ, ਖਰੀਦਣ ਜਾਂ ਸਟੋਰ ਕਰਨ, ਦੋ ਪਹੀਆ/ਚਾਰ ਪਹੀਆ ਵਾਹਨਾਂ ‘ਤੇ ਵੀ.ਆਈ.ਪੀ./ਫੈਂਸੀ ਨੰਬਰ ਪਲੇਟਾਂ ਅਤੇ ਹੂਟਰ ਲਗਾਉਣ ਅਤੇ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਨ ਜਾ ਚਾਸੀ ਪਿੱਛੇ ਰੇਹੜੀ ਲਗਾ ਕੇ ਕਮਰਸ਼ੀਅਲ ਵਰਤੋਂ ਲਈ ਤਿਆਰ ਕਰਨ ‘ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲ੍ਹੇ ਦੇ ਅਧਿਕਾਰ ਖੇਤਰ ਅੰਦਰ ਕੁਝ ਮਕੈਨਿਕਾਂ ਅਤੇ ਵਰਕਸ਼ਾਪ ਮਾਲਕਾਂ ਵੱਲੋਂ ਬੁਲਟ ਮੋਟਰਸਾਈਕਲਾਂ ਵਿਚ ਉੱਚੀ ਆਵਾਜ਼ ਅਤੇ ਪਟਾਕੇ ਮਾਰਨ ਵਾਲੇ ਮੋਡੀਫਾਈਡ ਸਾਈਲੰਸਰ ਲਗਾਏ ਜਾਂਦੇ ਹਨ, ਇਨ੍ਹਾਂ ਵਾਹਨਾਂ ਦੀ ਵਰਤੋਂ ਕਾਰਨ ਆਵਾਜ਼ ਪ੍ਰਦੂਸ਼ਣ ਪੈਦਾ ਹੁੰਦਾ ਹੈ। ਅਜਿਹਾ ਹੋਣ ਨਾਲ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ, ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਆਵਾਜ਼ ਪ੍ਰਦੂਸ਼ਣ ਕੰਨਾਂ ਦੀਆਂ ਭਿਆਨਕ ਬਿਮਾਰੀਆਂ ਵੀ ਪੈਦਾ ਕਰ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦਿਹਾੜੀ ਕਰਨ ਵਾਲਾ ਮਜ਼ਦੂਰ ਬਣਿਆ ਕਰੋੜਪਤੀ, ਰਾਤੋ-ਰਾਤ ਚਮਕ ਗਈ ਕਿਸਮਤ

ਇਸ ਤੋਂ ਇਲਾਵਾ ਕੁਝ ਫੈਬਰੀਕੇਟਰਜ਼ ਜਾਂ ਮਕੈਨਿਕਾਂ ਵੱਲੋਂ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ‘ਤੇ ਗੈਰ-ਕਾਨੂੰਨੀ ਵੀ.ਆਈ.ਪੀ./ਫੈਂਸੀ ਨੰਬਰ ਪਲੇਟਾਂ ਅਤੇ ਹੂਟਰ ਲਗਾ ਕੇ ਜਾਂ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਕੇ ਚਾਸੀ ਪਿੱਛੇ ਰੇਹੜੀ ਲਗਾ ਕੇ ਕਮਰਸ਼ੀਅਲ ਵਰਤੋਂ ਲਈ ਤਿਆਰ ਕੀਤਾ ਜਾਂਦਾ ਹੈ ਜੋ ਕਿ ਮੋਟਰ ਵਹੀਕਲ ਐਕਟ, 1988 ਦੇ ਨਿਯਮਾਂ ਦੀ ਉਲੰਘਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਮਕੈਨਿਕਾਂ, ਵਰਕਸ਼ਾਪ ਮਾਲਕਾਂ ਅਤੇ ਆਮ ਲੋਕਾਂ ਨੂੰ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਵੱਜਣ ਲੱਗਾ ਸੀ ਵੱਡਾ ਡੱਕਾ, ਪੁਲਸ ਨੇ ਐਨ ਮੌਕੇ ਜਾ ਕੇ ਫੜ ਲਏ ਮੁਲਜ਼ਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News