ਵੱਖ-ਵੱਖ ਹਾਦਸਿਆਂ ’ਚ 2 ਵਿਅਕਤੀਆਂ ਦੀ ਮੌਤ 3 ਜ਼ਖਮੀ

Wednesday, Aug 05, 2020 - 02:20 AM (IST)

ਵੱਖ-ਵੱਖ ਹਾਦਸਿਆਂ ’ਚ 2 ਵਿਅਕਤੀਆਂ ਦੀ ਮੌਤ 3 ਜ਼ਖਮੀ

ਮਲੋਟ,(ਜੁਨੇਜਾ)- ਮਲੋਟ ਨਜ਼ਦੀਕ ਵਾਪਰੇ ਵੱਖ-ਵੱਖ ਸਡ਼ਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸੁਧੀਰ ਕੁਮਾਰ (25) ਪੁੱਤਰ ਪ੍ਰਮੋਦ ਕੁਮਾਰ ਵਾਸੀ ਪਟੇਲ ਨਗਰ ਮਲੋਟ ਟਰੈਕਟਰ-ਟਰਾਲੀ ’ਤੇ ਫਾਜ਼ਿਲਕਾ ਰੋਡ ਉੱਪਰ ਜਾ ਰਿਹਾ ਸੀ ਕਿ ਪਿੰਡ ਮਲੋਟ ਕੋਲ ਟਰੈਕਟਰ-ਟਰਾਲੀ ਪਲਟ ਜਾਣ ਕਰ ਕੇ ਉਸਦੀ ਮੌਤ ਹੋ ਗਈ। ਸਦਰ ਮਲੋਟ ਪੁਲਸ ਨੇ ਮ੍ਰਿਤਕ ਦੀ ਲਾਸ਼ ਦਾ ਮਲੋਟ ਸਰਕਾਰੀ ਹਸਪਤਾਲ ਪੋਸਟਮਾਰਟਮ ਕਰਵਾਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਕ ਹੋਰ ਮਾਮਲੇ ਵਿਚ ਜਗਮੀਤ ਸਿੰਘ (32) ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸੋਥਾ ਆਪਣੇ ਮੋਟਰਸਾਈਕਲ ’ਤੇ ਕੌਮੀ ਸ਼ਾਹ ਮਾਰਗ ’ਤੇ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਜਿਸ ਉੱਪਰ ਖੁਸ਼ਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ । ਇਸ ਹਾਦਸੇ ਵਿਚ ਜਗਮੀਤ ਸਿੰਘ ਦੀ ਮੌਤ ਹੋ ਗਈ ਜਦ ਕਿ ਉਸ ਨਾਲ ਬੈਠੇ ਮਨਪ੍ਰੀਤ ਸਿੰਘ ਨੂੰ ਮਮੂਲੀ ਸੱਟਾ ਲੱਗੀਆਂ। ਦੂਸਰੇ ਮੋਟਰਸਾਈਕਲ ਦੇ ਸਵਾਰ ਖੁਸ਼ਪ੍ਰੀਤ ਅਤੇ ਕੁਲਦੀਪ ਨੂੰ ਵੀ ਮਮੂਲੀ ਸੱਟਾਂ ਲੱਗੀਆਂ। ਸਿਟੀ ਮਲੋਟ ਪੁਲਸ ਦੇ ਏ. ਐੱਸ. ਆਈ. ਕਰਨੈਲ ਸਿੰਘ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News