ਰਾਮਲੀਲਾ ਦੌਰਾਨ ਹੋਈ 'ਮਹਾਭਾਰਤ' , ਦੋ ਧਿਰਾਂ ਵਿਚਾਲੇ ਚੱਲੀਆਂ ਕੁਰਸੀਆਂ (ਵੀਡੀਓ)
Wednesday, Oct 05, 2022 - 12:06 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਸ੍ਰੀ ਕ੍ਰਿਸ਼ਨ ਚੌਕ ਵਿੱਚ ਚੱਲ ਰਹੀ ਰਾਮਲੀਲਾ ਦੌਰਾਨ ਬੀਤੇ ਐਤਵਾਰ ਦੇਰ ਰਾਤ ਨੂੰ ਕੁਝ ਸ਼ਰਾਰਤੀ ਲੋਕਾਂ ਨੇ ਆਪਸ ਵਿੱਚ ਲੜਾਈ-ਝਗੜਾ ਸ਼ੁਰੂ ਕਰ ਦਿੱਤਾ। ਇਹ ਝੜਪ ਇੰਨੀ ਜ਼ਿਆਦਾ ਵਧ ਗਈ ਕੇ ਸਭ ਨੇ ਇੱਕ-ਦੂਜੇ 'ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਰਾਮਲੀਲਾ ਕਰਵਾ ਰਹੇ ਪ੍ਰਬੰਧਕਾਂ ਨੇ ਉਸੇ ਵੇਲੇ ਹੀ ਰਾਮਲੀਲਾ ਨੂੰ ਬੰਦ ਕਰਵਾ ਦਿੱਤਾ। ਇਸ ਤੋਂ ਇਲਾਵਾ ਰਾਮਲੀਲਾ ਵੇਖਣ ਆਏ ਲੋਕ ਜਿਨ੍ਹਾਂ ਵਿਚ ਬੀਬੀਆਂ, ਬੱਚੇ, ਬੁੱਢੇ, ਅਤੇ ਜਵਾਨ ਜੋ ਕਿ ਕੁਰਸੀਆਂ 'ਤੇ ਬੈਠ ਕੇ ਰਾਮ ਲੀਲਾ ਵੇਖ ਰਹੇ ਸਨ , ਜਦੋਂ ਦੋ ਗੁੱਟਾਂ ਨੇ ਆਪਸੀ ਲੜਾਈ 'ਚ ਉਨ੍ਹਾਂ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉੱਥੇ ਹਫ਼ੜਾ- ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਲੋਕ ਆਨਨ-ਫਾਨਨ ਵਿਚ ਉਥੋਂ ਭੱਜਣ ਲੱਗ ਪਏ।
ਇਹ ਵੀ ਪੜ੍ਹੋ- ਪਤਨੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਭਰਾ ਨੇ ਦਿਲ 'ਚ ਰੱਖੀ ਰੜਕ, ਫਿਰ ਕਰ ਦਿੱਤਾ ਵੱਡਾ ਕਾਰਾ
ਇਸ ਸਾਰੀ ਘਟਨਾ ਦੀ ਵੀਡਿਓ ਕਿਸੇ ਨੇ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ, ਜੋ ਕਿ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਇਸ ਦੌਰਾਨ ਕੋਈ ਜ਼ਖ਼ਮੀ ਹੋਇਆ ਹੈ ਕਿ ਨਹੀਂ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਜੇਕਰ ਪ੍ਰਸ਼ਾਸਨ ਨੇ ਪ੍ਰਬੰਧਕ ਕਮੇਟੀ ਨੂੰ ਰਾਮ ਲੀਲਾ ਕਰਵਾਉਣ ਦੀ ਪਰਮਿਸ਼ਨ ਦਿੱਤੀ ਹੈ ਤਾਂ ਉੱਥੇ ਪੁਖ਼ਤਾ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ । ਜੇਕਰ ਇੱਥੇ ਕੋਈ ਵੱਡੀ ਦੁਰਘਟਨਾ ਹੋ ਜਾਂਦੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਪ੍ਰਸ਼ਾਸਨ ਜਾਂ ਪ੍ਰਬੰਧਕ ਕਮੇਟੀ? ਇਸ ਘਟਨਾ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਮੈਂਬਰ ਉੱਚ-ਅਧਿਕਾਰੀਆਂ ਨੂੰ ਵੀ ਮਿਲੇ ਅਤੇ ਇਸ ਸੰਬੰਧੀ ਉਨ੍ਹਾਂ ਨੂੰ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਵੀ ਸ਼ਰਾਰਤੀ ਅਨਸਰਾ ਨੇ ਸ਼ਰਾਰਤ ਕੀਤੀ ਹੈ ਉਨ੍ਹਾਂ ਨੂੰ ਫੜ ਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।