ਪਤੀ-ਪਤਨੀ ਦੀ ਹੱਤਿਆ ਕਰਨ ਵਾਲੇ 4 ਵਿਅਕਤੀਆਂ ’ਚੋਂ 2 ਗ੍ਰਿਫਤਾਰ

Wednesday, Sep 05, 2018 - 01:02 AM (IST)

ਪਤੀ-ਪਤਨੀ ਦੀ ਹੱਤਿਆ ਕਰਨ ਵਾਲੇ 4 ਵਿਅਕਤੀਆਂ ’ਚੋਂ 2 ਗ੍ਰਿਫਤਾਰ

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)–  ਸੰਗਰੂਰ ਵਿਖੇ ਪਤੀ-ਪਤਨੀ ਦੀ ਕੀਤੀ ਹੱਤਿਆ ਦੇ ਮਾਮਲੇ ’ਚ ਨਾਮਜ਼ਦ ਕੀਤੇ ਚਾਰ ਵਿਅਕਤੀਆਂ ’ਚੋਂ ਪੁਲਸ ਨੇ 2  ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੰਗਰੂਰ ਸਤਪਾਲ ਸ਼ਰਮਾ ਨੇ ਦੱਸਿਆ ਕਿ ਕਤਲ ਕੀਤੇ ਪਤੀ-ਪਤਨੀ ਚਰਨਜੀਤ ਗਰਗ ਅਤੇ ਪੂਜਾ ਗਰਗ ਦੇ ਕੇਸ ਵਿਚ ਮ੍ਰਿਤਕ ਦੇ ਭਰਾ ਕਰਮਜੀਤ ਕੁਮਾਰ ਵੱਲੋਂ ਲਿਖਾਈ ਰਿਪੋਰਟ ’ਚ 4 ਦੇ  ਆਧਾਰ  ’ਤੇ ਮਾਮਲੇ ’ਚ  4 ਵਿਅਕਤੀ ਲੋਡ਼ੀਂਦੇ ਸਨ, ਜਿਨ੍ਹਾਂ ’ਚੋਂ ਪੁਲਸ ਨੇ ਦੋ ਵਿਅਕਤੀ ਪੰਮਪੀ  ਅਤੇ ਪ੍ਰਦੀਪ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸੀ। 
ਮਾਣਯੋਗ ਜੱਜ ਦੀਪਿਕਾ ਦੀ ਅਦਾਲਤ ’ਚ ਅੱਜ ਪੇਸ਼ ਕਰ ਕੇ ਮੁਲਜ਼ਮਾਂ   ਦਾ 8 ਸਤੰਬਰ ਤੱਕ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਡੀ. ਐੱਸ. ਪੀ. ਸਤਪਾਲ ਸ਼ਰਮਾ ਨੇ ਕਿਹਾ ਕਿ ਬਾਕੀ ਦੋਵੇਂ ਦੋ ਦੋਸ਼ੀ  ਜਲਦ ਹੀ ਗ੍ਰਿਫਤਾਰ ਕਰ ਲਏ ਜਾਣਗੇ।


Related News