ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ
Thursday, Nov 09, 2023 - 04:26 PM (IST)
ਅਬੋਹਰ (ਸੁਨੀਲ) : ਅਬੋਹਰ ਕਿੱਲਿਆਂਵਾਲੀ ਰੋਡ ’ਤੇ ਕਾਰ ’ਚ ਸਵਾਰ ਬਾਰਾਤੀਆਂ ਨੇ ਇਕ ਟਰੱਕ ਦੇ ਡਰਾਈਵਰ ਤੇ ਉਸ ਦੇ ਸਾਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਤੋਂ ਬਾਅਦ ਉਸ ਦੇ ਟਰੱਕ ਦੀਆਂ ਚਾਬੀਆਂ, ਨਕਦੀ ਅਤੇ ਹੋਰ ਸਾਮਾਨ ਖੋਹ ਲਿਆ ਅਤੇ ਆਪਣੇ ਨਾਲ ਲੈ ਗਏ। ਇਹ ਬਾਰਾਤੀ ਟਰੱਕ ਡਰਾਈਵਰ ’ਤੇ ਕਥਿਤ ਤੌਰ ’ਤੇ ਉਨ੍ਹਾਂ ਦੀ ਕਾਰ ਵਿਚ ਟੱਕਰ ਮਾਰਨ ਦਾ ਵਿਰੋਧ ਕਰ ਰਹੇ ਸੀ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : 30 ਹਜ਼ਾਰ ਰਿਸ਼ਵਤ ਲੈਂਦਾ ਜੰਗਲਾਤ ਵਿਭਾਗ ਦਾ ਅਫ਼ਸਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ
ਜਾਣਕਾਰੀ ਅਨੁਸਾਰ ਟਰੱਕ ਚਾਲਕ ਮੁਖਤਿਆਰ ਖ਼ਾਨ ਵਾਸੀ ਫਲੋਦੀ ਨੇ ਦੱਸਿਆ ਕਿ ਉਹ ਤੇ ਉਸ ਦਾ ਸਾਥੀ ਈਸ਼ਰਦੀਨ ਅਤੇ ਧਰਮਕੰਡਾ ਦਾ ਮਾਲਕ ਆਪਣੇ ਟਰੱਕ ’ਚ ਧਰਮਕੰਡਾ ਲੱਦ ਕੇ ਅੰਮ੍ਰਿਤਸਰ ਤੋਂ ਸ਼੍ਰੀਗੰਗਾਨਗਰ ਵੱਲ ਜਾ ਰਹੇ ਸਨ। ਜਦੋਂ ਉਨ੍ਹਾਂ ਦਾ ਟਰੱਕ ਕਿੱਲਿਆਂਵਾਲੀ ਰੋਡ ਫਾਟਕ ਨੇੜੇ ਪੁੱਜਾ ਤਾਂ ਸਵੇਰੇ 5 ਵਜੇ ਰੇਲਗੱਡੀ ਆਉਣ ਕਾਰਨ ਫਾਟਕ ਬੰਦ ਹੋਣ ਲੱਗਾ ਤਾਂ ਉਨ੍ਹਾਂ ਟਰੱਕ ਦੀ ਰਫਤਾਰ ਹੌਲੀ ਕੀਤੀ। ਇਸ ਦੌਰਾਨ ਬਾਰਾਤੀਆਂ ਦੀਆਂ ਚਾਰ ਗੱਡੀਆਂ ’ਚੋਂ ਇਕ ਕਾਰ ਵਿਚ ਸਵਾਰ ਲੋਕਾਂ ਨੇ ਫਾਟਕ ਬੰਦ ਹੁੰਦਾ ਦੇਖ ਅੱਗੇ ਨਿਕਲਣ ਦੇ ਚੱਕਰ ਵਿਚ ਉਸਦੇ ਟਰੱਕ ਦੇ ਅੱਗੇ ਲਿਆ ਕੇ ਕਾਰ ਲਗਾ ਦਿੱਤੀ, ਜਦ ਉਸਨੇ ਇਕਦਮ ਤੋਂ ਉਸਨੂੰ ਬਚਾਉਣ ਲਈ ਬ੍ਰੇਕ ਲਗਾਈ ਤਾਂ ਕਾਰ ਟਰੱਕ ਨਾਲ ਜਾ ਟਕਰਾਈ, ਜਦਕਿ ਕਾਰ ਨੂੰ ਬਚਾਉਣ ਦੇ ਚੱਕਰ ਵਿਚ ਉਨ੍ਹਾਂ ਦਾ ਟਰੱਕ ਸੜਕ ਕੰਢੇ ਕੱਚੀ ਸੜਕ ’ਤੇ ਉਤਰ ਗਿਆ।
ਇਹ ਵੀ ਪੜ੍ਹੋ : ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000
ਮੁਖਤਿਆਰ ਖ਼ਾਨ ਨੇ ਦੱਸਿਆ ਕਿ ਇਸ ਤੋਂ ਗੁੱਸੇ ’ਚ ਆ ਕੇ ਕਾਰ ਸਵਾਰ ਬਾਰਾਤੀਆਂ ਨੇ ਉਸ ਦੀ ਅਤੇ ਉਸ ਦੇ ਸਾਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਟਰੱਕ ਦੀਆਂ ਚਾਬੀਆਂ, ਪਰਮਿਟ, ਉਸ ਦਾ ਪਰਸ ਅਤੇ 25 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਸ ਹੈਲਪਲਾਈਨ ਨੰਬਰ 112 ’ਤੇ ਦਿੱਤੀ, ਜਿਸ ’ਤੇ ਸਹਾਇਕ ਸਬ ਇੰਸਪੈਕਟਰ ਪੱਪੂ ਰਾਮ ਨੇ ਮੌਕੇ ’ਤੇ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ। ਬਿਆਨਾਂ ਅਨੁਸਾਰ ਪੁਲਸ ਨੇ ਕਾਰ ਦੇ ਨੰਬਰ ਨੋਟ ਕਰ ਕੇ ਕਾਰ ਚਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : CM ਮਾਨ ਦਾ ਰਾਜਾ ਵੜਿੰਗ 'ਤੇ ਪਲਟਵਾਰ, ਕਿਹਾ : 'ਪੰਜਾਬੀਆਂ ਨੂੰ ਨਾ ਕਰੋ ਗੁਮਰਾਹ'
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8