ਟਰੱਕ ਦੇ ਪਿੱਛੇ ਟਕਰਾਉਣ ਨਾਲ ਕੈਂਟਰ ਚਾਲਕ ਦੀ ਦਰਦਨਾਕ ਮੌਤ

Monday, Jan 01, 2024 - 06:05 PM (IST)

ਟਰੱਕ ਦੇ ਪਿੱਛੇ ਟਕਰਾਉਣ ਨਾਲ ਕੈਂਟਰ ਚਾਲਕ ਦੀ ਦਰਦਨਾਕ ਮੌਤ

ਬਠਿੰਡਾ (ਸੁਖਵਿੰਦਰ) : ਬੀਤੀ ਰਾਤ ਟਰੱਕ ਦੇ ਪਿੱਛੇ ਟਕਰਾਉਣ ਨਾਲ ਕੈਂਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਗੋਨਿਆਣਾ ਰੋਡ ’ਤੇ ਟਰਾਂਸਪੋਰਟ ਨਗਰ ਨਜ਼ਦੀਕ ਇਕ ਟਰੱਕ ਬਠਿੰਡਾ ਵੱਲ ਆ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਿਹਾ ਤੇਜ਼ ਰਫ਼ਤਾਰ ਕੈਂਟਰ ਕੰਟਰੋਲ ਨਾ ਹੋਣ ਕਾਰਨ ਟਰੱਕ ਦੇ ਪਿੱਛੇ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਚਾਲਕ ਟਰੱਕ ਦੇ ਪਿੱਛੇ ਫਸ ਗਿਆ। ਘਬਰਾਹਟ ’ਚ ਟਰੱਕ ਚਾਲਕ ਟਰੱਕ ਨੂੰ ਲੈ ਕਿ ਫਰਾਰ ਹੋ ਗਿਆ ਪਰ ਕੈਂਟਰ ਚਾਲਕ ਟਰੱਕ ਦੇ ਟਾਇਰਾਂ ਵਿਚ ਫਸਣ ਕਾਰਨ ਬੁਰੀ ਤਰ੍ਹਾਂ ਦਰੜਿਆ ਗਿਆ, ਜਿਸ ਕਾਰਣ ਉਸ ਦੀ ਮੌਤ ਹੋ ਗਈ। 

ਮ੍ਰਿਤਕ ਦੇ ਟਾਇਰਾਂ ’ਚੋਂ ਨਾ ਨਿਕਲਣ ਕਾਰਨ ਚਾਲਕ ਟਰੱਕ ਨੂੰ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਗੌਤਮ ਸ਼ਰਮਾ, ਹਰਸ਼ਿਤ ਚਾਵਲਾ, ਨੀਰਜ ਸਿੰਗਲਾ ਅਤੇ ਥਾਣਾ ਥਰਮਲ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਪੁਲਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖਤ ਤੇਜਾ ਸਿੰਘ (35) ਵਾਸੀ ਬੀਕਾਨੇਰ ਵਜੋਂ ਹੋਈ।


author

Gurminder Singh

Content Editor

Related News