ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਹਾਲਤ ਗੰਭੀਰ
Thursday, Apr 07, 2022 - 01:28 PM (IST)

ਤਪਾ ਮੰਡੀ (ਸ਼ਾਮ,ਗਰਗ) : ਪਿੰਡ ਸੁਖਪੁਰਾ ਦੇ ਇਕ ਨੌਜਵਾਨ ਮਜਦੂਰ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋਕੇ ਆਪਣੇ ਆਪ ’ਤੇ ਪੈਟਰੋਲ ਛਿੜਕੇ ਅੱਗ ਲਗਾ ਲਈ। ਇਸ ਦੌਰਾਨ ਗੰਭੀਰ ਹਾਲਤ ‘ਚ ਉਸ ਨੂੰ ਸਿਵਲ ਹਸਪਤਾਲ ਤਪਾ ‘ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਸੁਖਪੁਰਾ ਦੇ ਚਚੇਰੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਮਜਦੂਰੀ ਕਰਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸੀ, ਪਰ ਕਈ ਦਿਨਾਂ ਤੋਂ ਦਿਹਾੜੀ ਨਾ ਮਿਲਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਘਰ ‘ਚ ਖਾਣ ਪੀਣ ਦਾ ਰਾਸ਼ਨ ਖਤਮ ਹੋਇਆ ਪਿਆ ਸੀ।
ਇਹ ਵੀ ਪੜ੍ਹੋ : ਬਠਿੰਡਾ-ਕੋਟਕਪੂਰਾ ਨੈਸ਼ਨਲ ਹਾਈਵੇ ਜਾਮ ਦੀ ਹੋਈ ਸਮਾਪਤੀ, ਮੋਰਚੇ ਵੱਲੋਂ ਸਰਕਾਰ ਨੂੰ 2 ਦਿਨ ਦਾ ਅਲਟੀਮੇਟਮ
ਅੱਜ ਉਸ ਨੇ ਪ੍ਰੇਸ਼ਾਨ ਹੋਕੇ ਪੈਟਰੋਲ ਦੀ ਬੋਤਲ ਲੈਕੇ ਪਿੰਡ ‘ਚ ਬਣੀ ਕਬਰਸਥਾਨ ’ਤੇ ਜਾਕੇ ਆਪਣੇ ਸਰੀਰ ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ। ਜਦ ਕੋਲ ਲੰਘਦੇ ਪਿੰਡ ਨਿਵਾਸੀਆਂ ਨੂੰ ਪਤਾ ਲੱਗਾ ਉਨ੍ਹਾਂ ਤੁਰੰਤ ਸਰੀਰ ’ਤੇ ਕੰਬਲ ਲਪੇਟ ਕੇ ਅੱਗ ਬੁਝਾਈ, ਜਿਸ ‘ਚ ਉਸ ਦਾ ਸਰੀਰ ਝੁਲਸਿਆ ਗਿਆ ਅਤੇ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਤਪਾ ‘ਚ ਦਾਖਲ ਕਰਵਾਇਆ। ਹਸਪਤਾਲ ‘ਚ ਮੁੱਢਲੀ ਸਹਾਇਤਾ ਕਰਨ ਉਪਰੰਤ ਬਾਹਰ ਹਸਪਤਾਲ ਰੈਫਰ ਕਰ ਦਿੱਤਾ। ਮਜਦੂਰ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਜਿਸ ‘ਚ ਉਸ ਦਾ ਅੱਧੇ ਤੋਂ ਵੱਧ ਸਰੀਰ ਅੱਗ ‘ਚ ਝੁਲਸਣ ਕਾਰਨ ਉਹ ਮੌਤ ਨਾਲ ਜੂਝ ਰਿਹਾ ਹੈ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ‘ਚ ਪਿੰਡ ਨਿਵਾਸੀ ਹਸਪਤਾਲ ‘ਚ ਪਹੁੰਚ ਗਏ। ਇਸ ਮੌਕੇ ਅੰਗਰੇਜ ਸਿੰਘ,ਜਸਵਿੰਦਰ ਸਿੰਘ,ਰਾਜਵੰਤ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ