ਰੇਲ ਗੱਡੀਆਂ 31 ਮਾਰਚ ਤੋਂ ਬਾਅਦ ਵੀ ਜਾਰੀ ਰਹਿਣਗੀਆਂ: ਰੇਲਵੇ
Tuesday, Mar 16, 2021 - 02:17 PM (IST)
ਜੈਤੋ (ਰਘੂਨੰਦਨ ਪਰਾਸ਼ਰ): ਭਾਰਤੀ ਰੇਲਵੇ ਨੇ ਸੋਸ਼ਲ ਮੀਡੀਆ ਰਿਪੋਰਟ ਬਾਰੇ ਇੱਕ ਬਿਆਨ ਵਿੱਚ ਸਪੱਸ਼ਟ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਰੇਲਵੇ 31 ਮਾਰਚ ਤੋਂ ਵਿਸ਼ੇਸ਼ ਰੇਲ ਸੇਵਾਵਾਂ ਰੱਦ ਕਰਨ ਜਾ ਰਿਹਾ ਹੈ। ਰੇਲਵੇ ਦੁਆਰਾ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਰਿਪੋਰਟ ਗੁੰਮਰਾਹਕੁੰਨ ਹਨ ਅਤੇ ਤੱਥਾਂ ਦੇ ਅਧਾਰ 'ਤੇ ਨਹੀ ਹੈ ਕਿਉਂਕਿ ਵੀਡੀਓ ਜੋ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਹ ਪਿਛਲੇ ਸਾਲ ਦੀਆਂ ਖਬਰਾਂ ਦਾ ਹੈ।
ਭਾਰਤੀ ਰੇਲਵੇ ਨੇ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਹੈ।ਰੇਲਵੇ ਵੱਲੋਂ ਇਸ ਸਮੇਂ ਐਕਸਪ੍ਰੈੱਸ ਅਤੇ ਉਪਨਗਰ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਹ ਵਿਸ਼ੇਸ਼ ਰੇਲ ਗੱਡੀਆਂ ਚੱਲਦੀਆਂ ਰਹਿਣਗੀਆਂ। ਰੇਲਵੇ ਨੇ ਅਪੀਲ ਕੀਤੀ ਹੈ ਕਿ ਯਾਤਰੀ ਯਾਤਰਾ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ।