ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ’ਚ ਟੱਕਰ ਹੋਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ

04/06/2021 10:46:30 AM

ਗੁਰੂਹਰਸਹਾਏ (ਆਵਲਾ): ਬੀਤੇ ਦਿਨ ਸੋਮਵਾਰ ਦੀ ਦੇਰ ਰਾਤ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ’ਤੇ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਵਿਚ ਟੱਕਰ ਹੋਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਹੈਪੀ ਪੁੱਤਰ ਭਜਨ ਲਾਲ ਵਾਸੀ ਮੋਹਨ ਕੇ ਹਿਠਾੜ ਜੋ ਕਿ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਲਾਲਾਬਾਦ ਵਿਖੇ ਕਿਸੇ ਕੱਪੜੇ ਵਾਲੀ ਦੁਕਾਨ ਤੇ ਕੰਮ ਕਰਦਾ ਸੀ।

ਇਹ ਵੀ ਪੜ੍ਹੋ ਬਰਨਾਲਾ: ਟਰਾਈਡੈਂਟ ਦੀ ਬੁਧਨੀ ਯੂਨਿਟ ਵਿਚ ਭਿਆਨਕ ਅੱਗ, 100 ਕਰੋੜ ਦੇ ਕਰੀਬ ਦਾ ਨੁਕਸਾਨ (ਤਸਵੀਰਾਂ)

ਇਸ ਦੌਰਾਨ ਉਹ ਦੇਰ ਸ਼ਾਮ ਦੁਕਾਨ ਤੋਂ ਕੰਮ ਖ਼ਤਮ ਕਰਕੇ ਵਾਪਸ ਆਪਣੇ ਘਰ ਰਾਤ 8 ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ਤੇ ਪਿੰਡ ਟਿਲੂ ਅਰਾਈਂ ਦੇ ਬੱਸ ਸਟੈਂਡ ਦੇ ਕੋਲ ਖੜ੍ਹੀ ਟਰੈਕਟਰ ਟਰਾਲੀ ਜਿਸ ਵਿੱਚ ਟੈਂਟ ਦਾ ਸਾਮਾਨ ਲੱਦਿਆ ਹੋਇਆ ਸੀ ਮੋਟਰਸਾਈਕਲ ਸਵਾਰ ਦੀ ਟਰਾਲੀ ਨਾਲ ਟੱਕਰ ਹੋ ਗਈ, ਜਿਸ ਦੌਰਾਨ ਟੈਂਟ ਵਾਲੀ ਪਾਈਪ ਵੱਜਣ ਨਾਲ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸ ਦੌਰਾਨ 32 ਸਾਲਾ ਨੌਜਵਾਨ ਹੈਪੀ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)

ਮੌਕੇ ’ਤੇ ਮੌਜੂਦ ਲੋਕਾਂ ਕੋਲੋਂ ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਟਰੈਕਟਰ ਟਰਾਲੀ ਦਾ ਡਰਾਈਵਰ ਟਰੈਕਟਰ ਟਰਾਲੀ ਸੜਕ ਤੇ ਖੜ੍ਹੀ ਕਰਕੇ ਸੜਕ ਤੇ ਕੋਲ ਖੜ੍ਹਾ ਹੋ ਕੇ ਪਿਸ਼ਾਬ ਕਰ ਰਿਹਾ ਸੀ, ਜਿਸ ਦੌਰਾਨ ਇਹ ਦੁਰਘਟਨਾ ਘਟੀ।ਜੇਕਰ ਟਰਾਲੀ ਦੇ ਪਿੱਛੇ ਰਿਫਲੈਕਟਰ ਲੱਗੇ ਹੁੰਦੇ ਤਾਂ ਜਾਂ ਕੋਈ ਲਾਈਟ ਲੱਗੀ ਹੁੰਦੀ ਤਾਂ ਇਸ ਨੌਜਵਾਨ ਦੀ ਜਾਨ ਬਚ ਸਕਦੀ ਸੀ।ਇਸ ਦੌਰਾਨ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਹੈ, ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।ਇਸ ਦੀ ਜਾਣਕਾਰੀ ਗੁਰੂਹਰਸਹਾਏ ਥਾਣੇ ਦੇ ਮੁੱਖ ਮੁਨਸ਼ੀ ਤਿਲਕ ਰਾਜ ਨੇ ਦਿੱਤੀ ਅਤੇ ਉਨ੍ਹਾਂ  ਨੇ ਕਿਹਾ ਕਿ ਟਰੈਕਟਰ ਟਰਾਲੀ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ ਵਿਵਾਦ ਵਾਲੇ ਮਾਮਲੇ ਦਾ ਬੀਬੀ ਭੱਠਲ ਨੇ ਦੱਸਿਆ ਪੂਰਾ ਸੱਚ


Shyna

Content Editor

Related News