ਟਰੇਨਾਂ 'ਤੇ ਪੱਥਰਬਾਜ਼ੀ ਕਰਨ ਵਾਲਿਆਂ ਦੀ ਹੁਣ ਨਹੀਂ ਹੋਵੇਗੀ ਖ਼ੈਰ ! ਸਖ਼ਤ ਕਾਰਵਾਈ ਦੀ ਤਿਆਰੀ 'ਚ ਰੇਲਵੇ ਵਿਭਾਗ
Monday, Jul 15, 2024 - 09:06 PM (IST)
ਡੇਰਾਬਸੀ (ਜ.ਬ.) : ਬੀਤੇ ਦਿਨੀਂ ਡੇਰਾਬਸੀ ਵਿਖੇ ਚੱਲਦੀ ਸ਼ਤਾਬਦੀ ਟ੍ਰੇਨ ’ਤੇ ਕੁਝ ਸ਼ਰਾਰਤੀ ਅਨਸਰਾਂ ਨੇ ਪਥਰਾਅ ਕੀਤਾ, ਜਿਸ ਕਾਰਨ ਏ.ਸੀ. ਕੋਚ ਦੇ ਸ਼ੀਸ਼ੇ ਟੁੱਟ ਗਏ। ਮਾਮਲੇ ਸਬੰਧੀ ਯਾਤਰੀ ਵੱਲੋਂ ਰੇਲਵੇ ਵਿਭਾਗ ਕੋਲ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਤੇ ਕਾਰਵਾਈ ਕਰਦਿਆਂ ਰੇਲਵੇ ਪੁਲਸ ਨੇ ਟਰੈਕ ਪਾਰ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਅਤੇ ਉਨ੍ਹਾਂ ’ਚੋਂ ਕੁਝ ਦੇ ਮੋਬਾਈਲ ਵੀ ਜ਼ਬਤ ਕੀਤੇ।
ਜਾਣਕਾਰੀ ਅਨੁਸਾਰ ਗੌਰਵ ਬਾਂਸਲ ਵੱਲੋਂ ਰੇਲਵੇ ਵਿਭਾਗ ਨੂੰ ਕੀਤੀ ਗਈ ਆਨਲਾਈਨ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਉਹ 12 ਜੁਲਾਈ ਦੀ ਰਾਤ ਕਰੀਬ ਸਾਢੇ ਅੱਠ ਵਜੇ ਸ਼ਤਾਬਦੀ ਰਾਹੀਂ ਸਫ਼ਰ ਕਰ ਰਹੇ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਚੱਲਦੀ ਟ੍ਰੇਨ ’ਤੇ ਪਥਰਾਅ ਕੀਤਾ, ਜਿਨ੍ਹਾਂ ’ਚੋਂ ਇਕ ਪੱਥਰ ਇਕ ਕੋਚ ਦੀ ਖਿੜਕੀ ’ਤੇ ਵੱਜਿਆ, ਜਿਸ ਨਾਲ ਖਿੜਕੀ ਦੇ ਸ਼ੀਸ਼ੇ ਟੁੱਟ ਗਏ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਇਸ ਮਾਮਲੇ ਸਬੰਧੀ ਆਨਲਾਈਨ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਰੇਲਵੇ ਪੁਲਸ ਨੇ ਬੀਤੀ ਸ਼ਾਮ ਪਟੜੀ ਪਾਰ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਅਤੇ ਮੋਬਾਈਲ ਫ਼ੋਨ ਜ਼ਬਤ ਕਰ ਲਏ। ਲੋਕਾਂ ਤੋਂ ਜ਼ਬਤ ਕੀਤੇ ਗਏ ਇਹ ਮੋਬਾਈਲ ਅਦਾਲਤ ’ਚ ਚਲਾਨ ਪੇਸ਼ ਕਰਨ ਤੋਂ ਬਾਅਦ ਹੀ ਵਾਪਸ ਕੀਤੇ ਜਾਣਗੇ।
ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਏ.ਐੱਸ.ਆਈ. ਸੱਤਿਅਮ ਕੁਮਾਰ ਨੇ ਲੋਕਾਂ ਨੂੰ ਰੇਲਵੇ ਟ੍ਰੈਕ ਅਤੇ ਹੋਰ ਰੇਲਵੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰੇਲਵੇ ਟ੍ਰੈਕ ’ਤੇ ਕੁਝ ਕਰਦਾ ਹੈ ਜਾਂ ਰੇਲਵੇ ਲਾਈਨ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਮਾਮਲਾ ਦਰਜ ਕੀਤਾ ਜਾਵੇਗਾ। ਜਿਸ ’ਚ ਜੁਰਮਾਨੇ ਦੇ ਨਾਲ-ਨਾਲ ਸਜ਼ਾ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ- ਸਵਾਰੀ ਨੂੰ ਲੈ ਕੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਆਟੋ ਚਾਲਕ ਦੇ ਮੁੱਕਿਆਂ ਨਾਲ ਈ-ਰਿਕਸ਼ਾ ਚਾਲਕ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e