ਦਿਨ ਦਿਹਾੜੇ ਚੋਰ ਨੇ ਘਰ ''ਚ ਵੜ ਕੇ ਕੀਤੀ ਚੋਰੀ ਮੋਬਾਈਲ ਤੇ ਨਕਦੀ ਲੈ ਕੇ ਫਰਾਰ

Sunday, Feb 01, 2026 - 07:21 PM (IST)

ਦਿਨ ਦਿਹਾੜੇ ਚੋਰ ਨੇ ਘਰ ''ਚ ਵੜ ਕੇ ਕੀਤੀ ਚੋਰੀ ਮੋਬਾਈਲ ਤੇ ਨਕਦੀ ਲੈ ਕੇ ਫਰਾਰ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਇਲਾਕੇ ਅੰਦਰ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਤੇ ਚੋਰ ਬੇਖੌਫ ਹੋ ਕੇ ਆਏ ਨਾ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦੇ ਰਹੇ ਹਨ ਤੇ ਉਨ੍ਹਾਂ ਨੂੰ ਪੁਲਸ ਪ੍ਰਸ਼ਾਸਨ ਦਾ ਕੋਈ ਡਰ ਖੌਫ ਨਹੀਂ ਹੈ ਤੇ ਪੁਲਸ ਪ੍ਰਸ਼ਾਸਨ ਵੀ ਹੱਥਾਂ ਤੇ ਹੱਥ ਧਰ ਕੇ ਖਾਲੀ ਬੈਠੀ ਹੋਈ ਜਿਸ ਕਾਰਨ ਚੋਰਾਂ ਦੇ ਲਗਾਤਾਰ ਹੌਸਲੇ ਬੁਲੰਦ ਹੋ ਰਹੇ ਹਨ। 

ਬੀਤੇ ਸ਼ਨੀਵਾਰ ਦੀ ਦੁਪਹਿਰ ਨੂੰ ਗਰੀਨ ਐਵਨਿਊ ਕਲੋਨੀ 'ਚ ਦਿਨ ਦਿਹਾੜੇ ਚੋਰ ਘਰ 'ਚ ਵੜ ਕੇ ਮੋਬਾਈਲ ਫੋਨ ਤੇ ਕੁਝ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ। ਚੋਰ ਦੀ ਫੋਟੋ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਦਾ ਕੰਮ ਕਰਦੇ ਲਾਡੀ ਧਵਨ ਨੇ ਦੱਸਿਆ ਸੀ ਉਹ ਗਰੀਨ ਐਵਨਿਊ ਕਲੋਨੀ ਵਿੱਚ ਰਹਿੰਦੇ ਹਨ ਤੇ ਬੀਤੇ ਸ਼ਨੀਵਾਰ ਦੀ ਦੁਪਹਿਰ ਨੂੰ 3 ਵਜੇ ਦੇ ਕਰੀਬ ਚੋਰ ਉਸ ਦੀ ਕੋਠੀ ਚ ਬਾਹਰ ਦਾ ਗੇਟ ਖੋਲ ਕੇ ਅੰਦਰ ਦਾਖਲ ਹੋਇਆ ਕਿਉਂਕਿ ਉਸ ਦੇ ਕੁਝ ਪਰਿਵਾਰ ਦੇ ਮੈਂਬਰ ਬਾਜ਼ਾਰ ਗਏ ਹੋਏ ਸਨ ਤੇ ਦਰਵਾਜਾ ਬਾਹਰੋਂ ਬੰਦ ਕਰ ਕੇ ਚਲੇ ਗਏ ਸਨ ਤੇ ਕੁਝ ਮੈਂਬਰ ਅੰਦਰ ਕੰਮ ਕਰ ਰਹੇ ਸਨ ਤੇ ਇਸ ਦੌਰਾਨ ਘਰ ਦੀ ਲੋਬੀ 'ਚ ਪਿਆ ਮੋਬਾਈਲ ਫੋਨ ਤੇ 5 ਹਜ਼ਾਰ ਰੁਪਏ ਚੋਰ ਚੋਰੀ ਕਰਕੇ ਫਰਾਰ ਹੋ ਗਿਆ। ਗੁਆਂਢੀ ਦੀ ਕੋਠੀ ਦੇ ਬਾਹਰ ਲੱਗੇ ਸੀਸੀ ਟੀਵੀ ਕੈਮਰੇ ਚ ਇਹ ਘਟਨਾ ਕੈਦ ਹੋ ਗਈ। 

ਲਾਡੀ ਧਵਨ ਨੇ ਦੱਸਿਆ ਕਿ ਇਸ ਗਲੀ 'ਚ ਹੀ ਇਲਾਕੇ ਦੇ ਡੀਐੱਸਪੀ ਰਾਜਵੀਰ ਸਿੰਘ ਰਹਿੰਦੇ ਹਨ ਤੇ ਉਨ੍ਹਾਂ ਦੀ ਕੋਠੀ ਤੋਂ ਮਹਿਜ ਕੁਝ ਹੀ ਮੀਟਰ ਦੀ ਦੂਰੀ ਤੇ ਸਾਹਮਣੇ ਵਾਲੇ ਕੋਠੀ ਚ ਹੀ ਰਹਿੰਦੇ ਹਨ ਜੇ ਚੋਰਾਂ ਨੂੰ ਪੁਲਸ ਪ੍ਰਸ਼ਾਸਨ ਦਾ ਕੋਈ ਡਰ ਖੌਫ ਨਹੀਂ ਹੈ ਤਾਂ ਅਸੀਂ ਤਾਂ ਆਮ ਲੋਕ ਹਾਂ। ਉਨ੍ਹਾਂ ਨੇ ਕਿਹਾ ਕਿ ਜੋ ਵੀ ਚੋਰ ਨੂੰ ਲੱਭ ਕੇ ਤੇ ਉਸ ਦਾ ਪਤਾ ਦੱਸੇਗਾ ਤਾਂ ਉਸ ਨੂੰ ਨਕਦ 5 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਤੇ ਪੀੜਿਤ ਨੇ ਪੁਲਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਚੋਰ ਨੂੰ ਜਲਦੀ ਫੜਿਆ ਜਾਵੇ ਤੇ ਉਸਦਾ ਚੋਰੀ ਹੋਇਆ ਸਮਾਨ ਚੋਰ ਕੋਲੋਂ ਬਰਾਮਦ ਕਰਕੇ ਵਾਪਸ ਕੀਤਾ ਜਾਵੇ। ਪੀੜਿਤ ਨੇ ਕਿਹਾ ਸੀ ਉਸ ਦਾ 20 ਹਜ਼ਾਰ ਰੁਪਏ ਦਾ ਮੋਬਾਇਲ ਸੀ ਤੇ 5 ਹਜ਼ਾਰ ਰੁਪਏ ਕੈਸ਼ ਕੁਲ 25 ਹਜ਼ਾਰ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News