ਜੰਗਲੀ ਜੀਵ ਰੇਂਜ ਹਰੀਕੇ ਤੇ ਜੰਗਲੀ ਜੀਵ ਮੰਡਲ ਫ਼ਿਰੋਜ਼ਪੁਰ ਨੇ 2 ਲੱਖ ਮੱਛੀਆਂ ਦੇ ਪੂੰਗ ਬਿਆਸ ਦਰਿਆ ''ਚ ਛੱਡੇ
Wednesday, Mar 25, 2026 - 12:24 PM (IST)
ਹਰੀਕੇ ਪੱਤਣ(ਸਾਹਿਬ ਸੰਧੂ)-ਪੰਛੀ ਰੱਖ ਹਰੀਕੇ ਵਿਚ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਦੀ ਕੁਦਰਤੀ ਜੈਵਿਕ ਵਿਭਿੰਨਤਾ ਨੂੰ ਸੁਰਜੀਤ ਕਰਨ ਅਤੇ ਦਰਿਆਈ ਵਾਤਾਵਰਨ ਨੂੰ ਸੰਤੁਲਤ ਬਣਾਏ ਰੱਖਣ ਲਈ ਜੰਗਲੀ ਜੀਵ ਰੇਂਜ ਹਰੀਕੇ, ਜੰਗਲੀ ਜੀਵ ਮੰਡਲ ਫਿਰੋਜ਼ਪੁਰ ਵੱਲੋਂ ਇਕ ਮਹੱਤਵਪੂਰਨ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਵਣ ਮੰਡਲ ਅਫ਼ਸਰ ਜੰਗਲੀ ਜੀਵ ਮੰਡਲ ਫਿਰੋਜ਼ਪੁਰ ਹਰਪ੍ਰੀਤ ਕੌਰ ਆਈ.ਐੱਫ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜੰਗਲੀ ਜੀਵ ਰੇਂਜ ਹਰੀਕੇ ਵੱਲੋਂ ਪਿੰਡ ਕੰਬੋਅ ਢਾਏ ਵਾਲਾ ਵਿਖੇ ਬਿਆਸ ਦਰਿਆ ਵਿਚ ਲੱਗਭਗ 2 ਲੱਖ ਮੱਛੀਆਂ ਦੇ ਪੂੰਗ (ਫਿਸ਼ ਸੀਡ) ਛੱਡੇ ਗਏ।
ਇਹ ਵੀ ਪੜ੍ਹੋ-ਪੰਜਾਬ 'ਚ ਅੱਜ ਤੋਂ 28 ਮਾਰਚ ਤੱਕ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਇਸ ਮੁਹਿੰਮ ਦੀ ਅਗਵਾਈ ਵਣ ਰੇਂਜ ਅਫ਼ਸਰ, ਜੰਗਲੀ ਜੀਵ ਰੇਂਜ ਹਰੀਕੇ ਕਮਲਜੀਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਰੇਂਜ ਅਫ਼ਸਰ ਨੇ ਦੱਸਿਆ ਕਿ ਦਰਿਆ ਵਿਚ ਮੁੱਖ ਤੌਰ ’ਤੇ ਰੋਹੂ, ਕਤਲਾ ਅਤੇ ਮੁਰਾਖ ਪ੍ਰਜਾਤੀਆਂ ਦੇ ਪੂੰਗ ਛੱਡੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮੱਛੀਆਂ ਦਰਿਆਈ ਪ੍ਰਣਾਲੀ ਵਿਚ “ਕਲੀਨਿੰਗ ਏਜੰਟ” ਵਜੋਂ ਕੰਮ ਕਰਦੀਆਂ ਹਨ ਅਤੇ ਪਾਣੀ ਵਿਚ ਮੌਜੂਦ ਵਾਧੂ ਜੈਵਿਕ ਪਦਾਰਥਾਂ ਨੂੰ ਖਾ ਕੇ ਪਾਣੀ ਦੀ ਕੁਦਰਤੀ ਸਫ਼ਾਈ ਨੂੰ ਬਰਕਰਾਰ ਰੱਖਦੀਆਂ ਹਨ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਕਦਮ ਦਾ ਮੂਲ ਉਦੇਸ਼ ਸਿਰਫ਼ ਮੱਛੀਆਂ ਦੀ ਗਿਣਤੀ ਵਧਾਉਣਾ ਹੀ ਨਹੀਂ, ਸਗੋਂ ਪੂਰੇ ਦਰਿਆਈ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ। ਮੱਛੀਆਂ ਦੀ ਵਾਧੂ ਉਪਲੱਬਧਤਾ ਨਾਲ ਦਰਿਆ ਵਿਚ ਰਹਿਣ ਵਾਲੇ ਹੋਰ ਜਲ ਜੀਵਾਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਪ੍ਰਵਾਸੀ ਪੰਛੀਆਂ ਲਈ ਭੋਜਨ ਦੀ ਲੜੀ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ- DM ਰੰਧਾਵਾ ਪੋਸਟਮਾਰਟਮ ਮੁਕੰਮਲ, ਵੀਡੀਓਗ੍ਰਾਫੀ ਨਾਲ ਪਾਰਦਰਸ਼ੀ ਕਾਰਵਾਈ
ਇਸ ਦੇ ਨਾਲ ਹੀ, ਇਹ ਉਪਰਾਲਾ ਦਰਿਆ ਦੇ ਕੁਦਰਤੀ ਸੰਤੁਲਨ ਨੂੰ ਮੁੜ ਸਥਾਪਤ ਕਰਨ, ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਅਤੇ ਜੈਵਿਕ ਵਿਭਿੰਨਤਾ ਨੂੰ ਵਧਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਮੌਕੇ ’ਤੇ ਫੀਲਡ ਸਟਾਫ਼ ਵਿਚ ਰਾਜਵਿੰਦਰ ਕੌਰ (ਵਣ ਗਾਰਡ), ਹਰਮਿੰਦਰ ਸਿੰਘ (ਵਣ ਗਾਰਡ), ਲਖਵੀਰ ਸਿੰਘ (ਬੇਲਦਾਰ) ਸਮੇਤ ਹੋਰ ਕਰਮਚਾਰੀ ਵੀ ਹਾਜ਼ਰ ਰਹੇ। ਜੰਗਲੀ ਜੀਵ ਰੇਂਜ ਹਰੀਕੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਦਰਿਆਈ ਜੀਵਾਂ ਦੀ ਸੁਰੱਖਿਆ ਵਿਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣ ਅਤੇ ਕੁਦਰਤੀ ਸੰਸਾਧਨਾਂ ਦੀ ਰੱਖਿਆ ਵਿਚ ਆਪਣਾ ਯੋਗਦਾਨ ਪਾਉਣ।
ਇਹ ਵੀ ਪੜ੍ਹੋ- ਪੰਜਾਬ ਦੇ ਕਿਸਾਨਾਂ ਨੇ ਜਾਮ ਕਰ'ਤਾ ਰੇਲਵੇ ਟ੍ਰੈਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
