ਵਧਦਾ ਜਾ ਰਿਹੈ ਚੋਰਾਂ ਦਾ ਆਤੰਕ, ਇਕੋ ਰਾਤ ''ਚ ਪੈਟਰੋਲ ਪੰਪ ਤੇ ਸ਼ੈਲਰਾਂ ਨੂੰ ਬਣਾਇਆ ਨਿਸ਼ਾਨਾ
Tuesday, Jan 07, 2025 - 08:28 PM (IST)
ਬਾਘਾਪੁਰਾਣਾ (ਅਜੇ ਅਗਰਵਾਲ, ਕਸ਼ਿਸ਼ ਸਿੰਗਲਾ)- ਬਾਘਾਪੁਰਾਣਾ ਸ਼ਹਿਰ 'ਚ ਵੱਡੇ ਪੱਧਰ 'ਤੇ ਚੋਰੀਆਂ ਅਤੇ ਡਕੈਤੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਕਾਰਨ ਲੋਕਾਂ ਦੇ ਮਨਾਂ 'ਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੀ 5 ਜਨਵਰੀ ਨੂੰ ਮੁੱਦਕੀ ਰੋਡ 'ਤੇ ਸ਼ੈਲਰ, ਆੜ੍ਹਤ, ਪੈਟਰੋਲ ਪੰਪਾ 'ਤੇ ਚੋਰਾਂ ਨੇ ਧਾਵਾ ਬੋਲਿਆ ਸੀ, ਜਿਸ ਤੋਂ ਹਾਲੇ ਲੋਕ ਉੱਭਰ ਨਹੀਂ ਪਾਏ ਸੀ ਕਿ ਉਸ ਤੋਂ ਬਾਅਦ ਮੰਗਲਵਾਰ ਸਵੇਰੇ ਕਰੀਬ 4 ਵਜੇ ਚੋਰਾਂ ਨੇ ਇਕ ਹੋਰ ਕਾਂਡ ਕਰ ਦਿੱਤਾ।
ਜਾਣਕਾਰੀ ਮੁਤਾਬਕ ਚੋਰਾਂ ਨੇ ਨਿਹਾਲ ਸਿੰਘ ਵਾਲਾ ਰੋਡ ਅਤੇ ਮਾਣੂੰਕੇ ਵਿਖੇ ਸ਼ੈਲਰਾਂ ਤੇ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾ ਕੇ 4 ਥਾਂਵਾਂ 'ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਵਾਰਦਾਤ ਕਾਰਨ ਮਾਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਵਪਾਰ ਮੰਡਲ ਵੱਲੋਂ ਵੀ ਰੋਸ ਜਤਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਚੋਰ ਇਕ ਸ਼ੈਲਰ ਦੀ ਸੇਫ਼ ਵੀ ਚੁੱਕ ਕੇ ਲੈ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਰਾਤ ਨੂੰ ਵੀ ਲੱਗਣਗੇ ਨਾਕੇ, DGP ਨੇ ਜਾਰੀ ਕਰ'ਤੇ ਸਖ਼ਤ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e