ਸਹੇਲੀ ਨੂੰ ਮਿਲਣ ਗਈ ਵਿਧਵਾ ਔਰਤ ਦੇ ਘਰ ਚੋਰਾਂ ਨੇ ਲਾਈ ਸੰਨ੍ਹ
Wednesday, Aug 31, 2022 - 08:31 PM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਵਾਰਡ ਨੰ. 17 'ਚ ਵਿਧਵਾ ਔਰਤ ਆਪਣੀ ਸਹੇਲੀ ਦੇ ਘਰ ਗਈ ਸੀ ਤਾਂ ਪਿੱਛੋਂ ਚੋਰਾਂ ਨੇ ਘਰ ਦਾ ਸਾਮਾਨ ਗੁੱਲ ਕਰ ਦਿੱਤਾ। ਇਸ ਸਬੰਧੀ ਸਿਟੀ ਪੁਲਸ ਨੂੰ ਦਿੱਤੀ ਸੂਚਨਾ ਦੇ ਆਧਾਰ 'ਤੇ ਕਿਰਨਪਾਲ ਵਿਧਵਾ ਬਿੰਦਰ ਸਿੰਘ ਜੋ ਆਪਣੇ ਘਰ ਜਿੰਦਰਾ ਲਗਾ ਕੇ ਸਹੇਲੀ ਦੇ ਘਰ ਗਈ ਸੀ ਤਾਂ ਪਿੱਛੋਂ ਗੁਆਂਢੀਆਂ ਨੇ ਦੱਸਿਆ ਕਿ ਤੇਰੇ ਘਰ ਦਾ ਸਾਮਾਨ ਖਿਲਰਿਆ ਪਿਆ ਹੈ, ਜਿਸ 'ਤੇ ਜਾਂਚ ਕਰਨ 'ਤੇ ਗੈਸ ਸਿਲੰਡਰ, ਇਨਵਰਟਰ, ਕੱਪੜੇ, ਭਾਂਡੇ ਤੇ ਨਕਦੀ ਦੀ ਚੋਰੀ ਹੋ ਚੁੱਕੀ ਸੀ, ਜਿਸ ਦਾ ਕੁੱਲ ਨੁਕਸਾਨ 75000 ਰੁਪਏ ਦੱਸਿਆ ਜਾ ਰਿਹਾ ਹੈ। ਸਹਾਇਕ ਥਾਣੇਦਾਰ ਭੋਲਾ ਸਿੰਘ ਨੇ ਕਿਰਨਪਾਲ ਤੇ ਗੁਆਂਢੀ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 457, 380 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਚੋਰ ਦੇ ਹੱਥਾਂ ਦੀ ਸਫ਼ਾਈ, ਕੁਝ ਹੀ ਮਿੰਟਾਂ 'ਚ ਲੈ ਗਿਆ Bullet, CCTV 'ਚ ਕੈਦ ਹੋਈ ਘਟਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।