ਚੋਰਾਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕੀਤੀ ਲੱਖਾਂ ਦੀ ਚੋਰੀ

11/12/2019 10:41:56 AM

ਰਾਜਪੁਰਾ (ਮਸਤਾਨਾ, ਨਿਰਦੋਸ਼)—ਬੀਤੀ ਰਾਤ ਪੁਰਾਣਾ ਰਾਜਪੁਰਾ ਸਥਿਤ ਇਕ ਸੁਨਿਆਰੇ ਦੀ ਦੁਕਾਨ ਵਿਚੋਂ ਚੋਰ ਛੱਤ ਰਾਹੀਂ ਅੰਦਰ ਦਾਖਲ ਹੋਏ। ਦੁਕਾਨ ਵਿਚੋਂ 2 ਕਿਲੋ ਸੋਨਾ, 45 ਕਿਲੋ ਚਾਂਦੀ ਅਤੇ 2 ਲੱਖ 20 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ। ਜਾਣਕਾਰੀ ਅਨੁਸਾਰ ਪ੍ਰਕਾਸ਼ ਜਿਊਲਰਜ਼ ਦੇ ਮਾਲਕ ਰਾਜਕੁਮਾਰ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਵਾਂਗ ਆਪਣੀ ਦੁਕਾਨ ਬੰਦ ਕਰ ਕੇ ਚਲਾ ਗਿਆ ਸੀ। ਜਦੋਂ ਸਵੇਰੇ ਸਾਡੇ ਮੁਲਾਜ਼ਮ ਨੇ ਆ ਕੇ ਸ਼ਟਰ ਖੋਲ੍ਹਿਆ ਤਾਂ ਦੁਕਾਨ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਲਾਕਰ ਵੀ ਖੁੱਲ੍ਹਾ ਸੀ। ਉਸ ਵਿਚ ਪਏ 2 ਕਿਲੋ ਸੋਨੇ ਅਤੇ 45 ਕਿਲੋ ਚਾਂਦੀ ਗਹਿਣਿਆਂ ਨਾਲ ਪਏ 2 ਲੱਖ 20 ਹਜ਼ਾਰ ਰੁਪਏ ਵੀ ਚੋਰੀ ਕਰ ਕੇ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਚੋਰ ਛੱਤ ਦੇ ਰਸਤਿਓਂ ਦੁਕਾਨ 'ਚ ਦਾਖਲ ਹੋਏ। ਜਾਂਦੇ ਹੋਏ ਦੁਕਾਨ ਵਿਚ ਲੱਗਾ ਡੀ. ਵੀ. ਆਰ. ਵੀ. ਨਾਲ ਲੈ ਗਏ। ਸੂਚਨਾ ਮਿਲਦੇ ਹੀ ਪੁਲਸ ਹਰਕਤ ਵਿਚ ਆ ਗਈ। ਰਾਜਪੁਰਾ ਪੁਲਸ ਨਾਲ ਸੀ. ਆਈ. ਏ. ਸਟਾਫ ਪਟਿਆਲਾ ਦੀ ਫੋਰਸ ਮੌਕੇ 'ਤੇ ਪੁੱਜ ਗਈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News