ਚੋਰਾਂ ਵਲੋਂ ਠੇਕੇ ਦਾ ਸ਼ਟਰ ਤੋੜ ਕੇ 48 ਸ਼ਰਾਬ ਦੀਆਂ ਪੇਟੀਆਂ ਚੋਰੀ

Thursday, Oct 08, 2020 - 04:13 PM (IST)

ਚੋਰਾਂ ਵਲੋਂ ਠੇਕੇ ਦਾ ਸ਼ਟਰ ਤੋੜ ਕੇ 48 ਸ਼ਰਾਬ ਦੀਆਂ ਪੇਟੀਆਂ ਚੋਰੀ

ਜੈਤੋ (ਵੀਰਪਾਲ/ਗੁਰਮੀਤਪਾਲ): ਲੰਘੀ ਰਾਤ ਚੋਰਾਂ ਵਲੋਂ ਦੇਸ਼ੀ ਸ਼ਰਾਬ ਦੇ ਠੇਕੇ ਦਾ ਸ਼ਟਰ ਭੰਨ ਕੇ ਸ਼ਰਾਬ ਦੀਆਂ 48 ਪੇਟੀਆਂ ਦੇ ਕਰੀਬ ਚੋਰੀ ਹੋਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਜਾਣਕਾਰੀ ਅਨੁਸਾਰ ਚੋਰਾਂ ਵਲੋਂ ਪਿੰਡ ਨਿਆਮੀਵਾਲਾ(ਬਹਿਬਲ ਖੁਰਦ) ਦੇ ਠੇਕੇ ਦਾ ਸ਼ਟਰ ਰਾਡ ਨਾਲ ਉਪਰ ਚੁੱਕਿਆ ਅਤੇ ਉਸ 'ਚ 3 ਖਾਸੇ (ਸ਼ਰਾਬ) ਦੀਆਂ, ਸੌਫ ਦੀਆਂ 28 ਪੇਟੀਆਂ, ਕੈਸ਼ ਦੀਆਂ 6 ਪੇਟੀਆਂ, ਆਲ ਸ਼ੀਜਨ ਦੀ 1 ਪੇਟੀ, ਰਾਇਲ ਸਟੈਗ 1 ਪੇਟੀ, ਬੀਅਰ ਦੀਆਂ, 2 ਬੀਅਰ ਕੈਨ ਦੀਆਂ, 2 ਪੇਟੀਆਂ, ਸੌਫੀ ਅੱਧਾ ਇਕ ਪੇਟੀ ਅਤੇ ਸੌਫੀ ਪਊਆ ਦੀ ਇਕ ਪੇਟੀ, ਕੈਸ਼ ਪਾਊਆ ਦੀਆਂ 4 ਪੇਟੀਆਂ ਚੋਰੀ ਕੀਤੀਆਂ। ਇਸ ਸਬੰਧੀ ਚੌਂਕੀ ਇੰਚਾਰਜ ਬਰਗਾੜੀ ਹਰਪ੍ਰੇਮ ਸਿੰਘ ਦੱਸਿਆਂ ਹੈ ਕਿ ਲੰਘੀ ਰਾਤ ਚੋਰਾਂ ਵੱਲੋਂ ਸਰਾਬ ਦਾ ਠੇਕਾ ਭੰਨ ਕੇ ਮੀਲਤੀ 1,63,000/ਰੁਪਏ ਦੀ ਸ਼ਰਾਬ ਚੋਰੀ ਕਰਕੇ ਲੈ ਕੇ ਗਏ।


author

Shyna

Content Editor

Related News