ਟ੍ਰੈਕ ''ਤੇ ਚੱਲ ਰਹੀ ਕੁੜੀ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਆਇਆ ਟ੍ਰੇਨ ਦੀ ਲਪੇਟ ''ਚ, ਦੋਵਾਂ ਦੀ ਹੋਈ ਮੌਤ

Tuesday, Feb 06, 2024 - 03:10 AM (IST)

ਟ੍ਰੈਕ ''ਤੇ ਚੱਲ ਰਹੀ ਕੁੜੀ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਆਇਆ ਟ੍ਰੇਨ ਦੀ ਲਪੇਟ ''ਚ, ਦੋਵਾਂ ਦੀ ਹੋਈ ਮੌਤ

ਮੋਹਾਲੀ (ਸੰਦੀਪ) : ਪਿੰਡ ਜਗਤਪੁਰਾ ਅਤੇ ਫੈਦਾ ਦੇ ਨਾਲ ਲੱਗਦੇ ਰੇਲਵੇ ਟ੍ਰੈਕ ’ਤੇ ਸੋਮਵਾਰ ਦੁਪਹਿਰ ਇਕ ਨੌਜਵਾਨ ਅਤੇ ਕੁੜੀ ਵੱਲੋਂ ਟ੍ਰੇਨ ਅੱਗੇ ਛਾਲ ਮਾਰਨ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਰੇਲਵੇ ਪੁਲਸ ਦੀ ਜਾਂਚ ਦੌਰਾਨ ਹਾਦਸੇ ਵਿਚ ਜਾਨ ਗਵਾਉਣ ਵਾਲੀ ਕੁੜੀ ਦੀ ਪਛਾਣ ਪਿੰਡ ਫੈਦਾ ਦੀ ਰਹਿਣ ਵਾਲੀ ਅੰਜਲੀ (19) ਵਜੋਂ ਹੋਈ ਹੈ, ਜੋ ਕਿ ਮੂਲ ਰੂਪ ਤੋਂ ਉਨਾਵ ਯੂ.ਪੀ. ਦੀ ਹੈ, ਜਦਕਿ ਨੌਜਵਾਨ ਦੀ ਪਛਾਣ ਮੋਹਾਲੀ ਦੇ ਪਿੰਡ ਕੈਮਬਾਲਾ ਦੇ ਰਹਿਣ ਵਾਲੇ ਸ਼ਿਵਮ (19) ਵਜੋਂ ਹੋਈ ਹੈ, ਜੋ ਕਿ ਮੂਲ ਰੂਪ 'ਚ ਹਰਦੋਈ ਯੂ.ਪੀ. ਦਾ ਰਹਿਣ ਵਾਲਾ ਸੀ।

ਹਾਦਸੇ ਦਾ ਪਤਾ ਲੱਗਦਿਆਂ ਹੀ ਰੇਲਵੇ ਪੁਲਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਫੇਸ-6 ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤੀਆਂ ਹਨ। ਜਾਂਚ ਅਧਿਕਾਰੀ ਅਨੁਸਾਰ ਮੰਗਲਵਾਰ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਸ ਪੋਸਟਮਾਰਟਮ ਕਰਵਾਏਗੀ।

ਇਹ ਵੀ ਪੜ੍ਹੋ- ਗੱਲਬਾਤ ਹੋਈ ਬੰਦ ਤਾਂ ਗੁੱਸੇ 'ਚ ਆ ਕੇ ਨੌਜਵਾਨ ਨੇ ਕਰ'ਤਾ ਕਾਂਡ, ਔਰਤ ਦੇ ਫਲੈਟ ਨੂੰ ਹੀ ਲਾ ਦਿੱਤੀ ਅੱਗ

ਮ੍ਰਿਤਕ ਸ਼ਿਵਮ ਦੇ ਸਾਥੀ ਲਾਲੂ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਸ਼ਿਵਮ ਉਨ੍ਹਾਂ ਦੇ ਨਾਲ ਹੀ ਪਿੰਡ ਫੈਦਾ ਵਿਖੇ ਕੱਪੜੇ ਲੈਣ ਲਈ ਜਾ ਰਿਹਾ ਸੀ। ਸਾਰੇ ਲੋਕ ਪਿੰਡ ਫੈਦਾ ਤੋਂ ਜਾਣ ਲਈ ਟ੍ਰੈਕ ਤੋਂ ਹੇਠਾਂ ਉੱਤਰ ਰਹੇ ਸਨ। ਇਸ ਦੌਰਾਨ ਸ਼ਿਵਮ ਨੇ ਇਕ ਕੁੜੀ ਨੂੰ ਰੇਲਵੇ ਟ੍ਰੈਕ ਵਿਚ ਚੱਲਦੇ ਦੇਖਿਆ ਤਾਂ ਉਹ ਉਸ ਨੂੰ ਆਵਾਜ਼ ਮਾਰ ਕੇ ਟ੍ਰੈਕ ਤੋਂ ਹਟਣ ਲਈ ਕਹਿਣ ਲੱਗਾ। ਜਦੋਂ ਕੁੜੀ ਨਹੀਂ ਹਟੀ ਤਾਂ ਸ਼ਿਵਮ ਉਸ ਨੂੰ ਬਚਾਉਣ ਲਈ ਖੁਦ ਵੀ ਟ੍ਰੈਕ ’ਤੇ ਚਲਾ ਗਿਆ। ਰੇਲਗੱਡੀ ਨੇ ਦੋਵਾਂ ਨੂੰ ਲਪੇਟ ਵਿਚ ਲੈ ਲਿਆ।

ਕੱਪੜੇ ਖਰੀਦਣ ਲਈ ਕੰਮ ਤੋਂ ਕੀਤੀ ਸੀ ਛੁੱਟੀ
ਸ਼ਿਵਮ ਦੀ ਭੈਣ ਰਿੰਕੀ ਨੇ ਦੱਸਿਆ ਸ਼ਿਵਮ ਫੇਸ-6 ਸਥਿਤ ਇਕ ਸੀ.ਸੀ.ਟੀ.ਵੀ. ਬਣਾਉਣ ਵਾਲੀ ਫਰਮ ਵਿਚ ਮਸ਼ੀਨ ਆਪ੍ਰੇਟਰ ਦਾ ਕੰਮ ਕਰਦਾ ਸੀ। ਉਹ ਬਹੁਤ ਮਿਹਨਤੀ ਸੀ ਤੇ ਸਵੇਰੇ 9 ਤੋਂ ਸ਼ਾਮ 5.30 ਵਜੇ ਤਕ ਦੀ ਸ਼ਿਫਟ ਖਤਮ ਹੋਣ ਤੋਂ ਬਾਅਦ 3 ਘੰਟੇ ਹੋਰ ਫਰਮ ਵਿਚ ਕੰਮ ਕਰਦਾ ਸੀ। ਸੋਮਵਾਰ ਸਵੇਰੇ ਉਹ ਕੰਮ ’ਤੇ ਨਹੀਂ ਗਿਆ ਸੀ। ਉਹ ਕਹਿ ਰਿਹਾ ਸੀ ਕਿ ਉਸ ਨੇ ਆਪਣੇ ਲਈ ਨਵੇਂ ਕੱਪੜੇ ਲੈਣੇ ਹਨ। ਉਹ ਸਵੇਰੇ ਘਰੋਂ ਕੱਪੜੇ ਖਰੀਦਣ ਲਈ ਆਪਣੇ ਰਿਸ਼ਤੇਦਾਰ ਲਾਲੂ ਨਾਲ ਨਿਕਲਿਆ ਸੀ।

ਇਹ ਵੀ ਪੜ੍ਹੋ- ਉੱਤਰਾਖੰਡ 'ਚ ਆਦਮਖ਼ੋਰ ਤੇਂਦੁਏ ਦਾ ਕਹਿਰ, 2 ਮਾਸੂਮਾਂ ਨੂੰ ਬਣਾਇਆ ਸ਼ਿਕਾਰ, ਤੇਂਦੁਏ ਨੂੰ ਮਾਰਨ ਦੇ ਆਦੇਸ਼ ਜਾਰੀ

ਰੇਲਗੱਡੀ ਡਰਾਈਵਰ ਦਾ ਦਾਅਵਾ-ਲੜਕੀ-ਲੜਕੇ ਨੇ ਰੇਲਗੱਡੀ ਅੱਗੇ ਮਾਰੀ ਛਾਲ
ਉਥੇ ਹੀ ਰੇਲਵੇ ਪੁਲਸ ਨੇ ਜਦੋਂ ਇਸ ਸਬੰਧੀ ਰੇਲਗੱਡੀ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਸ ਨੇ ਦਾਅਵਾ ਕੀਤਾ ਕਿ ਲੜਕੇ-ਲੜਕੀ ਨੇ ਅਚਾਨਕ ਗੱਡੀ ਅੱਗ ਆ ਕੇ ਛਾਲ ਮਾਰੀ ਹੈ। ਹਾਲਾਂਕਿ ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਇਸ ਗੱਲ ਦਾ ਪਤਾ ਲਾ ਰਹੀ ਹੈ ਕਿ ਇਹ ਹਾਦਸਾ ਹੈ ਜਾਂ ਦੋਵਾਂ ਨੇ ਖੁਦਕੁਸ਼ੀ ਕੀਤੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਪਤਾ ਪੁਲਸ ਆਪਣੀ ਜਾਂਚ ਦੌਰਾਨ ਲਾਏਗੀ।

ਇਹ ਵੀ ਪੜ੍ਹੋ- ਚਾਈਨਾ ਡੋਰ ਨੇ ਕੱਟਿਆ ਮਾਸੂਮ ਦਾ ਗਲਾ, ਸਾਹ ਦੀ ਨਾਲੀ ਤੱਕ ਲੱਗਿਆ ਡੂੰਘਾ ਕੱਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News