ਮਲਬੇ ਹੇਠਾਂ ਆਉਣ ਕਾਰਨ ਘਰ ਦਾ ਸਮਾਨ ਟੁੱਟਿਆ, ਪੀੜਤ ਪਰਿਵਾਰ ਨੇ ਮੁਆਵਜ਼ੇ ਦੀ ਕੀਤੀ ਮੰਗ

07/14/2020 4:32:28 PM

ਜਲਾਲਾਬਾਦ(ਨਿਖੰਜ) - ਜਲਾਲਾਬਾਦ ਹਲਕੇ ਅੰਦਰ 2 ਦਿਨ ਪਹਿਲਾਂ ਆਏ ਤੂਫਾਨ ਕਾਰਨ ਮਕਾਨਾਂ ਦੀਆਂ ਛੱਤਾਂ, ਬਿਜਲੀ ਦੇ ਖੰਭੇ ਅਤੇ ਘਰਾਂ ਦੀਆਂ ਕੰਧਾਂ ਡਿੱਗਣ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਸਹਿਣ ਕਰਨਾ ਪਿਆ ਹੈ । ਜਲਾਲਾਬਾਦ ਦੇ ਲਾਗਲੇ ਪਿੰਡ ਟਿਵਾਣਾ ਕਲਾਂ ਦੀ ਔਰਤ ਪਰਮਜੀਤ ਕੌਰ ਪਤਨੀ ਦੇਸ਼ਾ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ ਨੂੰ ਉਹ  ਆਪਣੇ ਪਰਿਵਾਰ ਸਮੇਤ ਘਰ 'ਚ ਸੁੱਤੀ ਹੋਈ ਸੀ ਤਾਂ ਅਚਾਨਕ 12 ਵਜੇ ਦੇ ਕਰੀਬ ਆਏ ਤੇਜ਼ ਤੂਫਾਨ ਨਾਲ, ਘਰ ਦੀ ਚਾਰਦੀਵਾਰੀ  ਦੇ ਮਲਬੇ  ਹੇਠਾ ਆਉਣ ਦੇ ਨਾਲ ਉਸਦੀ ਬਾਂਹ ਟੁੱਟ ਗਈ। ਉਸਨੇ ਅੱਗੇ ਕਿਹਾ ਕਿ  ਘਰ 'ਚ ਖੜ੍ਹੀ ਐਕਟਿਵਾ , ਮੋਟਰਸਾਈਕਲ ਅਤੇ ਪਾਣੀ ਵਾਲੀ ਸਮਸੀਬਲ ਮੋਟਰ ਦੀਵਾਰ ਦੇ ਮਲਬੇ ਹੇਠਾਂ ਆਉਣ ਨਾਲ ਨੁਕਸਾਨੇ ਗਏ ਹਨ। ਪੀੜਤਾ ਨੇ ਅੱਗੇ ਦੱਸਿਆ ਕਿ ਉਸਦਾ ਪਤੀ ਪਹਿਲਾਂ ਹੀ ਨਾਮੁਰਾਦ ਬਿਮਾਰੀ ਦੇ ਨਾਲ ਗ੍ਰਸਤ ਹੈ ਅਤੇ ਉਸਦਾ ਇਲਾਜ ਵੀ ਮਹਿੰਗੇ ਭਾਅ ਕਰਾਉਣਾ ਅਸੰਭਵ ਹੁੰਦਾ ਜਾ ਰਿਹਾ ਹੈ। ਹੁਣ ਕੁਦਰਤ ਦੀ ਮਾਰ ਪੈਣ ਕਾਰਨ ਉਸਦੇ ਘਰ ਦਾ ਕਾਫੀ ਨੁਕਸਾਨ ਹੋਇਆ ਹੈ। ਪੀੜਿਤ ਔਰਤ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਹਲਕਾ ਵਿਧਾਇਕ ਰਮਿੰਦਰ ਆਵਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਸਣੇ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਉਸਦੇ ਘਰ ਅੰਦਰ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਰਾਸ਼ੀ ਮੁਹੱਇਆ ਕਰਵਾਈ ਜਾਵੇ ਤਾਂ ਉਹ ਆਪਣੇ ਘਰ ਦਾ ਗੁਜ਼ਾਰਾ ਕਰ ਸਕੇ।  


Harinder Kaur

Content Editor

Related News