ਸਬਜ਼ੀਆਂ ਨੂੰ ਤਾਜ਼ਾ ਰੱਖਣ ਲਈ ਕੀਤੀ ਜਾ ਰਹੀ ਖ਼ਤਰਨਾਕ ਰਸਾਇਣਾਂ ਦੀ ਵਰਤੋਂ

Sunday, Oct 25, 2026 - 12:36 PM (IST)

ਸਬਜ਼ੀਆਂ ਨੂੰ ਤਾਜ਼ਾ ਰੱਖਣ ਲਈ ਕੀਤੀ ਜਾ ਰਹੀ ਖ਼ਤਰਨਾਕ ਰਸਾਇਣਾਂ ਦੀ ਵਰਤੋਂ

ਫ਼ਰੀਦਕੋਟ : ਜੇਕਰ ਤੁਸੀਂ ਵੀ ਬਜ਼ਾਰ 'ਚੋਂ ਤਾਜ਼ੀਆਂ ਅਤੇ ਚੰਗੀ ਦਿੱਖ ਵਾਲੀਆਂ ਸਬਜ਼ੀਆਂ ਖਰੀਦਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਨ੍ਹਾਂ ਸਬਜ਼ੀਆਂ ਨੂੰ ਤਾਜ਼ਾ ਦਿਖਾਉਣ ਲਈ ਖ਼ਤਰਨਾਕ ਰੰਗਾਂ ਅਤੇ ਰਸਾਇਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਫ਼ਰੀਦਕੋਟ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਟਰਾਂ 'ਤੇ ਰੰਗ ਚਾੜ੍ਹ ਕੇ ਵੇਚਣ ਬਾਰੇ ਪਤਾ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹਰੇ ਮਟਰਾਂ ਨੂੰ ਰੰਗ ਚਾੜ੍ਹ ਕੇ ਵੇਚਿਆ ਜਾ ਰਿਹਾ ਹੈ, ਜੋ ਕਿ ਸਿਹਤ ਲਈ ਬਹੁਤ ਹੀ ਖ਼ਤਰਨਾਕ ਹੈ।

ਲੋਕ ਤਾਜ਼ਾ ਅਤੇ ਹਰੇ ਮਟਰ ਖ਼ੁਸ਼ ਹੋ ਕੇ ਘਰਾਂ ਨੂੰ ਲਿਜਾਂਦੇ ਹਨ ਪਰ ਉਨ੍ਹਾਂ ਨੂੰ ਕੀਤਾ ਪਤਾ ਸੀ ਕਿ ਇਨ੍ਹਾਂ ਮਟਰਾਂ ਨੂੰ ਤਾਜ਼ਾ ਦਿਖਾਉਣ ਲਈ ਕੀ ਕੀਤਾ ਜਾ ਰਿਹਾ ਹੈ। ਦਰਅਸਲ ਪਾਲਕ, ਹਰਾ ਧਨੀਆ ਅਤੇ ਮਟਰ ਜ਼ਿਆਦਾ ਦਿਨ ਪਏ ਰਹਿਣ ਕਾਰਨ ਮੁਰਝਾ ਜਾਂਦੇ ਹਨ। ਇਨ੍ਹਾਂ ਨੂੰ ਤਾਜ਼ਾ ਦਿਖਾਉਣ ਲਈ ਪਾਣੀ 'ਚ ਹਰਾ ਰੰਗ ਘੋਲ ਕੇ ਸਬਜ਼ੀਆਂ ਨੂੰ ਉਸ 'ਚ ਡੁਬੋ ਦਿੱਤਾ ਜਾਂਦਾ ਹੈ ਪਰ ਖ਼ਤਰਨਾਕ ਰੰਗਾਂ ਦੀ ਵਰਤੋਂ ਸਿਹਤ ਲਈ ਨੁਕਸਾਨਦਾਇਕ ਹੁੰਦੀ ਹੈ। ਇਸ ਸਭ 'ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ।


author

Babita

Content Editor

Related News